ਨਗਰ ਕੌਸਲ ਬੱਸੀ ਪਠਾਣਾਂ ਦੇ ਸਫਾਈ ਕਰਮਚਾਰੀਆਂ ਦੇ ਸਾਧਨਾਂ ਦੇ ਮਾੜੇ ਹਾਲਾਤ,  ਕੁੜਾ ਚੁੱਕਣ ਲਈ ਕਰਨਾ ਪੈਂਦਾ ਪ੍ਰੇਸ਼ਾਨੀਆਂ ਦਾ ਸਾਹਮਣਾ  – ਕੌਂਸਲਰ ਮਨਪ੍ਰੀਤ ਸਿੰਘ ਹੈਪੀ

Spread the love
 ਬੱਸੀ ਪਠਾਣਾ, 06 ਦਸੰਬਰ (ਉਦੇ ਧੀਮਾਨ): ਸ਼੍ਰੋਮਣੀ ਅਕਾਲੀ ਦਲ ਵਾਰਡ ਨੰਬਰ 13 ਦੇ ਕੌਂਸਲਰ ਤੇ ਸਮਾਜ ਸੇਵੀ ਮਨਪ੍ਰੀਤ ਸਿੰਘ ਹੈਪੀ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੂੰ ਸਫ਼ਾਈ ਲਈ ਦਿੱਤੀਆਂ ਗਈਆਂ ਰੇਹੜੀਆਂ ਤੇ ਟਰਾਲੀਆਂ ਟੁੱਟੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਜਿਸ ਕਾਰਨ ਉਨ੍ਹਾਂ ਨੂੰ ਕੁੜਾ ਚੁੱਕਣ ਲਈ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਕੂੜਾ ਚੁੱਕਕੇ ਲੈਕੇ ਜਾਂਦੇ ਹੋਏ ਅੱਧ ਤੋਂ ਵੱਧ ਕੂੜਾ ਸੜਕਾਂ ਤੇ ਖਿਲਰਦਾ ਜਾਂਦਾ ਹੈ ਤੇ ਰੇਹੜੀਆਂ ਦੀ ਹਾਲਤ ਪੂਰੀ ਤਰ੍ਹਾਂ ਖਸਤਾ ਹੈ ਜ਼ੋ ਰੋੜਨੀਆ ਬਹੁਤ ਔਖੀਆਂ ਨੇ। ਉਨ੍ਹਾਂ ਕਿਹਾ ਕਿ ਗ਼ਿਲਾ ਸੁੱਕਾ ਕੁੜਾ ਚੱਕਣ ਲਈ ਜੋ ਦੋ ਛੋਟੇ ਹਾਥੀਨਗਰ ਕੌਸਲ ਵੱਲੋ ਲਗਾਏ ਗਏ ਨੇ ਉਨ੍ਹਾਂ ਵਿੱਚੋਂ ਇੱਕ ਖ਼ਰਾਬ ਖੜਾ ਤੇ ਦੂਜਾ ਧੱਕਾ ਸ਼ਟਾਟ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਲੱਗਪਗ ਤਿੰਨ ਮਹੀਨੇ ਪਹਿਲਾਂ ਬਿਜਲੀ ਨਾਲ ਚੱਲਣ ਵਾਲੇ ਈ ਰਿਕਸ਼ੇ ਖ਼ਰੀਦੇ ਗਏ ਸਨ, ਜ਼ੋ ਹੁਣ ਤੱਕ ਸਫਾਈ ਕਰਮਚਾਰੀਆਂ ਨੂੰ ਨਹੀਂ ਦਿੱਤੇ ਗਏ।  ਇਹ ਬਿਜਲੀ ਨਾਲ ਚੱਲਣ ਵਾਲੇ ਈ ਰਿਕਸ਼ਾ ਹਨ।ਜ਼ੋ ਚਾਰਜਿੰਗ ਨਾਂ ਹੋਣ ਕਰਨ ਖ਼ਰਾਬ ਹੋ ਸਕਦੇ ਹਨ। ਜ਼ੋ ਕੀ ਲੋਕਾਂ ਵੱਲੋ ਟੈਕਸ ਦੇ ਰੂਪ ਚ ਵਸੂਲੇ ਗਏ ਪੈਸਿਆਂ ਦੀ ਬਰਬਾਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਬਸੀ ਪਠਾਣਾਂ ਦੀਆਂ ਗਲੀਆਂ ਨਾਲੀਆਂ ਦਾ ਬਹੁਤ ਬੁਰਾ ਹਾਲ ਹੈ ਨਾਲੀਆਂ ਗੰਦਗੀ ਨਾਲ ਭਰੀਆਂ ਪਈਆਂ ਨੇ ਜਿਸ ਵੱਲ ਨਗਰ ਕੌਂਸਲ ਦੇ ਅਧਿਕਾਰੀਆ ਦਾਂ ਕੋਈ ਧਿਆਨ ਨਹੀਂ ਹੈ ਸਫਾਈ ਕਰਮਚਾਰੀਆਂ ਕੋਲ ਸਫਾਈ ਕਰਨ ਲਈ ਪੂਰਾ ਸਮਾਨ ਵੀ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਵੱਲੋ ਰੇਹੜੀਆਂ ਖਿੱਚਦੇ ਹੋਏ ਹਾਲਾਤ ਨਹੀਂ ਦੇਖੇ ਜਾਂਦੇ। ਉਨ੍ਹਾਂ ਕਿਹਾ ਕਿ ਢਾਈ ਸਾਲ ਵਿੱਚ ਸ਼ਹਿਰ ਬਸੀ ਪਠਾਣਾਂ ਦੇ ਵਿਕਾਸ ਨੂੰ ਬਦਲਾਅ ਦਾ ਗ੍ਰਹਿਣ ਲੱਗ
ਚੁੱਕਾ ਹੈ। ਕੌਂਸਲਰ ਮਨਪ੍ਰੀਤ ਸਿੰਘ ਹੈਪੀ ਨੇ ਸ਼ਹਿਰ ਦੇ ਹਰ ਇੱਕ ਪਾਰਟੀ ਦੇ ਲੀਡਰਾਂ ਨੂੰ ਬੇਨਤੀ ਕੀਤੀ ਕਿ ਆਪਣੀਆਂ ਨਿੱਜੀ ਰੰਜਿਸ਼ਾ ਛੱਡ ਕੇ ਸਾਰੀਆਂ ਨੂੰ ਇੱਕਠੇ ਹੋ ਕੇ ਆਪਣੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਸਫਾਈ ਕਰਮਚਾਰੀ ਵੀ ਸ਼ਹਿਰ ਵਿਚ ਸਫਾਈ ਓਦੋਂ ਤੱਕ ਸਹੀ ਕਰ ਸਕਦੇ ਹਨ। ਜੇ ਉਨ੍ਹਾਂ ਕੋਲ ਕੰਮ ਕਰਨ ਲਈ ਸਹੀ ਸਾਧਨ ਠੀਕ ਹੋਣਗੇ|

Youtube

Facebook

Whatsapp

Home

 

  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *