ਸ਼੍ਰੀ ਮੁਕਤਸਰ ਸਾਹਿਬ, 19 ਅਗਸਤ ()- ਬੀਤੇਂ ਦਿਨੀਂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਬਿਜ਼ਲੀ ਵਿਭਾਗ ਦੀ ਅਹਿਮ ਜੁੰਮੇਵਾਰੀ ਸੌਂਪੀ ਗਈ ਹੈ, ਜਿਸ ’ਤੇ ਅਰੋੜਾ ਖੱਤਰੀ ਸਮਾਜ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਮੁੱਚੀ ਕੈਬਨਿਟ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਪ੍ਰਧਾਨ ਰਮਨ ਵਧਵਾ ਨੇ ਕਿਹਾ ਕਿ ਸੰਜੀਵ ਅਰੋੜਾ ਦੇ ਮਹਿਕਮੇ ’ਚ ਕੀਤੇ ਗਏ ਵਾਅਦੇ ਨਾਲ ਸਮੁੱਚੀ ਇਲਾਕੇ ਤੇ ਵਰਕਰਾਂ ਦੇ ਨਾਲ ਨਾਲ ਆਮ ਲੋਕਾਂ ’ਚ ਖੁਸ਼ੀ ਦੀ ਲਹਿਰ ਹੈ। ਦੱਸ ਦੇਈਏ ਕਿ ਇਸ ਤੋਂ ਇਲਾਵਾ ਬਿਜ਼ਲੀ ਵਿਭਾਗ ਦੀ ਜੁੰਮੇਵਾਰ ਹਰਭਜਨ ਸਿੰਘ ਈਟੀਓ ਵੱਲੋਂ ਨਿਭਾਈ ਜਾ ਰਹੀ ਸੀ। ਪ੍ਰਧਾਨ ਰਮਨ ਵਧਵਾ ਨੇ ਦੱਸਿਆ ਕਿ ਇਸ ਤੋਂ ਪਹਿਲਾ ਲੁਧਿਆਣਾ ਵਿਖੇ ਮੰਤਰੀ ਅਰੋੜਾ ਪਹਿਲਾਂ ਉਦਯੋਗ ਅਤੇ ਨਿਵੇਸ਼ ਵਿਭਾਗ ਦੀ ਜੁੰਮੇਵਾਰੀ ਨਿਭਾਅ ਰਹੇ ਹਨ। ਇਸ ਮੌਕੇ ਮੌਜੂਦ ਰਿੰਕੂ ਕੁਤਬਾ, ਬਾਹਮਣੀਆਂ ਸੌਰਵ ਗਾਬਾ, ਰਮਨੀਕ ਗੋਦਗਿੱਲ, ਸੰਜੀਵ ਜੈਨ, ਹਿਮਾਂਸ਼ੂ ਅਰੋੜਾ ਆਦਿ ਮੌਜੂ ਸਨ।






