ਜਗਰਾੳ ਨਗਰ ਕੌਂਸਲ ਦਫਤਰ ਅਤੇ ਸਿਹਤ ਵਿਭਾਗ ਟੀਮਾ ਵਲੌ ਡੇਂਗੂ ਤੇ ਵਾਰ ਲਈ ਜਾਗਰੂਕ ਕੀਤਾ

Spread the love

ਜਗਰਾੳ 10।ਜੁਲਾਈ।(ਜਸਵਿੰਦਰ ਸਿੰਘ ਡਾਂਗੀਆ) ਗਰਮੀ ਅਤੇ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਮਾਣਯੋਗ ਪ੍ਰਧਾਨ  ਕਵਰਪਾਲ ਸਿੰਘ ਅਤੇ ਕਾਰਜਕਾਰੀ ਸੀਨੀਅਰ ਮੀਤ ਪ੍ਰਧਾਨ  ਸ਼ਤੀਸ਼ ਕੁਮਾਰ ਪੱਪੂ ਨਗਰ ਕੌਂਸਲ ਜਗਰਾਉਂ ,ਐਸ.ਐਮ.ਓ ਅਮਨ ਸ਼ਰਮਾ ਅਤੇ ਕਾਰਜ ਸਾਧਕ ਅਫਸਰ  ਮੋਹਿਤ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਹਿਤ ਵਿਭਾਗ ਅਤੇ ਨਗਰ ਕੋਂਸਲ ਦੀ ਸਾਂਝੀ ਟੀਮ ਵਲੋਂ ਅੱਜ ਐਂਟੀ ਲਾਰਵਾ ਅਤੇ “ਹਰ ਸ਼ੂਕਰਵਾਰ ਡੈਂਗੂ ਤੇ ਵਾਰ” ਮੁਹਿਮ ਤਹਿਤ ਕੰਪੇਲ ਤਹਿਤ ਮੱਲੀ ਕਲੋਨੀ ਜਗਰਾਉਂ ਵਿਖੇ ਡੋਰ ਤੋ ਡੋਰ, ਖਾਲੀ ਪਲਾਟ, ਰਿਹਾਇੰਸ਼ੀ ਏਰੀਏ ਵਿਖੇ ਡੇਂਗੂ ਐਂਟੀ ਲਾਰਵਾ ਲੋਕਾ ਨੂੰ ਜਾਗਰੂਕ ਕੀਤਾ ਗਿਆ।ਇਸ ਤੋਂ ਇਲਾਵਾ ਇੱਕ ਜਗ੍ਹਾ ਤੇ ਡੈਂਗੂ ਲਾਰਵਾ ਦੇ ਸਿਮਟਮ ਪਾਏ ਗਏ ਜਿਸ ਕਾਰਨ ਉਹਨਾਂ ਦਾ ਚਲਾਨ ਵੀ ਕੀਤਾ ਗਿਆ ਅਤੇ ਉਥੇ ਲਾਰਵਾਸਾਇਡ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ ਅਤੇ ਡੇਂਗੂ ਦੀ ਰੋਕਥਾਮ ਸਬੰਧੀ ਪੰਫਲੇਟ ਵੰਡੇ,ਘਰ ਦੇ ਆਸਪਾਸ ਸਾਫ- ਸਫਾਈ ਰੱਖਣ ਅਤੇ ਹਫਤੇ ਦੇ ਹਰ ਸ਼ੁਕਰਵਾਰ ਕੂਲਰਾਂ ਨੂੰ ਸਾਫ ਕਰਨ ਉਪਰੰਤ ਸਾਫ ਪਾਣੀ ਭਰਨ .ਬਚਿਆ ਨੂੰ ਪੂਰੀਆ ਬਾਹਾਂ ਦੇ ਕੱਪੜੇ ਪਹਿਨਾਉਣ, ਮੱਛਰਾਂ ਤੋ ਬਚਾਅ ਲਈ ਕਰੀਮ ਦਾ ਇਸਤੇਮਾਲ ਕਰਨ, ਨਹਾਉਣ ਉਪਰੰਤ ਨਾਰੀਅਲ ਦਾ ਤੇਲ ਲਗਾਉਣ ਆਦਿ ਸੁਝਾਵ ਦਿੱਤੇ ਅਤੇ ਨਾਲੀ-ਨਾਲੀਆ ਤੇ ਮੱਛਰ ਮਾਰ ਦਵਾਈ ਦੀ ਸਪਰੇ ਵੀ ਕੀਤੀ ਗਈ ਅਤੇ ਦੀਵਾਰਾ ਤੇ ਡੇਂਗੂ ਦੀ ਰੋਕਥਾਮ ਸਬੰਧੀ ਪੰਫਲੇਟ ਵੀ ਚਸਪਾ ਕੀਤੇ ਗਏ।ਇਸ ਮੋਕੇ ਤੇ ਸਿਵਲ ਹਸਪਤਾਲ ਦਾ ਸਟਾਫ ਅਮ੍ਰਿਤਪਾਲ ਸਿੰਘ ਇੰਸਪੈਕਟਰ, ਕੁਲਦੀਪ ਸਿੰਘ, ਜਗਰਾਜ ਸਿੰਘ ਜਾਦੂ, ਹਰਦੀਪ ਸਿੰਘ, ਮਨਦੀਪ ਸਿੰਘ,ਆਸ਼ਾ ਵਰਕਰ ਬਰਡਿੰਗ ਚੈਕਰ,ਨਰਸਿੰਗ ਸਟੂਡੈਂਟਸ ਅਤੇ ਨਗਰ ਕੋਂਸਲ ਵਲੋਂ ਸੈਨਟਰੀ ਇੰਸਪੈਕਟਰ ਅਨਿਲ ਕੁਮਾਰ,ਹਰੀਸ਼ ਕੁਮਾਰ ਕਲਰਕ ਆਦਿ ਮੁਲਾਜਮ ਹਾਜਰ ਸਨ।

  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *