ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਗਰਾ ਪੁਲ ਦਾ ਇੱਕ ਪਾਸਾ ਦੋ ਪਹੀਆਂ ਵਾਹਨਾਂ ਲਈ ਚਾਲੂ ਰੱਖਣ ਦੇ ਦਿੱਤੇ ਨਿਰਦੇਸ਼ 

Spread the love
ਨੰਗਲ 19 ਅਗਸਤ  (ਭਾਰਦਵਾਜ)ਇਸ ਇਲਾਕੇ ਦੇ ਦਰਜਨਾ ਪਿੰਡਾਂ ਨੂੰ ਸੁਚਾਰੂ ਆਵਾਜਾਈ ਨਾਲ ਆਪਸ ਵਿੱਚ ਜੋੜਨ ਦੀ ਐਲਗਰਾ ਪੁਲ ਦੇ ਚੱਲ ਰਹੇ ਕੰਮ ਦੌਰਾਨ ਅੱਜ ਇਲਾਕਾ ਵਾਸੀਆਂ ਤਾਲਮੇਲ ਕਮੇਟੀ ਅਤੇ ਪਿੰਡਾਂ ਦੇ ਪਤਵੰਤਿਆਂ ਤੇ ਸਰਪੰਚਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸਾਂਝੇ ਥਾਂ ਐਲਗਰਾ ਦੇ ਵਿੱਚ ਕੀਤੀ ਗਈ। ਜਿਸ ਵਿੱਚ ਮੌਕੇ ਤੇ ਆਏ ਇਲਾਕਾ ਵਾਸੀਆਂ ਨੇ ਸੁਝਾਅ ਦਿੱਤਾ ਕਿ ਪੁਲ ਨੂੰ ਮੁਕੰਮਲ ਰੂਪ ਵਿੱਚ ਨਾ ਤੋੜਿਆ ਜਾਵੇ, ਕਿਉਂਕਿ ਬਰਸਾਤਾਂ ਦੌਰਾਨ ਜਦੋਂ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈ ਜਾਂਦਾ ਹੈ ਤਾਂ ਦਰਿਆ ਵਿੱਚ ਪਾਣੀ ਆਉਣ ਕਾਰਨ ਆਰਜੀ ਰਸਤਾ ਸੁਚਾਰੂ ਢੰਗ ਨਾਲ ਨਹੀਂ ਚਲਾਇਆ ਜਾ ਸਕਦਾ, ਇਸ ਲਈ ਐਲਗਰਾਂ ਪੁਲ ਦਾ ਇੱਕ ਪਾਸੇ ਤੋ ਦੋ ਪਹੀਆਂ ਵਾਹਨਾਂ ਲਈ ਚਲਦਾ ਰੱਖਿਆ ਜਾਵੇ ਅਤੇ ਦੂਜਾ ਪਾਸਾ ਤੋੜ ਕੇ ਪਹਿਲਾਂ ਉਸ ਦਾ ਕੰਮ ਸ਼ੁਰੂ ਕੀਤਾ ਜਾਵੇ।
     ਇਲਾਕਾ ਵਾਸੀਆਂ ਨੇ ਇਹ ਵੀ ਸੁਝਾਅ ਦਿੱਤਾ ਕਿ ਜਦੋਂ ਭਾਰੀ ਬਰਸਾਤ ਦਾ ਮੌਸਮ ਲੰਘ ਜਾਵੇਗਾ ਅਤੇ ਅਗਲੇ ਦਿਨਾਂ ਵਿੱਚ ਬਰਸਾਤ ਅਤੇ ਪਾਣੀ ਦਾ ਪੱਧਰ ਕਾਫੀ ਮੱਧਮ ਹੋ ਜਾਵੇਗਾ ਤਾਂ ਦਰਿਆ ਦੇ ਨਾਲ ਆਰਜ਼ੀ ਰਸਤਾ ਤਿਆਰ ਕੀਤਾ ਜਾਵੇ ਤੇ ਉਸ ਸਮੇਂ ਪੁਲ ਦਾ ਦੂਸਰਾ ਪਾਸਾ ਤੋੜਿਆ ਜਾਵੇ ਅਤੇ ਇਸ ਦੌਰਾਨ ਪਹਿਲੇ ਪਾਸੇ ਦਾ ਕੰਮ ਚਲਦਾ ਰੱਖਿਆ ਜਾਵੇ ਅਤੇ ਦੂਜੇ ਪਾਸੇ ਤੋਂ ਦੋ ਪਹੀਆਂ ਵਾਹਨਾਂ ਦੇ ਆਉਣ ਜਾਣ ਨਾਲ ਨੌਕਰੀ ਪੇਸ਼ਾ ਵਿਅਕਤੀ ਵਿਦਿਆਰਥੀ ਤੇ ਆਮ ਲੋਕਾਂ ਨੂੰ ਆਉਣ ਜਾਣ ਦੀ ਸਹੂਲਤ ਵਿੱਚ ਔਕੜ ਨਾ ਆਵੇ। ਇਸ ਉਪਰੰਤ ਇਸ ਇਲਾਕੇ ਦੀ ਤਾਲਮੇਲ ਕਮੇਟੀ ਦੀ ਪਲੇਠੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਚੇਅਰਮੈਨ ਡਾ.ਸੰਜੀਵ ਗੌਤਮ ਨੇ ਸਾਰੇ ਪੰਚਾਂ ਸਰਪੰਚਾਂ ਤੇ ਇਲਾਕਾ ਵਾਸੀਆਂ ਤੋਂ ਇਸ ਬਾਰੇ ਮੀਟਿੰਗ ਵਿੱਚ ਹੀ ਸੁਝਾਅ ਲਏ ਤੇ ਅਧਿਕਾਰੀਆਂ ਨਾਲ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ।
      ਜਦੋਂ ਇਸ ਸੰਬੰਧ ਵਿੱਚ ਸਾਂਝੀ ਥਾਂ ਤੇ ਐਲਗਰਾ ਪਿੰਡ ਵਿੱਚ ਇਹ ਮਸਲਾ ਸਭ ਲੋਕਾਂ ਨੇ ਸਹਿਮਤੀ ਨਾਲ ਪ੍ਰਵਾਨ ਕਰ ਲਿਆ ਤਾਂ ਡਾ.ਗੌਤਮ ਨੇ ਇਹ ਸੁਝਾਅ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਿਆਨ ਵਿਚ ਲਿਆਦਾ। ਸ.ਬੈਂਸ ਨੇ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ/ ਮੁਸ਼ਕਿਲਾਂ ਦਾ ਹੱਲ ਕਰਨਾ ਸਾਡੀ ਸਰਕਾਰ ਦੀ ਪ੍ਰਮੁੱਖਤਾ ਹੈ ਅਤੇ ਉਹਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਐਲਗਰਾਂ ਦਾ ਕੇਵਲ ਇੱਕ ਪਾਸਾ ਤੋੜੀਆ ਜਾਵੇ ਤਾਂ ਜੋ ਦੂਜੀ ਪਾਸੇ ਨਾਲ ਆਵਾਜਾਈ ਦਾ ਕੰਮ ਚੱਲਦਾ ਰਹੇ ਤੇ ਜਦੋਂ ਤੱਕ ਆਰਜ਼ੀ ਰਸਤਾ ਨਹੀ ਬਣ ਜਾਦਾਂ ਉਸ ਸਮੇਂ ਤੱਕ ਪੁਲ ਦਾ ਇੱਕ ਪਾਸਾ ਚੱਲਦਾ ਰੱਖਿਆ ਜਾਵੇ। ਇਸ ਤੋ ਬਾਅਦ ਸ.ਹਰਜੋਤ ਸਿੰਘ ਬੈਂਸ ਦਾ ਪਿੰਡ ਵਾਸੀਆਂ ਵੱਲੋਂ ਵਿਸੇਸ਼ ਧੰਨਵਾਦ ਕੀਤਾ ਗਿਆ ਕਿ ਜਿਨ੍ਹਾਂ ਦੀਆਂ ਮਿਹਨਤਾਂ ਸਦਕਾ ਪੁਲ ਦਾ ਕੰਮ ਸੁਰੂ ਹੋਇਆ ਹੈ। ਉਹਨਾਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀਆਂ ਔਕੜਾਂ ਤੇ ਮੁਸ਼ਕਿਲਾਂ ਨੂੰ ਕੈਬਨਿਟ ਮੰਤਰੀ ਸਹੀ ਢੰਗ ਨਾਲ ਜਾਣਦੇ ਹਨ ਤੇ ਸਮਝਦੇ ਹਨ। ਇਸ ਮੌਕੇ ਬੋਬੀ ਸਹਿਜੋਵਾਲ, ਜਸਪ੍ਰੀਤ ਸਿੰਘ, ਨਤਿਨ ਪੁਰੀ, ਬਲਵੰਤ ਮੰਡੇਰ, ਗੁਰਦਿਆਲ ਸਿੰਘ ਸਰਪੰਚ, ਦਿਲਬਾਗ ਸਰਪੰਚ, ਗੁਰਵਿੰਦਰ ਰਿੰਕੂ ਸਰਪੰਚ, ਅਸ਼ੋਕ ਸਹਿਜੋਵਾਲ, ਬਿੱਲਾ ਮਹਿਲਵਾ, ਦਲਜੀਤ ਹਾਜੀਪੁਰ ਤੇ ਪਤਵੰਤੇ ਹਾਜ਼ਰ ਸਨ।
  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 

    Spread the love

    Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

    Leave a Reply

    Your email address will not be published. Required fields are marked *