ਸਰਕਾਰ ਨਸ਼ਿਆਂ ਵਿਰੁੱਧ ਠੋਸ ਕਦਮ ਉਠਾਏ – ਚੜਦੀ ਕਲਾਂ ਮਜ਼ਦੂਰ ਯੂਨੀਅਨ 

Spread the love
ਅੰਮ੍ਰਿਤਸਰ 24 ਅਗਸਤ (ਦਿਨੇਸ਼ ਸੋਨੀ)  ਚੜਦੀ ਕਲਾਂ ਮਜ਼ਦੂਰ ਟਰੇਡ ਯੂਨੀਅਨ ਪੰਜਾਬ ਦੀ  ਮੀਟਿੰਗ ਪਿੰਡ ਖਿਆਲਾ ਕਲਾਂ ਜਿਲਾ ਅੰਮ੍ਰਿਤਸਰ ਵਿਖੇ ਹੋਈ! ਜਿਸ ਵਿੱਚ ਵੱਖ ਵੱਖ ਪਿੰਡਾਂ ਤੋਂ ਅਹੁਦੇਦਾਰ, ਮੈਂਬਰ ਅਤੇ ਮਜ਼ਦੂਰ ਵਰਗ ਭਾਈਚਾਰੇ ਨਾਲ ਸੰਬੰਧਤ ਲੋਕ ਸ਼ਾਮਿਲ ਹੋਏ! ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਹੋਇਆਂ ਮਜ਼ਦੂਰ ਵਰਗ ਨੂੰ ਉਹਨਾਂ ਦੇ ਬਣਦੇ ਹੱਕਾਂ ਬਾਰੇ ਜਾਣੂ ਕਰਵਾਇਆ!ਇਸ ਮੌਕੇ  ਮਜ਼ਦੂਰ ਵਰਗ ਨੇ ਵੀ ਇਹ ਵਿਸ਼ਵਾਸ ਦਿਵਾਇਆ ਕਿ ਮਜ਼ਦੂਰ ਵਰਗ ਭਾਈਚਾਰਾ ਇੱਕਜੁੱਟ ਹੋ ਕੇ ਯੂਨੀਅਨ ਨਾਲ ਚਲੇਗਾ! ਮੀਟਿੰਗ ਵਿੱਚ ਪੰਜਾਬ ਪ੍ਰਧਾਨ ਨੇ ਸੰਬੋਧਨ ਕਰਦਿਆਂ ਹੋਇਆ ਸਰਕਾਰ ਨੂੰ ਤਿੱਖੇ ਹੱਥੀ ਲਿਆ ਜੋ ਕਿ ਨਸ਼ਿਆਂ ਦਾ ਛੇਵਾਂ ਦਰਿਆ ਵੱਗ ਰਿਹਾ  ਉਸ ਵਿੱਚ ਥੋੜਾ  ਫਰਕ ਵੀ ਨਹੀਂ ਪਿਆ ਹੈ ਨਸ਼ੇ ਪਹਿਲਾ ਵਾਂਗ ਹੀ ਵਿਕ ਰਹੇ ਹਨ ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕੀ ਕਿ ਨਸ਼ੇ ਨੂੰ ਸਮਾਜ ਵਿੱਚੋ ਖਤਮ ਕਰਨ ਲਈ ਠੋਸ ਕਦਮ ਉਠਾਏ ਜਾਣ!ਇਸ ਮੌਕੇ ਪਿੰਡ ਖਿਆਲੇ ਤੋਂ ਚੜਦੀ ਕਲਾ ਮਜ਼ਦੂਰ ਟਰੇਡ ਯੂਨੀਅਨ ਵਿੱਚ ਸ਼ਾਮਿਲ ਹੋਏ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ,ਇਸ ਮੌਕੇ ਇੱਕ ਕਮੇਟੀ ਬਣਾਈ ਗਈ ਜਿਸ ਵਿੱਚ ਜਗੀਰ ਸਿੰਘ ਨੂੰ ਪ੍ਰਧਾਨ ਲਾਇਆ ਗਿਆ!       ਇਸ ਮੌਕੇ ਪੰਜਾਬ ਪ੍ਰਧਾਨ  ਸੁਵਿੰਦਰ ਸਿੰਘ ਬੱਲ,ਮੁੱਖ ਬੁਲਾਰਾ ਮੰਗਲ ਸਿੰਘ,ਕੁਲਦੀਪ ਸਿੰਘ ਪ੍ਰਧਾਨ ਜਿਲਾ ਕਪੂਰਥਲਾ,ਪ੍ਰਧਾਨ  ਜਿਲਾ ਯੂਥ ਵਿੰਗ ਜੋਬਨ ਸਿੰਘ ਦਾਲਮ,ਬਲਕਾਰ ਸਿੰਘ ਵਾਈਸ ਪ੍ਰਧਾਨ ਜਿਲ੍ ਅੰਮ੍ਰਿਤਸਰ,ਰਘਬੀਰ ਸਿੰਘ ਬਲਾਕ ਪ੍ਰਧਾਨ ਅਜਨਾਲਾ,ਬੀਬੀ ਰਣਜੀਤ ਕੌਰ ਮਹਿਲਾਂ ਵਾਲਾ ਬਲਾਕ ਪ੍ਰਧਾਨ ਇਸਤਰੀ ਵਿੰਗ, ਗੁਰਦੇਵ ਸਿੰਘ ਮੁਰਾਦਪੁਰਾ,ਮਨੋਹਰ ਸਿੰਘ ਮੁਰਾਦਪੁਰਾ, ਹਰਪਾਲ ਸਿੰਘ ਮੁਰਾਦਪੁਰਾ,ਬੀਬੀ ਸਰਬਜੀਤ ਕੌਰ ਮੁਰਾਦਪੁਰਾ,ਸਰਬਜੀਤ ਸਿੰਘ ਕਿਆਮਪੁਰ  ਮੈਂਬਰ ਪੰਚਾਇਤ, ਲਵ ਬੱਲ ,ਬੱਗੀ ਬੱਲ ਆਦਿ ਹਾਜ਼ਰ ਸਨ!
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *