ਕਿਲਿਆਂਵਾਲੀ ਵਿਖੇ ਆਮ ਆਦਮੀ ਕਲੀਨਿਕ ‘ਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵਾ ਅਭਿਆਨ ਤਹਿਤ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ

Spread the love
*ਪੱਟੀ ਸਦੀਕ, 24 ਅਗਸਤ (ਬਲਕਰਨ ਸਿੰਘ ਮਸ਼ਾਲ )- ਅੱਜ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵਾ ਅਭਿਆਨ ਤਹਿਤ ਸਾਡੀ ਆਮ ਆਦਮੀ ਕਲੀਨਿਕ, ਕਿਲਿਆਂਵਾਲੀ ‘ਚ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਐਨਟੀਨੈਟਲ ਕੇਅਰ (ਏ.ਅਨ.ਸੀ) ਕੈਂਪ ਲਗਾਇਆ ਗਿਆ। ਟੀਮ ਵੱਲੋਂ ਮੁਫ਼ਤ ਜਾਂਚ ਜਿਵੇਂ ਖ਼ੂਨ ਦਾ ਪ੍ਰੈਸ਼ਰ, ਹੀਮੋਗਲੋਬਿਨ, ਖ਼ੂਨ-ਸ਼ੱਕਰ, ਵਾਇਰਲ ਮਾਰਕਰ, ਯੂਰੀਨ ਜਾਂਚ ਅਤੇ ਇਸ ਦੇ ਨਾਲ ਹੀ ਦਵਾਈਆਂ ਜਿਵੇਂ ਆਇਰਨ-ਫੋਲਿਕ ਐਸਿਡ, ਕੈਲਸ਼ੀਅਮ, ਤੇ ਜ਼ਰੂਰਤ ਮੁਤਾਬਕ ਉਲਟਰਾਸਾਊਂਡ / ਰੈਫ਼ਰਲ ਦੀ ਸੁਵਿਧਾ ਦਿੱਤੀ ਗਈ। ਸਕੀਮ ਦਾ ਮੱਕਸਦ ਗਰਭ ਅਵਸਥਾ ਦੌਰਾਨ ਗੁਣਵੱਤਾ ਵਾਲੀ, ਮੁਫ਼ਤ ਤੇ ਯਕੀਨੀ ਦੇਖ ਭਾਲ ਮੁਹੱਈਆ ਕਰਨਾ ਹੈ। ਇਸ ਕੈਂਪ ਵਿੱਚ ਉੱਚ-ਖ਼ਤਰੇ ਵਾਲੀਆਂ ਗਰਭਾਵਸਤਾਵਾਂ (ਹਾਈ ਰਿਸ ਪ੍ਰੈਗਨੈਂਸੀ) ਦੀ ਪਛਾਣ ਤੇ ਖ਼ਾਸ ਨਿਗਰਾਨੀ ‘ਤੇ ਜ਼ੋਰ ਦਿੱਤਾ ਗਿਆ। ਪਛਾਣ ਹੋਈ ਮਹਿਲਾਵਾਂ ਦੀ ਲਾਈਨ-ਲਿਸਟ ਤਿਆਰ ਕਰਕੇ ਉਨ੍ਹਾਂ ਦੀ ਅਗਲੀ ਮੈਡੀਕਲ ਫ਼ਾਲੋ-ਅਪ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ, ਤਾਂ ਜੋ ਮਾਂ ਤੇ ਬੱਚੇ ਦੀ ਸੁਰੱਖਿਆਂ ਯਕੀਨੀ ਬਣੇ। ਇਸ ਮੌਕੇ ‘ਤੇ ਡਾ. ਸ਼ੁਭਮ ਸੇਠੀ (ਮੈਡੀਕਲ ਅਫ਼ਸਰ) ਨੇ ਕਿਹਾ ਕਿ ਸਾਡਾ ਉਦੇਸ਼ ਹੈ ਕਿ ਕੋਈ ਵੀ ਗਰਭਵਤੀ ਮਹਿਲਾ ਜਾਂਚਾਂ ਤੋਂ ਵਾਂਝੀ ਨਾ ਰਹੇ। ਇਸ ਦੇ ਨਾਲ ਹੀ ਕਿਲਿਆਂਵਾਲੀ ‘ਚ ਇਹ ਵਿਸ਼ੇਸ਼ ਕੈਂਪ ਸ਼ਾਨਦਾਰ ਰਿਹਾ।
  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 

    Spread the love

    Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

    Leave a Reply

    Your email address will not be published. Required fields are marked *