ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਗੁਰਮੀਤ ਕੁਮਾਰ)- ਸ੍ਰੀ ਮੁਕਤਸਰ ਸਾਹਿਬ ਦਾ ਸਭ ਤੋਂ ਮਹੱਤਵ ਪੂਰਨ ਏਰੀਆ ਡਾ :ਕੇਹਰ ਸਿੰਘ ਮਾਰਗ ਬਾਈਪਾਸ ਵੀ ਸੀਵਰੇਜ ਦੇ ਲਗਾਤਾਰ ਵੱਗ ਰਹੀ ਪਾਣੀ ਕਾਰਨ ਬਾਈਪਾਸ ਸੜ੍ਹਕ ਟੁੱਟਣੀ ਸ਼ੁਰੂ ਹੋ ਗਈ ਹੈ। ਜਿਸ ਕਰਕੇ ਕਾਰੋਬਾਰੀਆਂ ਦੀਆਂ ਉਮੀਦਾਂ ਪੂਰੀਆਂ ਹੁੰਦੀਆਂ ਦਿਖਾਈ ਨਹੀ ਦੇ ਰਹੀਆਂ।ਕਾਬਲੇਗੋਰ ਹੈ ਕਿ ਇਸ ਸ਼ਹਿਰ ਦੇ ਸਭ ਤੋ ਮਹੱਤਵ ਪੂਰਨ ਏਰੀਆ ਵਜੋਂ ਕੋਟਕਪੂਰਾ ਰੋਡ ਹੈ ਅਤੇ ਉਸ ਤੋਂ ਬਾਅਦ ਜ਼ੇਕਰ ਬਾਹਰਲੇ ਸ਼ਹਿਰਾਂ ਵਾਂਗ ਤਰੱਕੀ ਵੱਲ ਵਧਦਾ ਦਿਖਾਈ ਦਿੰਦਾ ਹੈ, ਤਾਂ ਉਹ ਡਾ :ਕੇਹਰ ਸਿੰਘ ਮਾਰਗ ਬਾਈਪਾਸ ਹੈ, ਜਿਸ ’ਤੇ ਪਿਛਲੇ ਕੁਝ ਸਾਲਾਂ ਤੋਂ ਕਈ ਪੁਰਾਣੀਆਂ ਬਿਲਡਿੰਗਾਂ ਨੂੰ ਵਪਾਰੀਆਂ ਵਲੋਂ ਖਰੀਦ ਕੇ ਨਵੀਂ ਦਿੱਖ ਦੇਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸ ਮਾਰਗ ਨੂੰ ਮਹੱਤਵ ਪੂਰਨ ਬਣਾਉਣ ਲਈਂ ਸਭ ਤੋਂ ਪਹਿਲਾਂ ਆਪਣੇ ਮਕਾਨ ਡਾ : ਕੇਹਰ ਸਿੰਘ ਦੇ ਪਰਿਵਾਰ ਵਲੋਂ ਬਣਾਏ ਗਏ ਤੇ ਇਸ ਮਾਰਗ ਨੂੰ ਚੰਗੀ ਦਿੱਖ ਦੇਣ ਲਈਂ ਆਪਣੇ ਵਲੋਂ ਸਮੇਂ ਸਮੇਂ ’ਤੇ ਕੋਸ਼ਿਸਾ ਜਾਰੀ ਹਨ। ਪਰ ਬੀਤੇ ਸਮੇਂ ਪ੍ਰਾਪਰਟੀ ਬਿਜ਼ਨਿਸ਼ ਵਾਲਿਆਂ ਇਸ ਖੁਲੇ ਅਤੇ ਸਾਫ ਮਹੌਲ ਨੂੰ ਦੇਖਦੇ ਇਸ ਏਰੀਏ ਨੂੰ ਬਿਜਨਿਸ਼ ਹੱਬ ਵਲੋਂ ਅੱਗੇ ਵਧਾਉਣ ਦੀਆਂ ਕੋਸ਼ਿਸਾ ਕੀਤੀਆਂ ਗਈਆਂ। ਪਰ ਸੀਵਰੇਜ ਦੇ ਪਾਣੀ ਨੇ ਇੱਥੇ ਵੀ ਪਿੱਛਾ ਨਹੀਂ ਛੱਡਿਆ। ਸੂਤਰਾ ਮੁਤਾਬਿਕ ਬਿਜਨਸ਼ ਕਰ ਕਰਨ ਵਾਲੇ ਆਪਣੇ ਫਾਲਤੂ ਪਾਣੀ ਪਾਈਪਾਂ ਰਾਹੀਂ ਅੱਗੇ ਪਿੱਛੇ ਕੱਢਣ ਲਈਂ ਮਜਬੂਰ ਹਨ, ਤੇ ਉਹ ਸੀਵਰੇਜ ਵਾਲਾ ਪਾਣੀ ਸੜ੍ਹਕ ’ਤੇ ਨਿਕਲਣ ਕਰਕੇ ਜਿਥੇ ਰਹਗੀਰਾਂ ਲਈਂ ਮੁਸੀਬਤ ਬਣਦਾ ਜਾ ਰਿਹਾ ਹੈ, ਉਥੇ ਹੀ ਸੜ੍ਹਕ ਦੇ ਟੁੱਟਣ ਦਾ ਕਾਰਨ ਵੀ ਬਣ ਰਿਹਾ ਹੈ। ਜਦੋਂ ਦਫਤਰ ਡਿਪਟੀ ਕਮਿਸ਼ਨਰ, ਜਿਲ੍ਹਾ ਕਚਹਿਰੀਆਂ, ਸਿਵਲ ਹਸਪਤਾਲ, ਐਸ ਐਸ ਪੀ ਦਫਤਰ ਆਦਿ ਨੂੰ ਜਾਣ ਵਾਲੇ ਸਾਰੇ ਅਫ਼ਸਰ ਇਸੇ ਰਸਤਾ ਰਾਹੀਂ ਜਾਂਦੇ ਹਨ। ਜਦੋ ਕਿ ਮੇਨ ਬਾਈਪਾਸ ਹੋਣ ਕਰਕੇ ਲੰਬੇ ਸਫ਼ਰ ਦੀਆਂ ਬੱਸਾਂ, ਟਰੱਕਾਂ ਆਦਿ ਦੀ ਜਿਆਦਾਤਰ ਆਵਾਜਾਈ ਇਸੇ ਰਸਤੇ ਹੀ ਹੁੰਦੀ ਹੈ। ਡਾ:ਕੇਹਰ ਸਿੰਘ ਦੇ ਪਰਿਵਾਰ ਵਲੋਂ ਵੀ ਸਮੇਂ ਸਮੇ ਇਸ ਮਾਰਗ ਨੂੰ ਸਾਫ ਸੁਥਰਾ ਅਤੇ ਰਹਿਆਵਲ ਭਰਿਆ ਬਣਾਉਣ ਲਈਂ ਫਾਲਤੂ ਘਾਹ ਆਦਿ ਕੱਟ ਕੇ, ਲੱਗੇ ਪੌਦਿਆਂ ਦੀ ਦੇਖਭਾਲ ਕਰਦੇ ਦੇਖਿਆ ਜਾਦਾ ਹੈ। ਆਮ ਕਹਾਵਤ ਹੈ ਕਿ ਪੁਰਾਣਾ ਸ਼ਹਿਰ ਤਾਂ ਖਿਦਰਾਣੇ ਢਾਬ ਕਿਨਾਰੇ ਵੱਸਣ ਕਰਕੇ (ਸ਼ਹਿਰ) ਨੀਵੀਂ ਜਗ੍ਹਾ ਵਸਿਆ ਹੈ ਤੇ ਸਿਵਰੇਜ ਸਿਸਟਮ ਲੱਖ ਕੋਸ਼ਿਸ਼ਾਂ ਦੇ ਭਾਵਜੂਦ ਵੀ ਹਮੇਸ਼ਾ ਦੁਖਦਾਈ ਬਣਿਆ ਰਹਿੰਦਾ ਹੈ। ਇਸ ਸੀਵਰੇਜ ਪ੍ਰਣਾਲੀ ਨੂੰ ਦਰੁੱਸਤ ਕਰਨ ਲਈਂ ਮੌਜੂਦਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵਲੋਂ ਖੁਦ (ਰਾਤਾਂ ਨੂੰ ਸਫਾਈ ਕਰਾਉਣ ਦੇ) ਕੀਤੇ ਯਤਨ ਵੀ ਸਫਲ ਹੁੰਦੇ ਦਿਖਾਈ ਨਹੀਂ ਦਿੱਤੇ। ਪਰ ਉਕਤ ਏਰੀਏ ਡਾ: ਕੇਹਰ ਸਿੰਘ ਮਾਰਗ ਦੇ ਨਾਲ ਸੰਬੰਧਤ ਲੋਕ, ਵੱਡੇ ਸੁਪਨੇ ਅਤੇ ਬਿਜਨਿਸ਼ ਦੀਆਂ ਵੱਡੀਆਂ ਆਸਾਂ ਲੈ ਕੇ ਵਸੇ ਹਨ। ਸੋਂ ਉਕਤ ਏਰੀਏ ਦੇ ਵਸੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਸਾਰੇ ਮਹੱਤਵ ਪੂਰਨ ਏਰੀਏ ਤੇ ਸ਼ਹਿਰ ਦੀ ਸੁੰਦਰਤਾਂ ਨੂੰ ਬਰਕਾਰ ਰੱਖਣ ਲਈ ਇਸ ਮਾਰਗ ਵੱਲ ਉਚੇਚਾ ਧਿਆਨ ਦੇ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ਼ ਕੀਤਾ ਜਾਵੇ।





