ਅੰਮ੍ਰਿਤਸਰ 29 ਅਗਸਤ(ਦਿਨੇਸ਼ ਸੋਨੀ) ਸੀਨੀਅਰ ਸਿਟੀਜ਼ਨ ਅਭਿਆਨ ਟਰੱਸਟ ਦੀ ਮਹੀਨਾਵਾਰ ਮੀਟਿੰਗ ਹੋਟਲ ਮਯੂਰ ਵਿਖੇ ਰਾਸ਼ਟਰੀ ਪ੍ਰਧਾਨ ਸ਼੍ਰੀ ਗੁਲਸ਼ਨ ਕੁਮਾਰ ਚਾਵਲਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਮਯੂਰ ਹੋਟਲ ਦੇ ਸ਼੍ਰੀ ਚੰਦਰਸ਼ੇਖਰ ਸ਼ਰਮਾ ਨੂੰ ਸਰਵ ਸੰਮਤੀ ਵੱਲੋਂ ਸਰਪ੍ਰਸਤ ਨਿਯੁਕਤ ਕੀਤਾ ਗਿਆ ਇਸ ਮੌਕੇ ਸ਼੍ਰੀ ਕਮਲ ਸ਼ਰਮਾ, ਸ਼੍ਰੀ ਪ੍ਰਦੀਪ ਸ਼ਰਮਾ, ਸ਼੍ਰੀ ਵਿਪਿਨ ਪੁਰੀ, ਸ਼੍ਰੀ ਸਹਿਗਲ, ਡਾ. ਆਰ. ਐਸ. ਬੋਪਾ ਰਾਏ, ਸ਼੍ਰੀ ਦਿਨੇਸ਼ ਸ਼ਰਮਾ, ਡਾ. ਸ਼ਸ਼ੀ ਜੀ, ਸ਼੍ਰੀਮਤੀ ਸ਼ੈਲੀ ਜੀ ਅਤੇ ਹੋਰ ਪਤਵੰਤਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ ਮੀਟਿੰਗ ਦੀ ਸ਼ੁਰੂਆਤ ਵਿੱਚ, ਭਾਰਤ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਅਤੇ ਇਸ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਮੀਟਿੰਗ ਵਿੱਚ, ਪਿਛਲੇ ਮਹੀਨੇ ਟਰੱਸਟ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਦਾ ਲੇਖਾ-ਜੋਖਾ ਰੱਖਿਆ ਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਸੀਨੀਅਰ ਸਿਟੀਜ਼ਨ ਅਭਿਆਨ ਟਰੱਸਟ ਵੱਲੋਂ ਲਗਾਏ ਜਾਣ ਵਾਲੇ ਕੈਂਪ ਬਾਰੇ ਚਰਚਾ ਕੀਤੀ ਗਈ ਸ਼੍ਰੀ ਵਿੱਕੀ ਸੰਧੂ, ਪੰਜਾਬ ਪ੍ਰਧਾਨ ਨੇ ਆਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੀਨੀਅਰ ਸਿਟੀਜ਼ਨ ਅਭਿਆਨ ਟਰੱਸਟ ਬਜ਼ੁਰਗਾਂ ਲਈ ਹੋਰ ਕੰਮ ਕਰਦਾ ਰਹੇਗਾ।






