ਛੁੱਟੀ ਵਾਲੇ ਦਿਨ ਸਮੂਹ ਸਕੂਲ ਸਟਾਫ ਨੂੰ ਸਕੂਲ ਬੁਲਾਉਣਾ ਗੈਰ ਵਾਜਬ : ਨਵਪ੍ਰੀਤ ਬੱਲੀ 

Spread the love

ਸ੍ਰੀ ਮੁਕਤਸਰ ਸਾਹਿਬ, 10 ਜੁਲਾਈ ( ਮਨਪ੍ਰੀਤ ਮੋਨੂੰ )ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਨੇ ਸਿੱਖਿਆ ਵਿਭਾਗ ਵੱਲੋਂ ਛੁੱਟੀ ਵਾਲੇ ਦਿਨ ਮਿਤੀ 11 ਜੁਲਾਈ ਅਤੇ 12 ਜੁਲਾਈ ਨੂੰ ਸਾਰੇ ਸਟਾਫ਼ ਨੂੰ ਸਕੂਲ ਸੱਦਣ ਦੇ ਪੱਤਰ ਦੀ ਨਿਖੇਧੀ ਕਰਦਿਆਂ ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ, ਜਨਰਲ ਸਕੱਤਰ ਸੁਰਿੰਦਰ ਕੰਬੋਜ, ਸੀਨੀਅਰ ਮੀਤ ਪ੍ਰਧਾਨ ਪਰਗਟ ਸਿੰਘ ਜੰਬਰ ਵਿੱਤ ਸਕੱਤਰ ਸੋਮ ਸਿੰਘ,ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਇਸ ਤਰਾਂ ਦਾ ਪੱਤਰ ਜਾਰੀ ਕਰਨਾ ਠੀਕ ਨਹੀਂ ਹੈ, ਹਰੇਕ ਵਾਰ ਚੋਣਾਂ ਦੇ ਕੰਮ ਲਈ ਸਕੂਲ ਵਿੱਚ ਬਣਾਏ ਚੋਣ ਬੂਥ ਖੋਲੇ ਜਾਂਦੇ ਹਨ, ਬੂਥ ਉਪਰ ਬੈਠ ਕੇ ਬੀਐਲਓ ਚੋਣਾਂ ਸੰਬੰਧੀ ਸੁਧਾਈ ਕਾਰਜ ਕਰਦੇ ਹਨ, ਪਰ ਐਸ ਆਈ ਆਰ ਦੇ ਕਾਰਜ ਲਈ ਦੋ ਦਿਨ ਛੁੱਟੀ ਵਾਲੇ ਦਿਨ ਸਕੂਲ ਖੋਲਣ ਤੇ ਸਾਰੇ ਸਟਾਫ ਨੂੰ ਸਕੂਲ ਵਿੱਚ ਹਾਜ਼ਰ ਰਹਿਣ ਦਾ ਹੁਕਮ ਗ਼ੈਰ ਜਿੰਮੇਵਾਰ ਹੈ, ਐਸ ਆਈ.ਆਰ ਕਾਰਜ ਲਈ ਹਰੇਕ ਬੀਐਲਓ ਕੋਲ ਇੱਕ ਐਪ ਹੈ ਜਿਸ ਰਾਹੀਂ ਉਹ ਐਸ ਆਈ ਆਰ ਦਾ ਕਾਰਜ ਕਰ ਰਹੇ ਹਨ, ਇਸ ਐਪ ਬਾਰੇ ਆਮ ਅਧਿਆਪਕਾਂ ਨੂੰ ਕੋਈ ਜਾਣਕਾਰੀ ਨਹੀ, ਬਹੁਤ ਸਾਰੇ ਸਕੂਲ ਚੋਣ ਬੂਥ ਨਹੀਂ ਬਣਦੇ, ਉਹਨਾਂ ਸਕੂਲਾਂ ਨੂੰ ਖੋਲਣਾ ਗੈਰ-ਵਾਜਬ ਹੈ ਅਤੇ ਅਧਿਆਪਕਾਂ ਦੀ ਖੱਜਲ-ਖੁਆਰੀ ਹੈ । ਜਿੱਥੇ ਬੂਥ ਬਣਦੇ ਹਨ, ਉਹ ਸਕੂਲ ਹੀ ਖੁੱਲੇ ਰਹਿਣੇ ਚਾਹੀਦੇ ਹਨ ਪਰ ਉੱਥੇ ਸਮੂਹ ਸਟਾਫ ਨੂੰ ਬੁਲਾਉਣਾ ਗੈਰ-ਵਾਜਬ ਹੈ, ਬਹੁਤ ਸਾਰੇ ਸਕੂਲਾਂ ਦੇ ਅਧਿਆਪਕ ਦੇ ਬੂਥ ਕਿਸੇ ਹੋਰ ਥਾਂ ਤੇ ਹਨ ਤੇ ਸਾਰਾ ਸਟਾਫ਼ ਹੀ ਐਸਆਈਆਰ ਅਤੇ ਹੋਰ ਸਰਵੇਖਣਾ ਵਿੱਚ ਲੱਗਾ ਹੋਇਆ ਹੈ ਇਸ ਕਰਕੇ ਅਜਿਹੇ ਹਾਲਾਤ ਵਿੱਚ ਸਕੂਲਾਂ ਨੂੰ ਕੋਣ ਖੋਲੇਗਾ ? ਜਦੋਂ ਕਿ ਪੱਤਰ ਇਹ ਬਣਦਾ ਸੀ ਕਿ ਐਸ ਆਈ ਆਰ ਕਾਰਜ ਲਈ ਸਾਰੇ ਸਕੂਲ ਖੁੱਲੇ ਰੱਖੇ ਜਾਣ।ਪੰਜਾਬ ਰਾਜ ਚੋਣ ਕਮਿਸ਼ਨ ਦੇ ਦਫ਼ਤਰ ਵੱਲੋਂ ਵੀ ਆਪਣੇ ਪੱਤਰ ਵਿੱਚ ਪੋਲਿੰਗ ਬੂਥ ਵਾਲੇ ਸਕੂਲ ਖੋਲ੍ਹਣ ਲਈ ਪੱਤਰ ਵਿੱਚ ਲਿਖਿਆ ਹੈ । ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਸਮੂਹ ਅਧਿਆਪਕਾਂ ਨੂੰ ਛੁੱਟੀ ਵਾਲੇ ਦਿਨ ਸਕੂਲ ਬੁਲਾਉਣ ਵਾਲੇ ਅਜਿਹੇ ਬੇਤੁਕੇ ਪੱਤਰ ਨੂੰ ਰੱਦ ਕਰਨ ਦੀ ਮੰਗ ਕਰਦੀ ਹੈ । ਇਸ ਮੌਕੇ ਜਤਿੰਦਰ ਸਿੰਘ ਸੋਨੀ, ਗੁਰਪ੍ਰੀਤ ਸਿੰਘ ਸੰਧੂ, ਨਵਦੀਪ ਸੁੱਖੀ, ਸੁਮੇਸ਼ ਕੁਮਾਰ, ਕਿਰਨਦੀਪ ਸਿੰਘ, ਨੇਪਾਲ ਸਿੰਘ, ਪਵਿੱਤਰ ਸਿੰਘ,ਅਜੀਤਪਾਲ ਸਿੰਘ, ਜਸਵਿੰਦਰ ਸਿੰਘ, ਗਗਨਦੀਪ ਸਿੰਘ, ਨਵਦੀਪ ਅਹੂਜਾ,ਕੰਵਲਜੀਤ ਸੰਗੋਵਾਲ, ਜਗਤਾਰ ਸਿੰਘ ਖਮਾਣੋ, ਸੁੱਚਾ ਸਿੰਘ ਚਾਹਲ, ਲਾਲ ਚੰਦ ਨਵਾਂਸ਼ਹਿਰ ਹਾਜ਼ਰ ਸਨ।

  • Related Posts

    ਜਥੇਬੰਦੀ ਦੀ ਮਹੀਨਾਵਾਰ ਮੀਟਿੰਗ ਦੌਰਾਨ ਪ੍ਰਸਿੱਧ ਸਮਾਜਸੇਵੀ ਪ੍ਰਧਾਨ ਬਾਬਾ ਸ਼ਨੀ ਦੇਵ ਸੇਵਾ ਸੁਸਾਇਟੀ ਦਵਿੰਦਰ ਗਾਂਧੀ ਨੂੰ ਕੀਤਾ ਗਿਆ ਸਨਮਾਨਿਤ :ਚੇਅਰਮੈਨ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨਾ ਬਹੁਤ ਵੱਡੀ ਸੇਵਾ :ਸੋਨੀ ਬਾਬਾ ਜੀ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 10 ਜੁਲਾਈ ( ਮਨਪ੍ਰੀਤ ਮੋਨੂੰ ) ਪਰਾਈਵੇਟ ਡਰਾਈਵਰਾਂ ਦੀ ਜਥੇਬੰਦੀ ਦੀ ਖਿਦਰਾਣਾ ਪ੍ਰਾਈਵੇਟ ਕਾਰ ਚਾਲਕ ਲੋਕ ਸੇਵਾ ਸੋਸਾਇਟੀ ਰਜਿਸਟਰਡ 47 78 ਦੀ ਮਹੀਨਾ ਵਾਰ ਜਨਰਲ…

    ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਅਤੇ ਅਦਬੀ ਸਾਂਝ ਕਪੂਰਥਲਾ ਵੱਲੋਂ ਕਰਵਾਇਆ ਗਿਆ ਤਰੰਨੁਮ ਕਵੀ ਦਰਬਾਰ ‘ਆਵਾਜ਼-ਏ-ਕਲਮ’

    Spread the love

    Spread the loveਕਪੂਰਥਲਾ, 10 ਜੁਲਾਈ (ਕੌੜਾ )- ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਅਤੇ ਅਦਬੀ ਸਾਂਝ ਕਪੂਰਥਲਾ ਵੱਲੋਂ ਤਰੰਨੁਮ ਕਵੀ ਦਰਬਾਰ ‘ਆਵਾਜ਼-ਏ-ਕਲਮ’ ਦਾ ਆਯੋਜਨ ਕੀਤਾ ਗਿਆ। ਇਹ ਸਾਹਿਤਕ ਸਮਾਗਮ ਮਿਤੀ 10 ਜੁਲਾਈ…

    Leave a Reply

    Your email address will not be published. Required fields are marked *