ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

Spread the love
ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ ਦੇਖ ਰੇਖ ਹੇਠ ਕਰਵਾਏ ਇਸ ਮੇਲੇ ਦੇ ਪਹਿਲੇ ਦਿਨ ਧਾਰਮਿਕ ਤੇ ਦੁਸਰੇ ਦਿਨ ਵਿਸ਼ਾਲ ਸਭਿਆਚਾਰਕ ਮੇਲਾ ਕਰਵਾਇਆ ਗਿਆ। ਇਸੇ ਦੌਰਾਨ ਦੁਸਰੇ ਦਿਨ ਕਰਵਾਏ ਸਭਿਆਚਾਰਕ ਮੇਲੇ ਦੀ ਸ਼ੁਰੂਆਤ ਰਤਨ ਬਾਈ ਨੇ ਧਾਰਮਿਕ ਗੀਤ ਪੇਸ਼ ਕਰਕੇ ਕੀਤੀ।  ਇਨ੍ਹਾਂ ਤੋਂ ਬਾਅਦ ਸੱਭਿਆਚਾਰਕ ਮੇਲੇ ਦੌਰਾਨ ਗਾਇਕ ਉਮਿੰਦਰ ਓਮਾ, ਅਮਰਿੰਦਰ ਬੌਬੀ, ਗੁਰਬਖਸ਼ ਸ਼ੋਕੀ, ਦੀਪਕ ਮਾਨ ਰੋਪੜ ਵਾਲਾ, ਦਵਿੰਦਰ ਜੁਗਨੀ, ਮਾਹੀ ਰਮਨ ਸੱਗੂ,  ਮੋਹਣ ਕਿਸ਼ਨਪੁਰਾ, ਤਰਿੰਦਰ ਤਾਰਾ, ਰਤਨ ਬਾਈ ਅਤੇ ਹੋਰ ਦਰਜਨਾ ਕਲਾਕਰਾਂ ਨੇ ਆਪੋ ਅਪਣੇ ਗੀਤਾਂ ਨਾਲ ਆਪਣੀ ਭਰਵੀਂ ਹਾਜ਼ਰੀ ਲਗਵਾਈ। ਦੇਰ ਰਾਤ ਤੱਕ ਚੱਲੇ ਇਸ ਪ੍ਰੋਗਰਾਮ ਦੇ ਅਖੀਰ ਵਿਚ ਪ੍ਰਸਿੱਧ ਜੋੜੀ ਹਰਵਿੰਦਰ ਨੁਰਪੁਰੀ ਤੇ ਸੁੱਖੀ ਘੁੰਮਣ ਨੇ ਅਪਣੇ ਮਸ਼ਹੂਰ ਗੀਤ ਗਾਕੇ ਮੇਲਾ ਦੋਵੇਂ ਹੱਥੀ ਲੁੱਟ ਲਿਆ। ਇਸ ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਤਰਿੰਦਰ ਤਾਰਾ ਨੇ ਬਾਖੂਬੀ ਨਿਭਾਇਆ।  ਇਸ ਮੇਲੇ ਵਿੱਚ ਭਾਜਪਾ ਆਗੂ ਰਣਜੀਤ ਸਿੰਘ ਗਿੱਲ, ਅਕਾਲੀਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ, ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਅਤੇ ਕੌਸਲ ਪ੍ਰਧਾਨ ਬਹਾਦਰ ਸਿੰਘ ਓਕੇ , ਕਾਂਗਰਸ ਦੇ ਸਾਬਕਾ ਜਿਲਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਮਿੰਦਰ ਸਿੰਘ ਗੋਲਡੀ, ਗੁਰਸ਼ਰਨ ਸਿੰਘ ਬਿੰਦਰਖੀਆ, ਸਾਬਕਾ ਕੌਸਲਰ ਦਵਿੰਦਰ ਸਿੰਘ ਠਾਕੁਰ, ਕੌਸਲਰ ਰਮਾਕਾਂਤ ਕਾਲੀਆ, ਅਮਨਦੀਪ ਸਿੰਘ ਰਿੱਕੀ, ਜੈ ਸਿੰਘ ਚੱਕਲ ਵਿੱਕਾ ਪਡਿਆਲਾ, ਸਮਾਜ ਸੇਵੀ  ਰਜਨੀਸ ਸੁਕਲਾ, ਮਲਕੀਤ ਸਿੰਘ ਬੰਨਮਾਜਰਾ, ਨੇ ਵਿਸ਼ੇਸ ਮੁੱਖ ਮਹਿਮਾਨ ਦੀ ਤੌਰ ਤੇ ਸ਼ਿਰਕਤ ਕੀਤੀ । ਇਸ ਪ੍ਰੋਗਰਾਮ ਦੌਰਾਨ ਪ੍ਰਬੰਧਕਾਂ ਵੱਲੋਂ ਕਲਾਕਾਰਾਂ ਅਤੇ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਸਰੋਆ, ਕੌਸਲਰ ਦਿਨੇਸ਼ ਗੌਤਮ, ਨੰਦੀਪਾਲ ਬਾਂਸਲ, ਕੌਸਲਰ ਭੂਸ਼ਨ ਵਰਮਾ, ਮਨਮੋਹਣ ਸਿੰਘ ਚੀਮਾ, ਕੌਸ਼ਲਰ ਖੁਸ਼ਵੀਰ ਸਿੰਘ, ਕੌਸਲਰ ਡਾ ਅਸ਼ਵਨੀ ਸ਼ਰਮਾ, ਮੁਕੇਸ਼ ਰਾਣਾ ਚਨਾਲੋਂ, ਹੈਪੀ ਧੀਮਾਨ, ਬਿੱਟੂ ਬਾਜਵਾ, ਬਲਵਿੰਦਰ ਸਿੰਘ ਚੱਕਲਾਂ, ਅਮਨਦੀਪ ਰੌਕੀ, ਨਵਦੀਪ ਸੈਣੀ, ਸੰਜੀਵ ਗੋਗਨਾ, ਜਸਵਿੰਦਰ ਭੂਰਾ, ਇੰਸ. ਹਰਚੰਦ ਸਿੰਘ, ਰਣਜੀਤ ਕਾਕਾ, ਬਿੱਟੂ ਰਾਜੇਮਾਜਰਾ ਅਮਨਦੀਪ ਸਿੰਘ ਰੋਕੀ ਗੁਰਪ੍ਰੀਤ ਸਿੰਘ,ਆਦਿ ਨੇ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲਗਵਾਈ।
  • Related Posts

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    ਸਹਿਕਾਰੀ ਸਭਾ ਮਾਨੂੰਪੁਰ ਤੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਰਿਹਾ ਕਾਬਜ

    Spread the love

    Spread the loveਸਮਰਾਲਾ 14 ਸਤੰਬਰ (ਮੁਕੇਸ਼ ਵਰਮਾ)=ਨਜਦੀਕੀ ਪਿੰਡ ਮਾਨੂੰਪੁਰ ਵਿਖੇ ਸਹਿਕਾਰੀ ਸਭਾ ਲਿਮ: ਮਾਨੂੰਪੁਰ ਜਿੱਥੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਕਾਬਜ ਹੋਇਆ ਹੈ। ਇਹ ਸਹਿਕਾਰੀ ਸਭਾ ਜਿਸਦੇ ਕੁੱਲ 11…

    Leave a Reply

    Your email address will not be published. Required fields are marked *