ਚਿੰਤਪੁਰਨੀ ਮੰਦਰ ਵਿੱਚ ਮੈਡੀਕਲ ਕੈਂਪ ਲਗਾਇਆ 

Spread the love
ਭੁੱਚੋ ਮੰਡੀ ਨਥਾਣਾ 24 ਅਗਸਤ (ਹਰਬੰਸ ਸਿੰਘ ਭੋਲਾ)ਹਰ ਸ਼ੁਕਰਵਾਰ ਖੁੱਲਣ ਵਾਲੇ ਨੈਣ ਜਯੋਤੀ ਚੈਰੀਟੇਬਲ ਸੁਸਾਇਟੀ ਰਜਿ ਮੰਦਰ ਵਿੱਚ ਬਣੇ ਹਸਪਤਾਲ ਵਿੱਚ ਸ੍ਰੀ ਚਿੰਤਪੁਰਨੀ ਮੰਦਰ ਭੁੱਚੋ ਕੈਂਚੀਆਂ ਵਿਖੇ ਅੱਖਾਂ, ਦੰਦਾਂ ਤੇ ਔਰਤਾਂ ਦੇ ਰੋਗਾਂ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਅੱਖਾਂ ਦੰਦਾਂ ਤੇ ਔਰਤ ਰੋਗਾਂ ਦੇ ਮਾਹਿਰ ਡਾਕਟਰ ਦੀਆ ਟੀਮਾਂ ਵੱਲੋਂ ਜਿਸ ਵਿੱਚ ਸਵਤੰਤਰ ਗੁਪਤਾ ਅੱਖਾਂ ਦੀਆਂ ਬਿਮਾਰੀਆਂ ਤੇ ਅਪ੍ਰੇਸ਼ਨਾ ਦੇ ਮਾਹਿਰ ਡਾਕਟਰ ਵੱਲੋਂ ਅੱਖਾਂ ਦੇ 160ਮਰੀਜਾ, ਦੰਦਾਂ ਦੇ  27 ਮਰੀਜ਼ਾਂ,ਅਤੇ 12ਔਰਤ ਰੋਗਾਂ ਦੇ ਮਰੀਜ਼ਾਂ ਜਾਂਚ ਕੀਤੀ ਗਈ ਤੇ ਸਾਰੇ ਮਰੀਜ਼ਾਂ ਨੂੰ ਮੁਫ਼ਤ ਦਿਵਾਈ ਦਿੱਤੀ ਗਈ ਤੇ ਬਾਹਰੋਂ ਆਏ ਮਰੀਜ਼ਾਂ ਦੇ ਲਈ ਮਾਤਾ ਚਿੰਤਪੁਰਨੀ ਦੇ ਭੰਡਾਰੇ ਵਿੱਚੋਂ ਲੰਗਰ ਲਗਾਇਆ ਗਿਆ।ਇਸ ਮੌਕੇ ਮੰਦਰ  ਦੇ ਵਿੱਚ ਬਾਹਰੋਂ ਆਏ ਮਰੀਜ਼ਾਂ ਨੂੰ ਤੇ ਉਨ੍ਹਾਂ ਦੇ ਨਾਲ ਨਾਲ ਆਉਣ ਵਾਲੇ ਪਰਿਵਾਰਕ ਮੈਂਬਰਾਂ ਦਾ ਮੰਦਰ ਦੇ ਸੰਸਥਾਪਕ ਜੋਗਿੰਦਰ ਕਾਕਾ ਵੱਲੋ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਵਰਗਵਾਸੀ ਸਾਬਕਾ ਮੰਤਰੀ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਿਪੀਕਰ ਸਰਦਾਰ ਗੁਲਜ਼ਾਰ ਦੇ ਬੇਟੇ ਐਡਵੋਕੇਟ  ਚਰਣਜੀਤ ਸਿੰਘ ਪੰਜਾਬ  ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਨੇ ਮੰਦਰ ਵਿੱਚ  ਸ਼ਿਰਕਤ ਕੀਤੀ  ਤੇ ਮੰਦਰ ਵਿੱਚ ਚੱਲ ਰਹੇ ਵਿਸ਼ੇਸ਼ ਤੌਰ  ਆਮ ਜਨਤਾ ਦੇ ਰੋਗਾਂ ਤੇ  ਬਿਮਾਰੀਆਂ ਦਾ ਮੰਦਰ ਵੱਲੋਂ ਲਗਾਏ ਜਾ ਰਹੇ ਕੈਂਪਾਂ ਦਾ ਵਿਸ਼ੇਸ਼ ਤੌਰ ਸ਼ਲਾਘਾ ਕੀਤੀ ਤੇ ਮੰਦਰ ਦੇ ਪ੍ਰਬੰਧਕਾਂ ਤੇ ਸੋਸਾਇਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮਾਤਾ ਚਿੰਤਪੁਰਨੀ ਮੰਦਰ ਦੇ ਸੰਸਥਾਪਕ ਜੋਗਿੰਦਰ ਕਾਕਾ ਤੇ ਸੋਸਾਇਟੀ ਦੀ ਇਲਾਕੇ ਨੂੰ ਬਹੁਤ ਵੱਡੀ ਦੇਣ ਆ ਕਿਉਂ ਇਸ ਮਾਤਾ ਦੇ ਮੰਦਰ ਵੱਲੋਂ  ਇਲਾਕੇ ਦੇ ਬੇਸਹਾਰਾ ਤੇ ਗਰੀਬ ਉਹ ਲੋਕ ਜ਼ੋ ਆਪਣਾ ਕਿਸੇ ਕਾਰਨ ਕਰਕੇ ਇਲਾਜ ਨਹੀਂ ਕਰਵਾ ਸਕਦੇ ਹੁਣ ਬੇਫ਼ਿਕਰ ਹੋ ਆਪਣਾ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹੋ ਜਿਹੇ ਉਪਰਾਲੇ ਉਹੀ ਲੋਕ ਕਰ ਸਕਦੇ ਹਨ। ਜਿਨ੍ਹਾਂ ਮਾਤਾ ਦੀ ਉਪਾਰ ਕਿ੍ਪਾ ਹੁੰਦੀ ਆ ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *