ਭਾਜਪਾ ਮੰਡਲ ਬਸੀ ਪਠਾਣਾਂ ਦੀ ਹੋਈ ਵਿਸ਼ੇਸ਼ ਮੀਟਿੰਗ

Spread the love
ਬੱਸੀ ਪਠਾਣਾ, 10 ਨਵੰਬਰ (ਉਦੇ ਧੀਮਾਨ): ਭਾਰਤੀ ਜਨਤਾ ਪਾਰਟੀ ਮੰਡਲ ਬਸੀ ਪਠਾਣਾਂ ਦੀ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਓਮ ਪ੍ਰਕਾਸ਼ ਗੌਤਮ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਤੇ ਐਸਸੀ ਪੰਜਾਬ ਦੇ ਸਪੋਕਸਪਰਸਨ (ਬੁਲਾਰਾ) ਕੁਲਦੀਪ ਸਿੰਘ ਸਿੱਧੂਪੁਰ ਅਤੇ ਭਾਜਪਾ ਮੰਡਲ ਬੱਸੀ ਦੇ ਸਾਬਕਾ ਪ੍ਰਧਾਨ ਰਾਜੀਵ ਮਲਹੌਤਰਾ ਵਿਸ਼ੇਸ਼ ਤੌਰ ਤੇ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਗਦੀਪ ਸਿੰਘ ਚੀਮਾ,  ਕੁਲਦੀਪ ਸਿੰਘ ਸਿੱਧੂਪੁਰ, ਓਮ ਪ੍ਰਕਾਸ਼ ਗੌਤਮ,ਰਾਜੀਵ ਮਲਹੋਤਰਾ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਪੰਜਾਬ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਆਪ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਤਾ ਵਿੱਚ ਆਈ ਸੀ। ਲੇਕਿਨ ਸਰਕਾਰ ਨੇ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਨਾ ਹੀ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਨਾ ਹੀ ਭੈਣਾਂ ਨਾਲ ਕੀਤੇ 1000 ਰੁਪਏ ਮਹੀਨਾ ਸਹਾਇਤਾ ਰਾਸ਼ੀ ਦਾ ਵਾਅਦਾ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਨੂੰ ਦਿੱਲੀ ਦਾ ਹਾਰਿਆ ਹੋਇਆ ਨੇਤਾ ਕੇਜਰੀਵਾਲ ਆਪਣੀ ਮਰਜ਼ੀ ਨਾਲ ਚਲਾ ਰਿਹਾ ਹੈ ਅਤੇ ਜ਼ਿਆਦਾਤਰ ਦਿੱਲੀ ਦੇ ਹਾਰੇ ਹੋਏ ਨੇਤਾ ਪੰਜਾਬ ਦੇ ਖਰਚੇ ਤੇ ਪੰਜਾਬ ਵਿੱਚ ਆਪਣਾ ਰਾਜ ਚਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਨੇਤਾਵਾਂ ਦੀਆਂ ਝੋਲੀਆਂ ਭਰਨ ਲਈ ਪੰਜਾਬ ਦੀਆਂ ਪਈਆਂ ਸਰਕਾਰੀ ਜਮੀਨਾਂ ਵੇਚਣ ਨੂੰ ਤਿਆਰ ਬੈਠੀ ਹੈ ਅਤੇ ਸਰਕਾਰ ਪੰਜਾਬ ਨੂੰ ਦਿਨ ਭਰ ਦਿਨ ਕਰਜਈ ਬਣਾ ਰਹੀ ਹੈ l ਉਕਤ ਆਗੂਆਂ ਨੇ ਆਪਣੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਵਰਕਰ ਹਰ ਪਿੰਡ ਅਤੇ ਸ਼ਹਿਰ ਦੇ ਹਰ ਬੂਥ ਤੇ ਕੜੀ ਮਿਹਨਤ ਕਰਕੇ ਬੂਥ ਲੇਵਲ ਤੱਕ ਲੋਕਾਂ ਦੇ ਕੋਲ ਜਾ ਕੇ ਪਾਰਟੀਆਂ ਦੇ ਉਪਲਬਧੀਆਂ ਬਾਰੇ ਜਾਣੂ ਕਰਵਾਉਣ। ਮੀਟਿੰਗ ਸਮਾਪਤ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਮੰਡਲ ਬੱਸੀ ਪਠਾਣਾ ਵੱਲੋਂ ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦਾ ਮੇਨ ਰੋਡ ਉੱਪਰ ਪੁਤਲਾ ਫੂਕਿਆ ਤੇ ਰਾਜਾ ਵੜਿੰਗ ਵੱਲੋਂ ਬੁੱਟਾ ਸਿੰਘ ਦੇ ਖਿਲਾਫ ਕੀਤੀ ਗਈ ਗਲਤ ਸ਼ਬਦਾਵਲੀ ਦੀ ਨਿੰਦਾ ਕੀਤੀ ਅਤੇ ਕਾਂਗਰਸ ਪਾਰਟੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ
ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਾਜਾ ਬੜਿੰਗ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਬਰਿੰਦਰ ਸਿੰਘ ਸੋਢੀ, ਤਰਨਜੀਤ ਸਿੰਘ ਚੀਮਾ,ਪਾਲ ਸਿੰਘ ਕਾਹਲੋ, ਮੰਡਲ ਮੀਤ ਪ੍ਰਧਾਨ ਮਾਸਟਰ ਪ੍ਰਕਾਸ਼ ਸਿੰਘ,ਮੰਡਲ ਕੈਸ਼ੀਅਰ ਰਵੀਨ ਮੋਦਗਿਲ, ਕੁਲਦੀਪ ਪਾਠਕ, ਹਰੀਸ਼ ਥਰੇਜਾ, ਸ੍ਰੀਮਤੀ ਅਨੀਤਾ ਗੌਤਮ, ਰਕੇਸ਼ ਰਬੜ, ਮੰਡਲ ਜਨਰਲ ਸਕੱਤਰ ਨਰਵੀਰ ਧੀਮਾਨ ਜੋਨੀ ਤੇ ਤਰੁਣ ਸੇਠੀ, ਸਕੱਤਰ ਅੰਕੁਸ਼ ਖੱਤਰੀ ਐਡਵੋਕੇਟ,ਦੀਪਕ ਸ਼ਰਮਾ,ਬਲਵੰਤ ਸਿੰਘ ਤਲਾਣੀਆਂ, ਸ਼ੁਭਮ ਬੱਬਰ, ਬਲਵਿੰਦਰ ਬੰਸਲ,ਸੁਖਦੇਵ ਸਿੰਘ ਮੈੜਾ,ਭਾਜਪਾ ਸੀਨੀਅਰ ਆਗੂ ਰਾਜੇਸ਼ ਗੋਤਮ, ਹਰਮੇਸ਼ ਸ਼ਰਮਾ, ਭਾਜਪਾ ਸੀਨੀਅਰ ਆਗੂ ਪਵਨ ਬੰਸਲ ਬਿੱਟਾ, ਸਾਬਕਾ ਕੌਂਸਲਰ ਅਨਿਲ ਲੂੰਬਾ, ਸ਼ਯਮ ਪਾਠਕ, ਸੁਰੇਸ਼ ਗੌਤਮ,ਡਾ.ਰਮੇਸ਼ ਸੇਠੀ,ਸੋਹਣ ਲਾਲ ਮੈਨਰੋ,ਗੋਲਡੀ ਗੁਰਾਨੀ, ਸ੍ਰੀਮਤੀ ਸੀਮਾ ਥੋਰ,ਸ਼੍ਰੀਮਤੀ ਨੀਤੂ ਸ਼ਰਮਾ, ਸ਼੍ਰੀਮਤੀ ਅਭਿਨਾਸ਼ ਕੌਰ, ਸੰਜੀਵ ਸਿੰਗਲਾ ਬੱਬਾ,ਰਮਨ ਸੱਪਲ ,ਮਨੋਜ ਕੁਮਾਰ ਰਾਏ ਤੋ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਤੇ ਵਰਕਰ ਹਾਜ਼ਰ ਸਨ।
  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 

    Spread the love

    Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

    Leave a Reply

    Your email address will not be published. Required fields are marked *