ਸ਼੍ਰੀ ਮੁਕਤਸਰ ਸਾਹਿਬ, 21 ਅਗਸਤ ()- ਜ਼ਿਲ੍ਹੇ ਦੇ ਮੁਕਤਸਰ-ਮਲੋਟ ਰੋਡ ’ਤੇ ਸੜ੍ਹਕ ਹਾਦਸੇ ’ਚ ਇੱਕ ਵਿਅਕਤੀ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਮੁਕਤਸਰ ਮਲੋਟ ਰੋਡ ਦੇ ਨਿਰਮਾਣ ਕਾਰਜਾਂ ਲਈ ਪਿੰਡ ਚੱਕ ਦੂਹੇ ਵਾਲਾ ਵਿਖੇ ਲੁੱਕ ਪਲਾਟ ਲਗਾਇਆ ਹੋਇਆ ਜਿਥੋ ਡਰਾਇਵਰ ਗੁਰਸੇਵਕ ਸਿੰਘ ਵਾਸੀ ਕੋਠੇ ਛੱਪੜੀ ਵਾਲੇ ਹਲਕਾ ਗਿੱਦੜਬਾਹਾ ਟਿੱਪਰ ਟਰੱਕ ’ਚ ਕਰੈਸ਼ਰ ਭਰਕੇ ਮਲੋਟ ਵੱਲ ਜਾ ਰਿਹਾ ਸੀ, ਜਦੋਂ ਉਹ ਕਰੀਬ 8:30 ਵਜੇ ਪਿੰਡ ਮਹਿਰਾਜ ਵਾਲਾ ਦੀ ਦਾਣਾ ਮੰਡੀ ਨਜ਼ਦੀਕ ਪੁੱਜਾ ਤਾਂ ਮਲੋਟ ਵਾਲੇ ਪਾਸਿਓ ਆ ਰਹੀ ਤੇਜ਼ ਰਫਤਾਰ ਕਿਸੇ ਨਿੱਜੀ ਕੰਪਨੀ ਦੀ ਬੱਸ ਨੇ ਟਿੱਪਰ ਨੂੰ ਫੇਟ ਮਾਰ ਦਿੱਤੀ, ਜਿਸ ਤੋਂ ਬਾਅਦ ਟਿੱਪਰ ਚਾਲਕ ਆਪਣਾ ਸੰਤੁਲਨ ਖੋ ਬੈਠਾ ਤੇ ਕਰੈਸ਼ਰ ਦਾ ਭਰਿਆ ਟਿੱਪਰ ਸੜ੍ਹਕ ਦੇ ਵਿਚਕਾਰ ਹੀ ਪਲਟ ਗਿਆ। ਇਸ ਹਾਦਸੇ ਉਪਰੰਤ ਰਾਹਗੀਰਾਂ ਤੇ ਖੇਤਾਂ ਵਿੱਚ ਕੰਮ ਕਰਦੇ ਲੋਕਾਂ ਨੇ ਤੁਰੰਤ ਡਰਾਇਵਰ ਨੂੰ ਟਿੱਪਰ ਵਿਚੋਂ ਬਾਹਰ ਕੱਢਿਆ ਤੇ ਇਲਾਜ਼ ਲਈ ਸ਼੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਪਹੁੰਚਾਇਆ। ਦੀਪਕ ਨੇ ਦੱਸਿਆ ਕਿ ਇਸ ਹਾਸਦੇ ’ਚ ੳਨ੍ਹਾਂ ਦੇ ਟਿੱਪਰ ਟਰੱਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ।





