ਮਾਛੀਵਾੜਾ ਸਾਹਿਬ 26 ਅਗਸਤ (ਸੁੱਚਾ ਬੰਗੜ)ਸਾਰਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਲਾਉਣ ਵਾਲੇ ‘ਸੰਤ ਬਾਬਾ ਬਲਜਿੰਦਰ ਸਿੰਘ ਜੀ’, ਮੁਖੀ ਸੰਪ੍ਰਦਾਇ ਰਾੜਾ ਸਾਹਿਬ ਵਾਲੇ, 24 ਅਗਸਤ 2025 ਨੂੰ ਰਾਤ ਦੇ ਗੁਰਮਤਿ ਸਮਾਗਮ ਵਿੱਚ, ਕਥਾ-ਕੀਰਤਨ ਦੀ ਹਾਜ਼ਰੀ ਭਰਨ ਤੋਂ ਬਾਅਦ ਸਵੇਰੇ ਅਚਨਚੇਤ ਪੰਜ ਭੂਤਕ ਸ਼ਰੀਰ ਤਿਆਗ ਗਏ ਸਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਰਵਿਦਾਸੀਆ ਧਰਮ ਦੇ ਮਹਾਨ ਪ੍ਰਚਾਰਕ ਬਾਬਾ ਗੁਰਵਿੰਦਰ ਸਿੰਘ ਜੀ ਲਾਡੀ ਮਾਛੀਵਾੜਾ ਸਾਹਿਬ ਵਾਲਿਆਂ ਨੇ ਕਿਹਾ ਕਿ ਉਹਨਾਂ ਦੇ ਅਕਾਲ ਚਲਾਣਾ ਕਰ ਜਾਣ ਕਾਰਨ ਸਿੱਖ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸੰਤ ਜੀ ਹੁਣਾਂ ਵੱਲੋਂ ਈਸ਼ਰ ਮਾਈਕਰੋ ਮੀਡੀਆ ਐਪ ਤਿਆਰ ਕੀਤੀ ਗਈ ਹੈ,ਜਿਸ ਰਾਂਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਮ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ, ਗੁਰਪ੍ਰਤਾਪ ਸੂਰਜ ਗ੍ਰੰਥ, ਮਹਾਨ ਕੋਸ਼ ਅਤੇ ਹੋਰ ਸਿੱਖ ਧਰਮ ਦੇ ਕੀਮਤੀ ਸਾਹਿਤਕ ਗ੍ਰੰਥਾਂ ਦਾ ਅਤਿ ਅਧੁਨਿਕ ਅਤੇ ਕੀਮਤੀ ਖਜ਼ਾਨਾ ਸਿੱਖ ਪੰਥ ਨੂੰ ਸੌਂਪਿਆ ਗਿਆ। ਇਸ ਐਪ ਨਾਲ ਲੱਖਾਂ ਸੰਗਤ ਗੁਰਬਾਣੀ ਨਾਲ ਜੁੜ ਰਹੀ ਹੈ ਅਤੇ ਅਗਾਂਹ ਵੀ ਹੋਰ ਸੰਗਤ ਜੁੜਦੀ ਰਹੇਗੀ ਮੈਂ ਉਹਨਾਂ ਦੀਆਂ ਮਹਾਨ ਸੇਵਾਵਾਂ ਨੂੰ ਨਮਨ ਕਰਦਾ ਹਾਂ। ਉਹਨਾਂ ਦਾ ਅੰਤਿਮ ਸਸਕਾਰ 27 ਅਗਸਤ ਦੁਪਹਿਰ 3 ਵਜੇ ਰਾੜਾ ਸਾਹਿਬ ਵਿਖੇ ਕੀਤਾ ਜਾਵੇਗਾ।






