ਵੱਖ-ਵੱਖ ਜਿਲਿਆਂ ਦੇ ਮੋਬਾਈਲ ਟਾਵਰਾਂ ਚੋਰੀ ਗਿਰੋਹ ਬੇਨਕਾਬ ਕਾਰਡ ਅਤੇ ਵਾਹਨ ਬਰਾਮਦ

Spread the love

ਸ਼੍ਰੀ ਮੁਕਤਸਰ ਸਾਹਿਬ, 02 ਸਤੰਬਰ ()- ਅਸਮਾਜਿਕ ਤੱਤਾਂ ਅਤੇ ਸੰਗਠਿਤ ਗਿਰੋਹਾਂ ਵਿਰੁੱਧ ਚੱਲ ਰਹੀ ਲਗਾਤਾਰ ਮੁਹਿੰਮ ਦੌਰਾਨ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਡਾ. ਅਖਿਲ ਚੌਧਰੀ ਪੁਲਿਸ ਕਪਤਾਨ ਦੀ ਅਗਵਾਈ ਹੇਠ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਭਰ ਵਿੱਚ ਮੋਬਾਈਲ ਟਾਵਰਾਂ ਤੋਂ ਬੇਸ ਬੈਂਡ ਯੂਨਿਟ (22”) ਚੋਰੀ ਕਰਨ ਵਾਲੇ ਇੱਕ ਗਿਰੋਹ ਨੂੰ ਬੇਨਕਾਬ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪੁਲਿਸ ਕਪਤਾਨ ਨੇ ਦੱਸਿਆ ਕਿ ਖ਼ਾਸ ਸੂਚਨਾ ਦੇ ਆਧਾਰ ਅਤੇ ਵਿਸ਼ੇਸ਼ ਮੁਹਿੰਮ ਦੇ ਹਿੱਸੇ ਵਜੋਂ, SP(4), 4SP ਲੰਬੀ ਅਤੇ S8O ਥਾਣਾ ਲੰਬੀ ਦੀ ਅਗਵਾਈ ਵਿੱਚ ਚਲਾਈ ਗਈ ਖੁਫੀਆ ਅਧਾਰਿਤ ਕਾਰਵਾਈ ਦੌਰਾਨ 04 ਗਿਰੋਹ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਬਠਿੰਡਾ ਅਤੇ ਫ਼ਾਜ਼ਿਲਕਾ ਜ਼ਿਲਿ੍ਹਆਂ ਵਿੱਚ ਚੋਰੀ ਦੀਆਂ ਘਟਨਾਵਾਂ ਵਿੱਚ ਸਰਗਰਮ ਸਨ। ਥਾਣਾ ਲੰਬੀ ਵਿੱਚ ਮੁਕੱਦਮਾ ਨੰਬਰ 203, ਮਿਤੀ 08/08/2025, ਧਾਰਾ 3051, 331(4) ਭਾਰਤੀ ਨਿਆਇਕ ਸੰਹਿਤਾ (2NS) ਅਤੇ ਟੈਲੀਕਮਿਊਨਿਕੇਸ਼ਨ ਐਕਟ ਦੀ ਧਾਰਾ 42 ਅਧੀਨ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਪਿੰਦਰਜੀਤ ਸਿੰਘ ਨਿਵਾਸੀ ਪਿੰਡ ਮੇਹਤਾ ਜ਼ਿਲ੍ਹਾ ਬਠਿੰਡਾ, ਸੋਨਾ ਸਿੰਘ ਨਿਵਾਸੀ ਗੁਰਸਰ ਸੈਨੇਵਾਲਾ ਜ਼ਿਲ੍ਹਾ ਬਠਿੰਡਾ, ਗਗਨਦੀਪ ਸਿੰਘ ਨਿਵਾਸੀ ਪਿੰਡ ਮੇਹਤਾ ਜ਼ਿਲ੍ਹਾ ਬਠਿੰਡਾ ਅਤੇ ਗੁਰਪ੍ਰੀਤ ਸਿੰਘ ਪਿੰਡ ਚਿਮਨੇਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਹੋਈ ਹੈ। ਜਿਸ ਕੋਲੋਂ 08 22” ਕਾਰਡ (ਮੋਬਾਈਲ ਟਾਵਰਾਂ ਦੇ ਬੇਸ ਬੈਂਡ ਯੂਨਿਟ), ਇੱਕ ਚਾਂਦੀ ਰੰਗ ਦੀ ਮਾਰੁਤੀ ਅਰਟਿਗਾ ਕਾਰ (P2-01-9877) ਜੋ ਚੋਰੀ ਵਿੱਚ ਵਰਤੀ ਗਈ ਸੀ, ਇੱਕ 22” ਯੂਨਿਟ ਕਵਰ ਅਤੇ ਇੱਕ ਨਕਲੀ ਨੰਬਰ ਪਲੇਟ ਬਰਾਮਦ ਹੋਈ ਹੈ। ਪੁਲਿਸ ਕਪਤਾਨ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਹ ਵੱਖ-ਵੱਖ ਵਾਹਨਾਂ ’ਤੇ ਨਕਲੀ ਨੰਬਰ ਪਲੇਟ ਲਗਾ ਕੇ ਚੋਰੀ ਦੀਆਂ ਵਾਰਦਾਤਾਂ ਕਰਦੇ ਸਨ, ਤਾਂ ਜੋ ਪਹਿਚਾਣ ਤੋਂ ਬਚ ਸਕਣ। ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 341(2), 112(2) ਅਤੇ 317(2) 2NS ਵੀ ਸ਼ਾਮਲ ਕੀਤੀਆਂ ਗਈਆਂ ਹਨ ਅਤੇ ਸੋਨੂ ਕੁਮਾਰ ਪੁੱਤਰ ਦਿਵਾਰੀ ਲਾਲ, ਨਿਵਾਸੀ ਬਲਰਾਜ ਨਗਰ, ਗਲੀ ਨੰਬਰ 04 ਬਠਿੰਡਾ ਨੂੰ ਨਾਮਜ਼ਦ ਕੀਤਾ ਗਿਆ ਹੈ, ਜੋ ਅਜੇ ਗ੍ਰਿਫ਼ਤਾਰ ਹੋਣਾ ਬਾਕੀ ਹੈ। ਉਕਤਾਂਨ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵੱਲੋਂ 02 ਦਿਨਾਂ ਦਾ ਵਾਧੂ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ ਅਤੇ ਜਾਂਚ ਦੌਰਾਨ ਹੋਰ ਮਹੱਤਵਪੂਰਨ ਖੁਲਾਸੇ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

  • Related Posts

    ਜਮੀਨੀ ਵਿਵਾਦ ’ਚ ਫੈਸਲਾ ਕਰਵਾਉਣ ਗਏ ਬਜ਼ੁਰਗ ਦੀ ਕੁੱਟਮਾਰ ਵਿਚ ਹੋਈ ਮੌਤ

    Spread the love

    Spread the loveਪਰਿਵਾਰਕ ਮੈਂਬਰਾਂ ਵਲੋਂ ਮੁਲਜਮ ਗ੍ਰਿਫ਼ਤਾਰ ਨਾ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਮਾਛੀਵਾੜਾ ਸਾਹਿਬ 10 ਜੂਨ (ਸੁੱਚਾ ਬੰਗੜ) ਲੰਘੀ 22 ਮਈ ਨੂੰ ਥਾਣਾ ਕੂੰਮਕਲਾਂ ਅਧੀਨ…

    ਬਦਲੀ’ ਹੋਈ ਪਰ ‘ਕੁਰਸੀ’ ਨਾ ਛੁੱਟੀ: ਬਿਜਲੀ ਬੋਰਡ ਦੇ ਅਫ਼ਸਰਾਂ ਦੀ ‘ਮਿਹਰਬਾਨੀ’ ਖ਼ਿਲਾਫ਼ ਮੁਲਾਜ਼ਮਾਂ ਦਾ ਹੱਲਾ ਬੋਲ ਲਗਾ ਦਿੱਤਾ ਧਰਨਾ

    Spread the love

    Spread the love‘ਫ਼ਿਰੋਜ਼ਪੁਰ, 10 ਜੂਨ (ਅਸ਼ੋਕ ਭਾਰਦਵਾਜ)ਕਹਿੰਦੇ ਨੇ ਕਿ ਸਰਕਾਰੀ ਤੰਤਰ ਵਿੱਚ ਜੇਕਰ ਉੱਪਰਲੇ ਹੱਥ ਦੀ ‘ਮਿਹਰਬਾਨੀ’ ਹੋਵੇ, ਤਾਂ ਨਿਯਮਾਂ ਅਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਣਾ ਕੋਈ ਔਖਾ ਕੰਮ ਨਹੀਂ ਹੁੰਦਾ।…

    Leave a Reply

    Your email address will not be published. Required fields are marked *