ਥੂਹੀ ਕਾਨਫਰੰਸ ’ਚ ‘ਵਾਰਿਸ ਪੰਜਾਬ’ ਨੂੰ ਮਿਲਿਆ ਵੱਡਾ ਹੁੰਗਾਰਾ, ਸਰਪੰਚ ਸ਼ਮਸ਼ੇਰ ਸਿੰਘ ਸਮੇਤ ਕਈ ਆਗੂ ਪਾਰਟੀ ’ਚ ਸ਼ਾਮਲ

Spread the love
ਭਾਦਸੋਂ, 15 ਸਤੰਬਰ (ਜਗਜੀਤ ਸਿੰਘ ਕੈਂਥ) —  ਹਲਕਾ ਨਾਭਾ ਦੇ ਪਿੰਡ ਥੂਹੀ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ’ ਵੱਲੋਂ ਵਿਸ਼ਾਲ ਕਾਨਫਰੰਸ ਕਰਵਾਈ ਗਈ । ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਜਥੇਬੰਦੀ ਨੂੰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਕਾਨਫਰੰਸ ਦੌਰਾਨ ਪਿੰਡ ਦੇ ਮੌਜੂਦਾ ਸਰਪੰਚ ਸ਼ਮਸ਼ੇਰ ਸਿੰਘ ਸਮੇਤ ਕਈ ਮੈਂਬਰਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ‘ਵਾਰਿਸ ਪੰਜਾਬ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।ਇਸ ਮੌਕੇ ਜ਼ਿਲ੍ਹਾ ਪਟਿਆਲਾ ਦੇ ਯੂਥ ਆਗੂ ਅਤੇ ਮੀਤ ਪ੍ਰਧਾਨ ਜਤਿੰਦਰ ਸਿੰਘ ਬੁੱਟਰ ਥੂਹੀ ਦੀ ਅਗਵਾਈ ਹੇਠ ਵੀ ਕਈ ਨੌਜਵਾਨਾਂ ਨੇ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਪਿੰਡ ਕਕਰਾਲਾ ਤੋਂ ਸਰਬਜੀਤ ਸਿੰਘ ਕਕਰਾਲਾ, ਸਾਬਕਾ ਪ੍ਰਧਾਨ ਪ੍ਰਗਟ ਸਿੰਘ ਕਕਰਾਲਾ, ਬਿੰਦਰ ਸਿੰਘ ਕਕਰਾਲਾ, ਭਾਈ ਗੁਰਪ੍ਰੀਤ ਸਿੰਘ ਕਕਰਾਲਾ, ਬਿਕਰਮ ਸਿੰਘ ਨਾਭਾ, ਗੁਰਧਿਆਨ ਸਿੰਘ ਪੇਧਨ, ਗੁਰਪ੍ਰੀਤ ਸਿੰਘ, ਜਸ਼ਨ ਸਿੰਘ, ਅਰਨ ਸਿੰਘ ਅਤੇ ਅਰਸ਼ਦੀਪ ਸਿੰਘ ਸਮੇਤ ਹੋਰ ਨੌਜਵਾਨ ਪਾਰਟੀ ਨਾਲ ਜੁੜੇ।ਇਸ ਮੌਕੇ ਸਤਿਕਾਰਯੋਗ ਬਾਪੂ ਤਰਸੇਮ ਸਿੰਘ ਖਾਲਸਾ, ਜੋਨ-3 ਇੰਚਾਰਜ ਗਗਨਦੀਪ ਸਿੰਘ ਗਿਰਾਇਆ, ਮਾਤਾ ਸਤਨਾਮ ਕੌਰ, ਸੀਨੀਅਰ ਆਗੂ ਲੱਖਾ ਸਧਾਣਾ, ਭਾਨਾ ਸਿੱਧੂ, ਬੀਬੀ ਹਰਪ੍ਰੀਤ ਕੌਰ, ਯੂਥ ਆਗੂ ਨਰਿੰਦਰ ਸਿੰਘ ਭਿੰਡਰ, ਭਾਈ ਸਰਬਜੀਤ ਸਿੰਘ ਥੂਹੀ, ਭਾਈ ਹਰਪ੍ਰੀਤ ਸਿੰਘ ਥੂਹੀ ਅਤੇ ਬੌਬੀ ਸਿੰਘ ਥੂਹੀ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ।ਇਸ ਦੌਰਾਨ ਭਾਈ ਜਗਜੀਤ ਸਿੰਘ ਖਾਲਸਾ ਕਕਰਾਲੇ ਵਾਲਿਆਂ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਸਮਾਜ ਸੇਵੀ ਆਗੂਆਂ ਅਤੇ ਕਾਨਫਰੰਸ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਪਾਰਟੀ ਨਾਲ ਜੁੜਨਾ ਜਥੇਬੰਦੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ।ਕਾਨਫਰੰਸ ਦੌਰਾਨ ਸੰਗਤਾਂ ਅਤੇ ਨੌਜਵਾਨਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਮੈਂਬਰ ਪਾਰਲੀਮੈਂਟ, ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ ਗਈ। ਇਸ ਮੌਕੇ ਨੌਜਵਾਨਾਂ ਵੱਲੋਂ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਭਾਗ ਲੈਣ ਦਾ ਭਰੋਸਾ ਦਿੱਤਾ ਗਿਆ।
  • Related Posts

    ਸੈਣੀ ਮਾਜਰਾ ਵਿਖੇ ਸ੍ਰੀਮਦ ਭਾਗਵਤ ਕਥਾ ਦੇ ਪੰਜਵੇਂ ਦਿਨ ਵੱਡੀ ਗਿਣਤੀ ਵਿੱਚ ਸੰਗਤ ਨੇ ਕੀਤੀ ਸ਼ਮੂਲੀਅਤ ਰਾਧੇ-ਰਾਧੇ ਅਤੇ ਜੈ ਸ੍ਰੀ ਕ੍ਰਿਸ਼ਨ ਦੇ ਜੈਕਾਰਿਆਂ ਨਾਲ ਗੂੰਜਿਆ ਕਥਾ ਪੰਡਾਲ

    Spread the love

    Spread the love ਨੂਰਪੁਰ ਬੇਦੀ:  ਦਿਲਜੀਤ ਚਨੌਲੀ ਪਿੰਡ ਸੈਣੀ ਮਾਜਰਾ ਵਿਖੇ ਚੱਲ ਰਹੀ ਸੱਤ ਰੋਜ਼ਾ ਪਾਵਨ ਸ੍ਰੀਮਦ ਭਾਗਵਤ ਕਥਾ ਦੇ ਅੱਜ ਪੰਜਵੇਂ ਦਿਨ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਰਧਾ ਅਤੇ…

    ਬੈਂਸ ਦੀ ਆਂਗਣਵਾੜੀ ਚ ਮਮਤਾ ਦਿਵਸ ਮਨਾਇਆ 

    Spread the love

    Spread the love ਨੂਰਪੁਰ ਬੇਦੀ 16 ਸਤੰਬਰ (ਦਲਜੀਤ ਚਨੌਲੀ ) ਬਲਾਕ ਨੂਰਪੁਰ ਬੇਦੀ ਦੇ ਨਜ਼ਦੀਕੀ ਪਿੰਡ ਬੈਂਸ ਦੀ ਆਂਗਨਵਾੜੀ ਵਿਖੇ ਸਿਵਲ ਸਰਜਨ ਰੂਪ ਨਗਰ ਵਿਵੇਕ ਕੁਮਾਰ ਅਤੇ ਐਸਐਮਓ ਹਰਪ੍ਰੀਤ ਕੌਰ…

    Leave a Reply

    Your email address will not be published. Required fields are marked *