ਸ਼ਹਿਣਾ/ਭਦੌੜ 29 ਅਗਸਤ (ਸੁਖਵਿੰਦਰ ਸਿੰਘ ਧਾਲੀਵਾਲ):- ਪਿਛਲੇ ਦਿਨਾਂ ਤੋਂ ਹੋਈ ਬਾਰਿਸ਼ ਨਾਲ ਅਤਿ ਗਰੀਬ ਪਰਿਵਾਰਾਂ ਦੀਆਂ ਘਰ ਦੀਆਂ ਛੱਤਾਂ ਡਿੱਗਣ ਦਾ ਸਿਲਸਿਲਾ ਜਾਰੀ ਹੈ,ਅਤਿ ਗਰੀਬ ਬਜ਼ੁਰਗ ਨਰਿੰਜਨ ਸਿੰਘ ਪੁੱਤਰ ਵਿਸਾਖਾ ਸਿੰਘ ਬਲਾਕ ਬੱਸ ਸਟੈਂਡ ਸਹਿਣਾ ਦੇ ਘਰ ਵਿੱਚ ਪਾਏ ਹੋਏ ਟਾਇਲ ਬਾਲੇ ਦੀਆਂ ਛੱਤਾਂ ਹੋਣ ਕਾਰਨ ਟਾਇਲ ਬਾਲਾਂ ਟੁੱਟ ਕੇ ਥੱਲੇ ਡਿੱਗ ਰਿਹਾ ਹੈ, ਜਿਸ ਕਾਰਨ ਡਰਿਆ ਹੋਇਆ ਗਰੀਬ ਪਰਿਵਾਰ ਤਰਪਾਲ ਦੀ ਝੋਪੜੀ ਬਣਾ ਕੇ ਉਸ ਥੱਲੇ ਰਾਤਾਂ ਕੱਟਣ ਲਈ ਮਜਬੂਰ ਹੈ, ਉਨ੍ਹਾਂ ਦੱਸਿਆ ਕਿ ਸ਼ਹਿਣਾ ਪੰਚਾਇਤ ਵੱਲੋਂ ਵੀ ਘਰ ਦੀਆਂ ਡਿੱਗੀਆਂ ਛੱਤਾਂ ਦਾ ਮੌਕਾ ਦੇਖਿਆ ਗਿਆ ਹੈ, ਇਸੇ ਤਰ੍ਹਾਂ ਹੀ ਬੁਰਜ਼ ਫਤਿਹਗੜ ਰੋਡ ਭੱਠੇ ਦੇ ਨਜ਼ਦੀਕ ਰਹਿੰਦੇ ਗੁਰਤੇਜ ਸਿੰਘ ਪੁੱਤਰ ਜਗਸੀਰ ਸਿੰਘ ਦੇ ਘਰ ਦੀਆਂ ਛੱਤਾਂ ਵੀ ਡਿੱਗ ਪਈਆ ਹਨ ਜਿਸ ਨਾਲ ਉਸ ਦੇ ਘਰ ਦੇ ਘਰੇਲੂ ਸਮਾਨ ਦਾ ਨੁਕਸਾਨ ਵੀ ਹੋ ਗਿਆ ਹੈ, ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਸੈਕਟਰੀ ਕਿਸਾਨ ਸੈੱਲ ਕਾਂਗਰਸ, ਸੂਬਾ ਕੋਆਰਡੀਨੇਟਰ ਐਸ਼ੀ ਡਿਪਾਰਮੈਟ ਕਾਂਗਰਸ ਹਲਕਾ ਭਦੌੜ ਨੇ ਕਿਹਾ ਕਿ ਪੰਜਾਬ ਸਰਕਾਰ ਇੰਨ੍ਹਾਂ ਗਰੀਬ ਪਰਿਵਾਰਾਂ ਦੇ ਘਰਾਂ ਦੀ ਉਸਾਰੀ ਲਈ ਤੁਰੰਤ ਹੀ ਰਾਸ਼ੀ ਜਾਰੀ ਕਰੇ ਤਾਂ ਕਿ ਸਾਰੇ ਹੀ ਗਰੀਬ ਪਰਿਵਾਰ ਜਿਨ੍ਹਾਂ ਦੇ ਘਰ ਢਹਿ ਢੇਰੀ ਹੋ ਚੁੱਕੇ ਹਨ ਉਹ ਮੁੜ ਉਸਾਰੀ ਕਰ ਸਕਣ






