ਸ੍ਰੀ ਮੁਕਤਸਰ ਸਾਹਿਬ, 29 ਅਗਸਤ ()- ਡੀ.ਏ.ਈ.ਐਸ.ਆਈ (4iploma in 1gricultural 5xtension Services for 9nput 4ealers) ਦੇ ਬੈਚ ਨੰਬਰ 2814 ਦਾ ਸਰਟੀਫਿਕੇਟ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ, ਸ਼੍ਰੀ ਮੁਕਤਸਰ ਸਾਹਿਬ ਸਨ। ਉਹਨਾਂ ਦੇ ਨਾਲ ਸੁਖਜਿੰਦਰ ਸਿੰਘ (ਏ.ਡੀ.ਓ.), ਹਰਜੀਤ ਸਿੰਘ (ਏ.ਡੀ.ਓ.), ਕਰਨਜੀਤ ਸਿੰਘ (ਪੀ.ਡੀ. ਆਤਮਾ) ਅਤੇ ਕੁਲਦੀਪ ਸਿੰਘ (ਫੈਸੀਲੀਟੇਟਰ) ਹਾਜ਼ਰ ਸਨ। ਇਸ ਸਮੇਂ ਸਾਰੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਸਭ ਨੇ ਪਹਿਲੀ ਡਵੀਜ਼ਨ ਵਿੱਚ ਡਿਪਲੋਮਾ ਪਾਸ ਕੀਤਾ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਸਿਖਿਆਰਥੀਆਂ ਨੂੰ ਗੋਲਡ , ਸਿਲਵਰ ਅਤੇ ਬਰੋਂਜ਼ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜਿਹੜੇ ਸਿਖਿਆਰਥੀ ਖੇਤੀ ਇਨਪੁਟ ਡੀਲਰ ਦੀ ਦੁਕਾਨ ਖੋਲ੍ਹਣ ਜਾ ਰਹੇ ਹਨ, ਵਿਭਾਗ ਉਹਨਾਂ ਦੀ ਪੂਰੀ ਮਦਦ ਕਰੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਸਾਰੇ ਹੀ ਖਾਦਾਂ, ਬੀਜਾਂ ਅਤੇ ਦਵਾਈਆਂ ਬਾਰੇ ਤਕਨੀਕੀ ਤੌਰ ‘ਤੇ ਸਿਖ ਚੁੱਕੇ ਹੋ। ਇਸ ਲਈ ਤੁਸੀਂ ਪੈਰਾ ਐਕਸਟੈਨਸ਼ਨ ਵਰਕਰ ਵਜੋਂ ਖੇਤਰ ਵਿੱਚ ਜਾ ਕੇ ਕਿਸਾਨਾਂ ਤੱਕ ਜਾਣਕਾਰੀ ਪਹੁੰਚਾਓ। ਜਿਸ ਨਾਲ ਕਿਸਾਨ ਅਤੇ ਤੁਸੀਂ ਦੋਨੋਂ ਲਾਭ ਪ੍ਰਾਪਤ ਕਰ ਸਕੋਗੇ। ਇਸ ਨਾਲ ਭਾਰਤ ਦੀ ਭੋਜਨ ਸੁਰੱਖਿਆ ਵੀ ਯਕੀਨੀ ਹੋਵੇਗੀ ਅਤੇ ਅਸੀਂ ਸੁਰੱਖਿਅਤ ਖੁਰਾਕ ਪੈਦਾ ਕਰ ਸਕਾਂਗੇ। ਜਿਸ ਵਿੱਚ ਕੀਟਨਾਸ਼ਕਾਂ ਦੇ ਅਸਰ ਘੱਟ ਹੋਵੇਂ ਅਤੇ ਜੋ ਮਨੁੱਖ, ਪਸ਼ੂ, ਜੀਵ ਜੰਤੂ, ਮਿੱਟੀ ਅਤੇ ਸਮੁੱਚੇ ਵਾਤਾਵਰਨ ‘ਤੇ ਨਕਾਰਾਤਮਕ ਪ੍ਰਭਾਵ ਨਾ ਪਾਏ। ਉਹਨਾਂ ਨੇ ਕਿਹਾ ਕਿ ਸਾਡਾ ਮਕਸਦ ਨੌਜਵਾਨਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਅਤੇ ਖੇਤੀ ਸੈਕਟਰ ਵਿੱਚ ਪੈਰਾ ਐਕਸਟੈਨਸ਼ਨ ਵਰਕਰਾਂ ਨੂੰ ਤਿਆਰੀ ਕਰਨਾ ਹੈ ਤਾਂ ਜੋ ਪੰਜਾਬ ਅਤੇ ਪੰਜਾਬ ਦੀ ਕਿਸਾਨੀ ਦੋਵੇਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਕਰਨਜੀਤ ਸਿੰਘ, ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਹੁਣ ਤੱਕ ਡੀ.ਏ.ਈ.ਐਸ.ਆਈ (4iploma in 1gricultural 5xtension Services for 9nput 4ealers) ਦੇ ਛੇ ਬੈਚ ਸਫਲਤਾਪੂਰਵਕ ਪੂਰੇ ਹੋ ਚੁੱਕੇ ਹਨ ਅਤੇ ਇਸ ਸਾਲ ਜ਼ਿਲ੍ਹੇ ਵਿੱਚ ਦੋ ਬੈਚ ਹੋਰ ਚੱਲ ਰਹੇ ਹਨ, ਜਿਨ੍ਹਾਂ ਵਿੱਚ ਪ੍ਰਤੀ ਬੈਚ ਵੱਧ ਤੋਂ ਵੱਧ 40 ਉਮੀਦਵਾਰਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਕੁਲਦੀਪ ਸਿੰਘ, ਪ੍ਰੋਗਰਾਮ ਫੈਸੀਲੀਟੇਟਰ ਵੱਲੋਂ ਸਿਖਿਆਰਥੀਆਂ ਨੂੰ ਉਨ੍ਹਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।






