ਨਗਰ ਕੀਰਤਨ ਸਜਾਇਆ ਗਿਆ।

Spread the love

 ਬੱਸੀ ਪਠਾਣਾ, 06 ਦਸੰਬਰ (ਉਦੇ ਧੀਮਾਨ):ਸ਼੍ਰੀ ਗੁਰੂ ਤੇਗ ਬਹਾਦਰ,  ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾਂ ਜੀਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ  349 ਸ਼ਹੀਦੀ ਦਿਵਸ ਸ਼੍ਰੀ ਲਾਲ ਗੁਰਦਵਾਰਾ ਸਾਹਿਬ ਮੁੱਹਲਾ ਧੋਬੀਆਂ ਬਸੀ ਪਠਾਣਾ ਵਿਖ਼ੇ 3 ਦਸੰਬਰ ਤੋਂ 7 ਦਸੰਬਰ ਤੱਕ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂ  ਰਿਹਾ ਹੈ। ਇਸੇ ਸਬੰਧੀ ਗੁਰੂ ਤੇਗ ਬਹਾਦਰ ਜੀਂ ਦਾ ਉਟ ਆਸਰਾ ਲੈਂਦੇ ਹੋਏ ਸ਼੍ਰੀ ਲਾਲ ਗੁਰਦੁਆਰਾ ਸਾਹਿਬ ਦੀ ਸੰਗਤਾ ਵੱਲੋ ਸ਼ਹਿਰ ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਬਾਬਾ ਜ਼ੋਰਾਵਾਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਗੱਤਕਾ ਅਖਾੜਾ ਫ਼ਤਹਿਗੜ੍ਹ ਸਾਹਿਬ ਵੱਲੋ ਗੱਤਕਾ ਦਾ ਜ਼ੋਰ ਦਿਖਾਇਆ ਗਿਆ ਅਤੇ ਆਇਆ ਸੰਗਤਾਂ ਵੱਲੋ  ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ  ਨਗਰ ਕੀਰਤਨ ਘਰ ਬੈਠੀਆਂ ਸੰਗਤਾਂ ਨੂੰ ਲਾਈਵ ਭਾਈ ਕੁਲਦੀਪ ਸਿੰਘ ਨੂਰ ਰੋਜਾਨਾ ਫ਼ਗਵਾੜਾ ਬੁਲੇਟਿਨ ਗੁਰਬਾਣੀ ਲਾਈਵ ਵੱਲੋ ਸਰਵਣ ਕਰਵਾਇਆ ਗਿਆ। ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਥਾਵਾਂ ਅਤੇ

ਬਾਜ਼ਾਰਾ ਵਿੱਚੋ ਹੁੰਦਾ ਹੋਇਆ ਸ਼੍ਰੀ ਲਾਲ ਗੁਰਦਵਾਰਾ ਸਾਹਿਬ ਵਿੱਖੇ ਦੀ ਸਮਾਪਤ ਹੋਇਆ। ਇਸ ਮੌਕੇ ਪਰਮਜੀਤ ਸਿੰਘ,ਕਮਲਦੀਪ ਸਿੰਘ,ਬਲਜੀਤ ਸਿੰਘ,  ਆਤਭੀਰ ਸਿੰਘ,ਮਨਜੋਤ ਸਿੰਘ ਆਨੰਦ,ਅਰਸ਼ਦੀਪ ਸਿੰਘ ਅਰੋੜਾ. ਹਰਕੀਰਤ ਸਿੰਘ.ਆਨੰਦ ਹਰਪ੍ਰੀਤ ਸਿੰਘ ਆਨੰਦ, ਇੰਦਰਬੀਰ ਸਿੰਘ. ਮਨਿੰਦਰ ਸਿੰਘ.ਜੋਗਰਾਜ ਸਿੰਘ,ਗੁਰਦਿੱਤ ਸਿੰਘ ਪਤਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

  • Related Posts

    ਸਫ਼ਾਈ ਸੇਵਕਾਂ ਨਾਲ ਚੱਲ ਰਿਹਾ ਵਿਵਾਦ ਖ਼ਤਮ, ਡੀਐਸਪੀ ਸਤਵੀਰ ਸਿੰਘ ਬੈਸ਼ ਸਿਸਪੈਂਡ 

    Spread the love

    Spread the loveਬਲਵੰਤ ਸਿੰਘ ਸਿੱਧੂ (ਬਰਨਾਲਾ) 24 ਜੁਲਾਈ 2026 =ਬਰਨਾਲਾ ਵਿੱਚ ਸਫ਼ਾਈ ਸੇਵਕਾਂ ਅਤੇ ਪੁਲਿਸ ਵਿਚਕਾਰ ਪਿਛਲੇ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਖ਼ਤਮ ਹੋ ਗਿਆ, ਜਦੋਂ ਸਰਕਾਰ…

    ਪੱਤਰਕਾਰ ਭਾਈਚਾਰੇ ਨਾਲ ਸਿਟੀ ਇੰਚਾਰਜ ਕੁਲਵੰਤ ਸਿੰਘ ਨੇ ਕੀਤੀ ਮੀਟਿੰਗ।

    Spread the love

    Spread the loveਤਪਾ ਮੰਡੀ 24 ਜੁਲਾਈ( ਗੋਲਡੀ ਵਿਆਸ) ਸਥਾਨਕ ਪੁਲਿਸ ਸਿਟੀ ਚੌਂਕੀ ਦੇ ਨਵੇਂ ਇੰਚਾਰਜ ਕੁਲਵੰਤ ਸਿੰਘ ਕੱਟੂ ਨੇ ਪ੍ਰੈਸ ਨਾਲ ਪਲੇਠੀ ਮੀਟਿੰਗ ਕਰਦਿਆਂ ਸਮੂਹ ਪੱਤਰਕਾਰਾਂ ਨਾਲ ਜਾਣ ਪਹਿਚਾਣ ਕਰਦਿਆਂ…

    Leave a Reply

    Your email address will not be published. Required fields are marked *