ਸ਼੍ਰੀ ਸ਼ਿਆਮ ਪਰਿਵਾਰ ਸੰਘ ਦੇ ਪ੍ਰਧਾਨ ਸਮੂਹ ਮੈਂਬਰਾਂ ਵੱਲੋਂ ਸਮਾਜ ਸੇਵੀ ਵਿਕਾਸ ਮਿੱਤਲ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ         

Spread the love
ਨਾਭਾ 10  ਨਵੰਬਰ (ਰਮਨ ਭਾਟੀਆ) ਹਰ ਸਾਲ ਦੀ ਤਰ੍ਹਾਂ ਬਾਬਾ ਸ਼ਿਆਮ ਦੇ ਜਨਮ ਦਿਵਸ ‘ਤੇ, ਸ਼੍ਰੀ ਸ਼ਿਆਮ ਪਰਿਵਾਰ ਸੰਘ ਵੱਲੋ ਸ਼੍ਰੀ ਹਨੂੰਮਾਨ ਮੰਦਰ ਬਠਿੰਡੀਆ ਮੁਹੱਲਾ ਵਿਖੇ ਸ਼੍ਰੀ ਸ਼ਿਆਮ ਵੰਦਨਾ ਮਹੋਤਸਵ ਦਾ ਆਯੋਜਨ ਕੀਤਾ ਗਿਆ। ਉੱਥੇ ਹੀ ਸਮਾਜ ਪ੍ਰਤੀ ਸੇਵਾਵਾਂ ਨਿਭਾਉਣ ਵਾਲੀਆਂ ਸੰਸਥਾਵਾਂ ਦਾ ਸੰਸਥਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਸ ਨੂੰ ਲੈ ਕੇ ਇਸ ਮੌਕੇ ਸ਼੍ਰੀ ਸ਼ਿਆਮ ਪਰਿਵਾਰ ਸੰਘ ਦੇ ਪ੍ਰਧਾਨ ਸੁਮਿਤ ਗੋਇਲ ਸ਼ੈਟੀ ਅਤੇ ਉਨ੍ਹਾਂ ਦੀ ਟੀਮ ਵੱਲੋਂ, ਸ਼ਹਿਰ ਪ੍ਰਤੀ ਵਧੀਆ ਸੇਵਾਵਾਂ ਨਿਭਾਉਣ ਤੇ ਮਾਨਵ ਸੇਵਾ ਉੱਤਮ ਸੇਵਾ ਸਟੇਟ ਅਵਾਰਡੀ ਸੰਸਥਾ ਦੇ ਮੁਖੀ ਵਿਕਾਸ ਮਿੱਤਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੁਮਿਤ ਗੋਇਲ ਸ਼ੈਟੀ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸੰਸਥਾ ਵੱਲੋਂ ਕਈ ਸਾਲਾਂ ਤੋਂ ਹਲ ਹਲਕੇ ਪ੍ਰਤੀ ਵਧੀਆ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਜਿਵੇਂ ਕਿ ਮੈਡੀਕਲ ਚੈਕਅਪ ਕੈਂਪ, ਖੂਨਦਾਨ ਕੈਂਪ, ਸਕੂਲਾਂ ਵਿੱਚ ਲੋੜਵੰਦ ਬੱਚਿਆਂ ਨੂੰ ਬੂਟ , ਜਰਾਬਾਂ, ਜਰਸੀਆਂ, ਵਰਦੀਆਂ ਅਤੇ ਟਾਟ ਦੇਣ ਦੀ ਵੀ ਸੇਵਾ ਨਿਭਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਵਰਿਧ ਆਸ਼ਰਮ ਪਟਿਆਲਾ ਵਿਖੇ ਲੋੜਵੰਦ ਬਜ਼ੁਰਗਾਂ ਨੂੰ ਸਮਾਨ ਮੁਹਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਉੱਥੇ ਹੀ ਲੋੜਵੰਦ ਮਰੀਜ਼ਾਂ ਨੂੰ ਹਸਪਤਾਲ ਵਿਖੇ ਮੁਫਤ ਇਲਾਜ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਸਨਮਾਨਿਤ ਹੋਣ ਉਪਰੰਤ ਸੰਸਥਾ ਦੇ ਮੁੱਖ ਸੇਵਾਦਾਰ ਵਿਕਾਸ ਮਿੱਤਲ ਨੇ ਸੰਸਥਾ ਦੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼੍ਰੀ ਸ਼ਿਆਮ ਪਰਿਵਾਰ ਸੰਘ ਦੇ ਪ੍ਰਧਾਨ ਸੁਮਿਤ ਗੋਇਲ ਅਤੇ ਸਮੂਹ ਮੈਂਬਰਾ ਵੱਲੋਂ ਧਰਮ ਦੇ ਪ੍ਰਚਾਰ ਲਈ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਇਸ ਨਾਲ ਨੌਜਵਾਨ ਪੀੜੀ ਨੂੰ ਸੇਧ ਮਿਲਦੀ ਹੈ ਅਤੇ ਧਰਮ ਦੇ ਪ੍ਰਤੀ ਨੌਜਵਾਨ ਪੀੜੀ ਜੁੜਦੀ ਹੈ। ਇਸ
ਮੌਕੇ ਸੌਰਵ ਜਿੰਦਲ, ਗੌਰਵ ਜਿੰਦਲ, ਮਯੰਕ ਗੁਪਤਾ, ਯੋਗੇਸ਼ ਗੁਪਤਾ, ਮਯੰਕ ਜਿੰਦਲ, ਰੋਹਨ ਬਾਂਸਲ, ਤਰੁਣ ਗੁਪਤਾ, ਸੁਨੀਲ ਮਲੇਰੀ, ਗੌਰਵ ਕਾਂਸਲ, ਕਮਲ ਗੋਇਲ, ਮੋਹਿਤ ਬਾਂਸਲ, ਅਸ਼ਵਨੀ ਸਚਦੇਵਾ, ਮੋਹਿਤ ਗੜਗਿੱਲ, ਸੰਨਦੀਪ ਜਿੰਦਲ, ਸੰਨ ਬਾਂਸਲ, ਪ੍ਰਵੇਸ਼ ਕਾਂਸਲ ਆਦਿ ਮੈਂਬਰ ਤੋ ਇਲਾਵਾ ਸਾਜਨ ਕੁਮਾਰ, ਅਮਿਤ ਮੰਗਲਾ, ਰੌਬਿਨ ਅਰੋੜਾ, ਜਤਿਨ ਜਿੰਦਲ, ਆਦਿ ਹਾਜ਼ਰ ਸਨ।

 

  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *