ਸ੍ਰੀ ਕੀਰਤਪੁਰ ਸਾਹਿਬ 29ਅਗਸਤ ਭਾਰਦਵਾਜ ਪੰਜਾਬ ਸਰਕਾਰ ਵੱਲੋਂ ਬੈਨ ਕੀਤੇ ਗਏ ਸਿੰਗਲ ਯੂਜ ਪਲਾਸਟਿਕ ਸਬੰਧੀ ਨਗਰ ਪੰਚਾਇਤ ਕੀਰਤਪੁਰ ਸਾਹਿਬ ਕਾਰਜ ਸਾਧਕ ਅਫਸਰ ਗੁਰਦੀਪ ਸਿੰਘ ਅਤੇ ਪ੍ਰਧਾਨ ਸੁਰਿੰਦਰ ਪਾਲ ਕੌੜਾ ਵੱਲੋਂ ਦਿੱਤੇ ਗਏ ਨਿਰਦੇਸ਼ਾ ਤਹਿਤ ਸੈਨੇਟਰੀ ਇੰਸਪੈਕਟਰ ਮਦਨ ਲਾਲ ਅਤੇ ਰਿਸ਼ੀ ਸਿੱਕਾ ਐਸਡੀਓ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸ਼ਹਿਰ ਵਿੱਚ ਸਿੰਗਲ ਯੂਜ ਪਲਾਸਟਿਕ ਅਤੇ ਕੂੜੇ ਸਬੰਧੀ ਚੈਕਿੰਗ ਕੀਤੀ ਗਈ। ਜਿਸ ਤਹਿਤ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਜਿਸ ਵਿੱਚ ਸੈਨੇਟਰੀ ਇੰਸਪੈਕਟਰ ਵੱਲੋਂ ਲਗਭਗ 2 ਕਿਲੋਗ੍ਰਾਮ ਦੇ ਕਰੀਬ ਸਿੰਗਲ ਯੂਜ ਪਲਾਸਟਿਕ ਜ਼ਬਤ ਕੀਤਾ ਗਿਆ , ਸੈਨੇਟਰੀ ਇੰਸਪੈਕਟਰ ਵੱਲੋਂ ਦੁਕਾਨਦਾਰਾਂ ਨੂੰ ਸਿੰਗਲ ਯੂਜ ਪਲਾਸਟਿਕ ਦੀ ਵਰਤੋ, ਇਸ ਤੋਂ ਹੋਣ ਵਾਲੇ ਨੁਕਸਾਨ ਅਤੇ ਵਾਤਾਵਰਣ ਨੂੰ ਪੈਣ ਵਾਲੇ ਮਾੜੇ ਪ੍ਰਭਾਵਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਕੂੜਾ ਇੱਧਰ ਉੱਧਰ ਨਾ ਖਿਲਾਰ ਕੇ ਸੁੱਟਣ ਅਤੇ ਡਸਟਬਿਨ ਵਿੱਚ ਹੀ ਪਾਉਣ ਲਈ ਹਦਾਇਤ ਕੀਤੀ ਗਈ। ਸੈਨੇਟਰੀ ਇੰਸਪੈਕਟਰ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਉਹ ਸਿੰਗਲ ਯੂਜ ਪਲਾਸਟਿਕ ਨੂੰ ਨਾ ਵੇਚਣ ਅਤੇ ਨਾ ਵਰਤਣ ਅਤੇ ਸਮਾਨ ਲੈਣ ਆਉਣ ਵਾਲੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੋ ਜੂਟ ਜਾਂ ਕੱਪੜੇ ਦੇ ਬਣੇ ਹੋਏ ਬੈਗਜ਼ ਨਾਲ ਲੈ ਕੇ ਆਉਣ। ਇਸ ਸਬੰਧੀ ਸੈਨੇਟਰੀ ਇੰਸਪੈਕਟਰ ਵੱਲੋਂ 4 ਚਲਾਨ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਦੇ ਕੀਤੇ ਗਏ ਅਤੇ 1 ਚਲਾਨ ਕੂੜੇ ਅਤੇ ਗੰਦਗੀ ਫੈਲਾਉਣ ਵਾਲਿਆਂ ਦੇ ਕੀਤੇ ਗਏ। ਉਹਨਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਸਿੰਗਲ ਯੂਜ ਪਲਾਸਟਿਕ ਵੇਚਣ ਅਤੇ ਵਰਤਣ ਵਾਲਿਆਂ ਖਿਲਾਫ 1000/- ਤੋਂ 5000/- ਰੁਪਏ ਤੱਕ ਦਾ ਜੁਰਮਾਨਾ ਵੀ ਕੀਤਾ ਜਾਵੇਗਾ। ਇਸ ਮੌਕੇ ਸਚਿਨ ਕੁਮਾਰ, ਕੇਸ਼ਵ ਸਿੰਘ, ਘਣਸ਼ਾਮ, ਰਾਜੇਸ਼ ਕੁਮਾਰ, ਸੁੱਚਾ ਸਿੰਘ, ਆਦਿ ਹਾਜ਼ਰ ਸਨ।






