ਸ਼੍ਰੀ ਮੁਕਤਸਰ ਸਾਹਿਬ, 02 ਸਤੰਬਰ ()- ਜ਼ਿਲ੍ਹਾ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਗੈਗਸਟਰਾਂ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵਲੋਂ ਵੱਡੀ ਸਫ਼ਲਤਾ ਮਿਲੀ ਹੈ, ਜਿਸ ਦੌਰਾਨ ਥਾਣਾ ਲੰਬੀ ਦੀ ਪੁਲਿਸ ਨੇ ਜ਼ਿਲਾ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਦੇ ਦਿਸ਼ਾਂ ਨਿਰਦੇਸ਼ਾ ਤਹਿਤ ਸੀ.ਆਈ.ਏ. ਮਲੋਟ ਨੇ ਐਸ.ਪੀ. ਡੀ. ਸ਼ੀ ਮੁਕਤਸਰ ਸਾਹਿਬ ਅਤੇ ਡੀਐਸਪੀ ਲੰਬੀ ਦੀ ਅਗਵਾਈ ’ਚ ਨਾਕਾ ਬੰਦੀ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੂੰ ਰੋਕਿਆ ਜਿਨ੍ਹਾਂ ਕੋਲ ਮੌਜੂਦ ਨੀਲੇ ਰੰਗ ਦੇ ਕਿੱਟ ਬੈਗ ਦੀ ਤਲਾਸ਼ੀ ’ਤੇ ਪੁਲਿਸ ਨੂੰ 5 ਦੇਸੀ ਪਿਸਟਲ, 32 ਬੋਰ ਅਤੇ 1 30 ਬੋਰ ਪਿਸਟਲ ਸਮੇਤ ਮੈਗਜ਼ੀਨ ਬਰਾਮਦ ਹੋਏ। ਪੁਲਿਸ ਵੱਲੋਂ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਗੁਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜ਼ਿਲ੍ਹਾ ਮੋਗਾ ਅਤੇ ਗੁਰਸੇਵਕ ਸਿੰਘ ਪੁੱਤਰ ਜਗਤਾਰ ਸਿੰਘ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ, ਜਿਨ੍ਹਾਂ ਦੇ ਖਿਲਾਫ਼ ਪੁਲਿਸ ਲੇ ਵੱਖ ਵੱਖ ਧਰਾਵਾਂ ਤਹਿਤ ਥਾਣਾ ਕਬਰਵਾਲਾ ਵਿਖੇ ਮਾਮਲਾ ਦਰਜ਼ ਕਰ ਲਿਆ ਹੈ। ਜ਼ਿਲ੍ਹਾ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਨੇ ਇਸ ਸਬੰਧੀ ਇੱਕ ਪ੍ਰੈਸ ਕਾਂਨਫਰੰਸ ਕਰਦਿਆ ਦੱਸਿਆ ਕਿ ਮੁੱਢਲੀ ਪੁੱਛਗਿੱਛ ’ਚ ਪਤਾ ਚੱਲਿਆ ਕਿ ਗੁਰਦੀਪ ਸਿੰਘ ਤੇ ਉਸ ਦਾ ਰਿਸ਼ਤੇਦਾਰ ਦੇਸ ਰਾਜ ਦੀ ਹੱਤਿਆ ਰਣਜੀਤ ਸਿੰਘ ਪੁੱਤਰ ਮਨਕਾ, ਹਨਸ਼ਾ ਹਲਵਾਈ, ਨੌਸ਼ਾ ਅਤੇ ਸੀਪਾ ਨੇ ਕੀਤੀ ਸੀ, ਜੋ ਇਸ ਸਮੇਂ ਜੇਲ੍ਹ ’ਚ ਬੰਦ ਹਨ, ਪੁਲਿਸ ਕਪਤਾਨ ਨੇ ਦੱਸਿਆ ਕਿ ਹਥਿਆਰ ਪ੍ਰਾਪਤ ਕਰਨ ਦੀ ਕੋਸਿਸ਼ ਦੌਰਾਨ ਗੁਰਦੀਪ ਸਿੰਘ ਦੀ ਮੁਲਾਕਾਤ ਹਰਜੋਤ ਸਿੰਘ, ਨੀਲਾ, ਜਗਦੀਪ ਸਿੰਘ, ਨਿਵਾਸੀ ਧੂਲਕੋਟ ਥਾਣਾ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨਾਲ ਵੀ ਹੋਈ ਹੈ, ਜੋ ਲਾਰੈਂਸ ਬਿਸ਼ਨੋਈ ਗਿਰੋਹ ਦੇ ਨਜ਼ਦੀਕੀ ਸਾਥੀ ਹਨ ਤੇ ਨੀਲਾ ਦੇ ਹੁਕਮ ‘ਤੇ ਗੁਰਸੇਵਕ ਅਤੇ ਗੁਰਦੀਪ ਇੰਦੌਰ ਗਏ, ਜਿੱਥੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਨ੍ਹਾਂ ਨੂੰ 05 ਪਿਸਟਲਾਂ ਸਪੁਰਦ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ 02 ਪਿਸਟਲਾਂ ਦੋਸ਼ੀਆਂ ਨੇ ਆਪਣੇ ਕੋਲ ਰੱਖੀਆਂ ਅਤੇ ਬਾਕੀ 03 ਨੀਲਾ ਨੂੰ ਸਪੁਰਦ ਕਰਨੀਆਂ ਸਨ। ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਹਰਜੋਤ ਸਿੰਘ, ਨੀਲਾ ਦੇ ਖ਼ਿਲਾਫ਼ 12 ਮੁਕਦਮੇ ਅਤੇ ਜਗਦੀਪ ਸਿੰਘ ਜੱਗਾ ਦੇ ਖ਼ਿਲਾਫ਼ 10 ਮੁਕਦਮੇ ਵੱਖ-ਵੱਖ ਜ਼ਿਲਿ੍ਹਆਂ ਅਤੇ ਰਾਜਾਂ ਵਿੱਚ ਦਰਜ ਹਨ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ, ਜਿੱਥੇ ਪੁਲਿਸ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਗਿਰੋਹ ਦੇ ਨੈੱਟਵਰਕ ਅਤੇ ਅਪਰਾਧਕ ਸਰਗਰਮੀਆਂ ਨੂੰ ਪੂਰੀ ਤਰ੍ਹਾਂ ਤੋੜਨ ਲਈ ਜਾਂਚ ਅੱਗੇ ਵਧਾਏਗੀ।






