ਗੰਦਗੀ ਨਾਲ ਭਰੀ ਗਲੀ ਕਾਰਣ ਲੋਕਾਂ ਦਾ ਜਿਉਣਾ ਹੋਇਆ ਮੁਹਾਲ

Spread the love

ਸ੍ਰੀ ਮੁਕਤਸਰ ਸਾਹਿਬ, 21 ਅਗਸਤ ()- ਸਥਾਨਕ ਅਬੋਹਰ ਰੋਡ ’ਤੇ ਸਥਿਤ ਪੱਤੀ ਪੁਜਾਰੀਆਂ ਦੀ ਪਾਰਕ ਨਾਲ ਲਗਦੀ ਗਲੀ ਭਾਈ ਕਰਤਾਰ ਸਿੰਘ ਸਟਰੀਟ ਵਿੱਚ ਤਕਰੀਬਨ ਦੋ ਸਾਲਾਂ ਤੋਂ ਸੀਵਰੇਜ ਬਲਾਕੇਜ਼ ਦੀ ਸਮੱਸਿਆ ਕਾਰਣ ਮੁਹੱਲਾ ਨਿਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਸਰ ਹੀ ਗਲੀ ਵਿੱਚ ਚੱਲ ਰਹੀ ਸੀਵਰੇਜ ਲਾਈਨ ਵਿੱਚ ਬਲਾਕੇਜ਼ ਅਤੇ ਬਹੁਤੇ ਚੈਂਬਰ ਤੇ ਉਨ੍ਹਾਂ ਦੇ ਢੱਕਣ ਟੁੱਟੇ ਹੋਣ ਕਾਰਣ ਸੀਵਰੇਜ ਦੀ ਗੰਦਗੀ ਤੇ ਗੰਦਾ ਪਾਣੀ ਗਲੀ ਵਿੱਚ ਖੜ੍ਹਾ ਰਹਿੰਦਾ ਹੈ। ਬਰਸਾਤੀ ਮੌਸਮ ਵਿਚ ਇਹ ਸਮੱਸਿਆਂ ਹੋਰ ਵੀ ਵੱਧ ਹੋ ਜਾਂਦੀ ਹੈ। ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਅਧਿਆਪਕ ਜਥੇਬੰਦੀ ਡੀ. ਟੀ.ਐਫ. ਦੀਆਂ ਮੋਹਰੀ ਸਫ਼ਾਂ ਚ ਕੰਮ ਕਰਨ ਵਾਲੇ ਆਗੂ ਬੂਟਾ ਸਿੰਘ ਵਾਕਫ਼ ਨੇ ਦੱਸਿਆ ਕਿ ਵਾਰ-ਵਾਰ ਦਫਤਰ ਉਪ ਮੰਡਲ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਮੁਕਤਸਰ ਦੇ ਮੁਤਲਕਾ ਮਹਿਕਮੇ ਨੂੰ ਬੇਨਤੀ ਕਰਨ ਤੇ ਵੀ ਅਜੇ ਤੱਕ ਇਹ ਮਸਲਾ ਉਠ ਦੇ ਬੁੱਲ੍ਹ ਵਾਂਗ ਲਟਕਿਆ ਹੋਇਆ ਹੈ। ਕਰੀਬ ਦੋ ਹਫ਼ਤੇ ਪਹਿਲਾਂ ਇਹ ਮਸਲਾ ਸਥਾਨਕ ਹਲਕਾ ਵਿਧਾਇਕ ਕਾਕਾ ਬਰਾੜ ਦੁਆਰਾ ਕੀਤੀ ਗਈ ਮੁੱਹਲੇ ਦੀ ਫੇਰੀ ਦੌਰਾਨ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ। ਵਿਧਾਇਕ ਦੁਆਰਾ ਮਸਲੇ ਨੂੰ ਹੱਲ ਕਰਨ ਦਾ ਵਿਸ਼ਵਾਸ਼ ਦੁਆਏ ਜਾਣ ਦੇ ਬਾਵਜੂਦ ਵੀ ਮਸਲਾ ਜਿਉਂ ਦਾ ਤਿਉਂ ਹੀ ਲਟਕਿਆ ਹੋਇਆ ਹੈ। ਹਰ ਵਾਰ ਮੁਹੱਲਾ ਨਿਵਾਸੀ ਪੈਸੇ ਇਕੱਠੇ ਕਰਕੇ ਕਿਸੇ ਪ੍ਰਾਈਵੇਟ ਸੀਵਰਮੈਨ ਤੋਂ ਸੀਵਰੇਜ ਸਿਸਟਮ ਨੂੰ ਆਰਜ਼ੀ ਤੌਰ ਤੇ ਚਲਾਵਾਉਂਦੇ ਹਨ ਪਰ ਦੋ ਚਾਰ ਦਿਨ ਬਾਅਦ ਸੀਵਰੇਜ ਮੁੜ ਬੰਦ ਹੋ ਜਾਂਦਾ ਹੈ। ਕਦੇ ਕਦਾਈਂ ਸਰਕਾਰੀ ਸੀਵਰਮੈਨ ਵੀ ਕੁਝ ਸਮੇਂ ਲਈ ਬੁੱਤਾ ਸਾਰ ਜਾਂਦੇ ਹਨ ਪਰ ਸੀਵਰੇਜ ਲਾਈਨ ਮੁੜ ਬਲਾਕ ਹੋ ਜਾਂਦੀ ਹੈ ਜਿਸ ਕਾਰਣ ਗੰਦਗੀ ਸਮੇਤ ਗੰਦਾ ਪਾਣੀ ਫਿਰ ਸੜਕ ਤੇ ਆ ਜਾਂਦਾ ਹੈ। ਗੰਦਾ ਪਾਣੀ ਅਕਸਰ ਗਲੀ ਵਿੱਚ ਖੜ੍ਹਾ ਹੋਣ ਕਾਰਣ ਕਈ ਤਰ੍ਹਾਂ ਦੀਆਂ ਬਿਮਾਰੀਆ ਨੂੰ ਸੱਦਾ ਦਿੰਦਾ ਹੈ। ਨਿੱਤ ਦਿਨ ਮੱਛਰ-ਮੱਖੀਆਂ ਦੀ ਭਰਮਾਰ ਰਹਿੰਦੀ ਹੈ। ਲੋਕ ਦੂਸ਼ਿਤ ਵਾਤਾਵਰਨ ਵਿਚ ਰਹਿਣ ਲਈ ਮਜਬੂਰ ਹਨ। ਟੁੱਟੇ ਹੋਏ ਚੈਂਬਰ ਰਾਤ-ਬਰਾਤੇ ਕਿਸੇ ਵੀ ਅਣਕਿਆਸੀ ਦੁਰਘਟਨਾ ਦਾ ਸਬੱਬ ਬਣ ਸਕਦੇ ਹਨ। ਜ਼ਿਕਰਯੋਗ ਹੈ ਕਿ ਇਹ ਗਲੀ ਅਬੋਹਰ ਰੋਡ ਤੋ ਹੋ ਕੇ ਦਰਬਾਰ ਸਾਹਿਬ ਨੂੰ ਜਾਣ ਵਾਲੀ ਮੇਨ ਗਲੀ ਹੈ ਜਿਸ ਕਾਰਣ ਦਰਬਾਰ ਜਾਣ ਵਾਲੀਆ ਸੰਗਤਾਂ ਨੂੰ ਵੀ ਇਥੋਂ ਲੰਘਦੇ ਸਮੇਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮੂਹ ਮੁਹੱਲਾ ਨਿਵਾਸੀਆਂ ਨੇ ਸਥਾਨਕ ਵਿਧਾਇਕ, ਜਿਲ੍ਹਾ ਪ੍ਰਸ਼ਾਸ਼ਨ ਅਤੇ ਸਬੰਧਤ ਵਿਭਾਗ ਤੋਂ ਮੁੜ ਮੰਗ ਕੀਤੀ ਹੈ ਕਿ ਇਸ ਸਮੱਸਿਆ ਤੋਂ ਨਿਜ਼ਾਤ ਦਵਾਉਣ ਲਈ ਫੌਰੀ ਤੌਰ ਤੇ ਸੀਵਰੇਜ ਲਾਈਨ ਦਾ ਮੇਨ ਪਾਈਪ ਬਦਲਿਆ ਜਾਵੇ ਅਤੇ ਨਵੇਂ ਸਿਰਿਓ ਚੈਂਬਰ ਉਸਾਰੇ ਜਾਣ ਤਾਂ ਜੋ ਨਿਵਾਸੀਆਂ ਦਾ ਦੂਸ਼ਣ ਭਰੇ ਵਾਤਾਵਰਣ ਤੋਂ ਛੁਟਕਾਰਾ ਹੋ ਸਕੇ।

  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    Leave a Reply

    Your email address will not be published. Required fields are marked *