ਮਾਤਾ ਪ੍ਰੀਤਮ ਕੌਰ ਦੂਲੋਵਾਲ ਨਮਿਤ ਸ਼ਰਧਾਂਜਲੀ ਸਮਾਗਮ ਆਯੋਜਿਤ 

Spread the love
ਕਪੂਰਥਲਾ, 3 ਸਤੰਬਰ (ਕੌੜਾ)- ਮਾਤਾ ਪ੍ਰੀਤਮ ਕੌਰ ਦੂਲੋਵਾਲ ਬਹੁਤ ਹੀ ਨੇਕ ਨੀਅਤ ਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ ਜਿਨਾਂ ਆਪਣੀ ਜਿੰਦਗੀ ਵਿੱਚ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਕਰਦਿਆਂ ਉਹਨਾਂ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਆਂਦਾ। ਅੱਜ ਅਸੀਂ ਉਨਾਂ ਦੇ ਵਿਛੋੜੇ ਤੇ ਜਿੱਥੇ ਉਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ ਉੱਥੇ ਹੀ ਉਨਾਂ ਦੇ ਹੋਣਹਾਰ ਸਪੁੱਤਰ ਕਵੀਸ਼ਰ ਅਵਤਾਰ ਸਿੰਘ ਦੂਲੋਵਾਲ ਅਤੇ ਸਾਬਕਾ ਸਰਪੰਚ ਹਰਦਰਸ਼ਨ ਸਿੰਘ ਦੂਲੋਵਾਲ ਤੇ ਹੋਰ ਸਾਕ ਸਬੰਧੀਆਂ ਨਾਲ ਆਪਣੀ ਹਮਦਰਦੀ ਵੀ ਪ੍ਰਗਟ ਕਰਦੇ ਹਾਂ। ਇੰਨਾ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪਿੰਡ ਦੂਲੋਵਾਲ ਵਿਖੇ ਸਵਰਗੀ ਮਾਤਾ ਪ੍ਰੀਤਮ ਕੌਰ ਨਮਿੱਤ ਰੱਖੇ ਸ਼ਰਧਾਂਜਲੀ ਸਮਾਗਮ ਮੌਕੇ ਆਪਣੇ ਸੰਬੋਧਨ ਵਿੱਚ ਕੀਤਾ। ਉਹਨਾਂ ਕਿਹਾ ਕਿ ਹੁਣ ਇਨਸਾਨ ਦੀ ਉਮਰ ਬਹੁਤ ਘੱਟ ਰਹਿ ਗਈ ਹੈ ਪੁਰਾਣੇ ਬਜ਼ੁਰਗ ਸਾਦਾ ਜੀਵਨ ਜਿਉਂਦੇ ਹੋਏ ਲੰਮੀ ਉਮਰ ਭੋਗਦੇ ਹਨ। ਉਨਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਮਾਤਾ ਪ੍ਰੀਤਮ ਕੌਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਤਰੱਕੀਆਂ ਬਖਸ਼ਣ। ਇਸ ਮੌਕੇ ਪ੍ਰੋਫੈਸਰ ਬਲਬੀਰ ਸਿੰਘ ਮੋਮੀ ਨੇ ਕਿਹਾ ਕਿ ਮਾਤਾ ਪ੍ਰੀਤਮ ਕੌਰ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਹੀ ਘਰ ਵਿੱਚੋਂ ਸਿਆਣੇ ਬਜ਼ੁਰਗ ਦਾ ਜਾਣਾ ਵੀ ਇੱਕ ਅਸਹਿ ਹੈ। ਉਹਨਾਂ ਸ਼ਰਧਾਂਜਲੀ ਸਮਾਗਮ ਮੌਕੇ ਸ਼ਾਮਿਲ ਹੋਏ ਰਿਸ਼ਤੇਦਾਰ, ਸਾਕ ਸਬੰਧੀਆਂ ਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਸਵਰਗੀ ਮਾਤਾ ਪ੍ਰੀਤਮ ਕੌਰ ਦੂਲੋਵਾਲ ਨਮਿਤ ਉਹਨਾਂ ਦੇ ਗ੍ਰਹਿ ਵਿਖੇ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਭਾਈ ਅਮਰਦੀਪ ਸਿੰਘ ਹਜੂਰੀ ਰਾਗੀ ਜਥਾ ਗੁਰਦੁਆਰਾ ਬੇਬੇ ਨਾਨਕੀ ਜੀ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ।ਕਰਵਾਏ ਗਏ ਸ਼ਰਧਾਂਜਲੀ ਸਮਾਗਮ ਮੌਕੇ ਗੁਰੂ ਕੇ ਲੰਗਰ ਆਤੁੱਟ ਵਰਤਾਏ ਗਏ। ਸਵਰਗੀ ਮਾਤਾ ਪ੍ਰੀਤਮ ਕੌਰ ਨੂੰ ਸ਼ਰਧਾਂਜਲੀ ਭੇਂਟ ਕਰਨ ਮੌਕੇ ਕਵੀਸ਼ਰ ਸੁਖਵਿੰਦਰ ਸਿੰਘ ਮੋਮੀ, ਕਵੀਸ਼ਰ ਸੁਖਪ੍ਰੀਤ ਸਿੰਘ ਰਾਮੇ, ਧਰਮ ਸਿੰਘ ਅਡਨਾਂਵਾਲੀ, ਮਹਿੰਦਰ ਸਿੰਘ ਇਟਲੀ ,ਅਜੀਤ ਸਿੰਘ ਥਿੰਦ ਪ੍ਰਧਾਨ ਗੁਰਦੁਆਰਾ ਰੋਮ ਇਟਲੀ, ਸੂਰਤ ਸਿੰਘ ਅਮਰਕੋਟ , ਡਾਕਟਰ ਸੁਖਦੇਵ ਸਿੰਘ ਦੂਲੋਵਾਲ ,ਗੁਰਦਿਆਲ ਸਿੰਘ ਸ਼ੇਖੂਪੁਰ, ਬਚਿੱਤਰ ਸਿੰਘ ਧੰਮ , ਜੋਗਾ ਸਿੰਘ ਪਰਮਜੀਤ ਪੁਰ, ਬਲਵਿੰਦਰ ਸਿੰਘ ਦੂਲੋਵਾਲ, ਬਾਬਾ ਹਰਦੇਵ ਸਿੰਘ ਕੱਲਾ ਤਰਨਤਾਰਨ ,ਮੁਖਤਾਰ ਸਿੰਘ ਭਗਤਪੁਰ ਬਲਾਕ ਪ੍ਰਧਾਨ ਕਾਂਗਰਸ,ਰਮੇਸ਼ ਕੁਮਾਰ ਡਡਵਿੰਡੀ ਸਾਬਕਾ ਜਿਲਾ ਪ੍ਰਧਾਨ, ਪੀਏ ਬਲਜਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਸਾਕ ਸਬੰਧੀ ਰਿਸ਼ਤੇਦਾਰ ਹਾਜ਼ਰ ਸਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *