ਮਲੋਟ, 4 ਸਤੰਬਰ (ਕ੍ਰਿਸ਼ਨ ਮਦਾਨ/ ਅਮਰਨਾਥ ਸੋਨੀ) ਡਾਕਟਰ ਅਭਿਸ਼ੇਕ ਖੇੜਾ ਨੇ ਖੂਨਦਾਨ ਕਰਕੇ ਅਤੇ ਸਰਕਾਰੀ ਹਸਪਤਾਲ ਚ ਡਿਊਟੀ ਦੌਰਾਨ ਦੂਰਬੀਨ ਨਾਲ ਪਿੱਤੇ ਦੇ ਅਪ੍ਰੇਸ਼ਨ ਕਰਕੇ ਮਰੀਜ਼ਾਂ ਨੂੰ ਦਿੱਤੀ ਰਾਹਤ। ਅੱਜ ਡਾਕਟਰ ਅਭਿਸ਼ੇਕ ਖੇੜਾ ਜੋ ਕਿ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ । ਉਹਨਾਂ ਨੇ ਆਪਣੇ ਜਨਮਦਿਨ ਤੇ ਗਰੀਬ ਮਰੀਜ਼ਾਂ ਦੇ ਪਿੱਤੇ ਦੇ ਅਪਰੇਸ਼ਨ ਦੂਰਬੀਨ ਨਾਲ ਕਰਕੇ ਅਤੇ ਆਪਣਾ ਖੂਨਦਾਨ ਕਰਕੇ ਆਪਣਾ ਜਨਮਦਿਨ ਮਨਾਇਆ । ਉਹਨਾਂ ਨਾਲ ਉਹਨਾਂ ਦੀ ਟੀਮ ਡਾਕਟਰ ਅੰਕਿਤਾ ,ਡਾਕਟਰ ਸੋਮਿਆ, ਡਾਕਟਰ ਸੁਨੀਲ ਨੱਡਾ ਡਾਕਟਰ ਅਰਪਣ, ਓਟੀ ਸਟਾਫ ਗੁਰਵਿੰਦਰ, ਸ਼ਾਲੂ, ਮਲਕੀਤ, ਗੁਲਾਬ ਸਿੰਘ, ਦਵਿੰਦਰ ਸਿੰਘ, ਬਲਕਰਨ ਸਿੰਘ ਆਦਿ ਦੇ ਸਹਿਯੋਗ ਨਾਲ ਇਹ ਅਪ੍ਰੇਸ਼ਨ ਸਿਰੇ ਚਾੜੇ ਗਏ। ਇੱਥੇ ਦੱਸਣ ਯੋਗ ਹੈ ਕਿ ਡਾਕਟਰ ਸਾਹਿਬ ਨੇ ਐਮਬੀਬੀਐਸ ਜੀਐਮਸੀ ਕਾਲਜ ਅੰਮ੍ਰਿਤਸਰ ਤੋਂ ਕੀਤੀ ਅਤੇ ਇਸ ਤੋਂ ਬਾਅਦ ਪੋਸਟ ਗ੍ਰੈਜੂਏਟ ਡੀਐਨਬੀ ਦੀ ਡਿਗਰੀ ਅਤੇ ਬਾਅਦ ਵਿੱਚ ਬਠਿੰਡਾ ਏਮਜ਼ ਦੇ ਵਿੱਚ ਵੀ ਕੰਮ ਕੀਤਾ ਹੈ ਅਤੇ ਹੁਣ ਇਹ ਸਿਵਲ ਹਸਪਤਾਲ ਮੁਕਤਸਰ ਸਾਹਿਬ ਤੋਂ ਪਿਛਲੇ ਇਕ ਸਾਲ ਤੋਂ ਸੇਵਾਵਾਂ ਦੇ ਰਹੇ ਹਨ । ਇਹਨਾਂ ਨੇ ਇੰਗਲੈਂਡ ਦੀ ਯੂਨੀਵਰਸਿਟੀ ਦਾ ਪੇਪਰ ਐਮਆਰਸੀਐਸ ਪਾਰਟ ਏ ਦਾ ਟੈਸਟ ਵੀ ਦਿੱਤਾ ਹੋਇਆ ।






