ਧਰਮਕੋਟ ਹਰਜੀਤ ਸਿੰਘ ਬਹਿਲ
ਮੋਗਾ ਸ਼ਹਿਰ ਦੀ ਪ੍ਰਮੁੱਖ ਸੰਸਥਾ ਐਸ ਐੱਫ ਸੀ ਪਬਲਿਕ ਸਕੂਲ ਵਿੱਚ ਦਿਨ ਵੀਰਵਾਰ ਨੂੰ “ਏਕ ਪੇੜ ਮਾਂ ਕੇ ਨਾਮ”ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਵਿੱਚ ਨਵੇਂ ਪੌਦੇ ਲਗਾਉਂਦੇ ਹੋਏ ਵਾਤਾਵਰਨ ਨੂੰ ਸਾਫ ਸੁਥਰਾ ਅਤੇ ਸੰਚਾਰਿਤ ਕਰਨ ਦਾ ਸੰਦੇਸ਼ ਦਿੱਤਾ। ਬੱਚਿਆਂ ਨੂੰ ਦੱਸਿਆ ਗਿਆ ਕਿ ਵਾਤਾਵਰਨ ਨੂੰ ਸੰਤੁਲਿਤ ਰੱਖਣ ਲਈ ਹਰ ਇੱਕ ਨੂੰ ਇਕ ਪੌਦਾ ਲਗਾਉਣਾ ਬਹੁਤ ਜਰੂਰੀ ਹੈ। ਪੌਦੇ ਲਗਾ ਕੇ ਕੁਝ ਸਮੇਂ ਲਈ ਉਸ ਦੀ ਦੇਖਭਾਲ ਕਰਨੀ ਵੀ ਬਹੁਤ ਜਰੂਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਕ ਪੇੜ ਮਾ ਕੇ ਨਾਮ ਨਾਲ ਇਸ ਅਭਿਆਨ ਦੀ ਸ਼ੁਰੂਆਤ ਕੀਤੀ ਜੋ ਕਿ ਵਾਤਾਵਰਨ ਦੀ ਜਿੰਮੇਵਾਰੀ ਦੇ ਨਾਲ ਨਾਲ ਮਾਂ ਨੂੰ ਆਦਰ ਦੇਣ ਵਾਲੀ ਇੱਕ ਪਹਿਲ ਹੈ। ਸਕੂਲ ਸੀਈਓ ਸ਼੍ਰੀਮਾਨ ਅਭਿਸ਼ੇਕ ਜਿੰਦਲ ਅਤੇ ਪ੍ਰਿੰਸੀਪਲ ਸ੍ਰੀਮਤੀ ਸ਼ੀਨਮ ਜਿੰਦਲ ਨੇ ਵਾਤਾਵਰਨ ਨੂੰ ਵਧੀਆ ਬਣਾਉਣ ਲਈ ਸਮੂਹਿਕ ਕੋਸ਼ਿਸ਼ਾਂ ਉੱਤੇ ਜ਼ੋਰ ਦਿੱਤਾ । ਉਹਨਾਂ ਕਿਹਾ ਕਿ ਪੇੜ ਵੀ ਮਾਂ ਦੀ ਤਰ੍ਹਾਂ ਜੀਵਨ ਦਾ ਆਧਾਰ ਹੈ ਜੋ ਕਿ ਜੀਵਨ ਨੂੰ ਪੌਸ਼ਿਤ ਕਰਨ ਵਿੱਚ ਸੁਰੱਖਿਆ ਅਤੇ ਚੰਗਾ ਭਵਿੱਖ ਪ੍ਰਦਾਨ ਕਰਨ ਵਿੱਚ ਸਹਾਇਕ ਹੈ। ਬੱਚਿਆਂ ਨੇ ਸੰਕਲਪ ਲਿਆ ਕੇ ਅਸੀਂ ਵੀ ਪੌਦੇ ਲਗਾਵਾਂਗੇ ਅਤੇ ਦੂਜਿਆਂ ਨੂੰ ਵੀ ਪੌਦੇ ਲਗਾਉਣ ਲਗਾਉਣ ਲਈ ਪ੍ਰੇਰਿਤ ਕਰਾਂਗੇ।






