ਕੁਲਦੀਪ ਸਿੰਘ ਸਿੱਧੂਪੁਰ ਨੇ ਸਾਥੀਆਂ ਸਮੇਤ ਤਰਨ ਤਾਰਨ ਜਿਮਨੀ ਚੋਣ ਦੇ ਵਿੱਚ ਕੀਤਾ ਧੂੰਆਂ – ਧਾਰ ਚੋਣ ਪ੍ਰਚਾਰ 

Spread the love
ਬੱਸੀ ਪਠਾਣਾ, 10 ਨਵੰਬਰ (ਉਦੇ ਧੀਮਾਨ): ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਐਸੀ ਮੋਰਚਾ ਪੰਜਾਬ ਦੇ ਸੂਬਾ ਸਪੋਕਸਪਰਸਨ (ਬੁਲਾਰਾ)ਕੁਲਦੀਪ ਸਿੰਘ ਸਿੱਧੂਪੁਰ ਵੱਲੋਂ ਆਪਣੇ ਭਾਜਪਾ ਦੇ ਸਾਥੀਆਂ ਸਮੇਤ ਤਰਨ ਤਾਰਨ ਜ਼ਿਮਨੀ ਚੋਣ ਵਿੱਚ ਪ੍ਰਚਾਰ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਹਰਮੀਤ ਸਿੰਘ ਸੰਧੂ ਗਰਾਉਂਡ ਦੇ ਵਰਕਰ ਹਨ।ਤਰਨ ਤਾਰਨ ਦੇ ਲੋਕ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਹਨ। ਉਮੀਦਵਾਰ ਦਾ ਲੋਕਲ ਹੋਣਾ ਵੀ ਤਰਨ ਤਾਰਨ ਦੇ ਲੋਕਾਂ ਲਈ ਇੱਕ ਸੁਭਾਗ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਨੂੰ ਵਿਕਸਿਤ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਸਿੱਧੂਪੁਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਹਰ ਇੱਕ ਕੀਮਤੀ ਵੋਟ ਹਰਜੀਤ ਸਿੰਘ ਸੰਧੂ ਭਾਜਪਾ ਦੇ ਉਮੀਦਵਾਰ ਦੇ ਹੱਕ ਵਿੱਚ ਪਾਉਣ ਤਾਂ ਜੋ ਤਰਨ ਤਰਨ ਹਲਕੇ ਦਾ ਵਿਕਾਸ ਕੇਂਦਰ ਦੀ ਸਰਕਾਰ ਵੱਲੋ ਕੀਤਾ ਜਾ ਸਕੇ । ਉਹਨਾਂ ਨੇ ਕਿਹਾ ਕਿ 2022 ਤੋਂ ਹੁਣ ਤੱਕ ਕਰੀਬ ਚਾਰ ਸਾਲ ਦਾ ਸਮਾਂ ਹੋ ਚੱਲਿਆ ਹੈ । ਪਰੰਤੂ ਆਮ ਆਦਮੀ ਸਰਕਾਰ ਨੇ ਡੱਕਾ ਤੱਕ ਨਹੀਂ ਤੋੜਿਆ। ਸਿੱਧੂਪੁਰ ਨੇ ਕਿਹਾ ਕੀ ਇਹ ਸੀਟ ਜਿੱਤਣ ਦੇ ਨਾਲ ਭਾਵੇਂ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਤਾਂ ਨਹੀਂ ਬਣੇਗੀ ਪ੍ਰੰਤੂ 2027 ਦਾ ਮੁੱਢ ਬੰਨਿਆ ਜਾਵੇਗਾ । ਉਹਨਾਂ ਨੇ ਇਸ ਸੀਟ ਨੂੰ ਸੈਮੀਫਾਈਨਲ ਮੈਚ ਦੱਸਿਆ। ਉਨ੍ਹਾਂ ਕਿਹਾ ਕਿ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਰਾਹ ਪੱਧਰਾ ਹੋ ਜਾਵੇਗਾ। ਕੇਂਦਰ ਸਰਕਾਰ ਦੀਆਂ ਅਨੇਕਾਂ ਯੋਜਨਾਵਾਂ ਜੋ ਗਰੀਬਾਂ ਨੂੰ ਲਾਗੂ ਕਰਵਾਈਆਂ ਜਾਣਗੀਆਂ । ਉਹ ਤਰਨ ਤਰਨ ਹਲਕੇ ਦੇ ਲੋਕਾਂ ਲਈ ਇੱਕ ਵਰਦਾਨ ਤੋਂ ਘੱਟ ਨਹੀਂ ਹੋਵੇਗਾ । ਆਮ ਲੋਕਾਂ ਨਾਲ ਪ੍ਰਚਾਰ ਕਰਨ
ਤੋਂ ਬਾਅਦ ਸਿੱਧੂਪੁਰ ਨੇ ਸਮੀਕਰਨਾਂ ਨੂੰ ਦੇਖਦੇ ਹੋਏ ਕਿਹਾ ਕਿ ਇਹ ਸੀਟ ਭਾਰਤੀ ਜਨਤਾ ਪਾਰਟੀ ਜਿੱਤੇਗੀ ਲੋਕਾਂ ਦਾ ਵੀ ਰੁਝਾਨ ਭਾਰਤੀ ਜਨਤਾ ਪਾਰਟੀ ਵੱਲ ਦੇਖਣ ਨੂੰ ਮਿਲ ਰਿਹਾ ਹੈ । ਇਸ ਮੌਕੇ ਮੰਡਲ ਬੱਸੀ ਦੇ ਪ੍ਰਧਾਨ ਓਮ ਪ੍ਰਕਾਸ਼ ਗੌਤਮ, ਯੁਵਾ ਮੋਰਚਾ ਦੇ ਪ੍ਰਧਾਨ ਸ਼ਯਮ ਪਾਠਕ, ਸੋਹਣ ਲਾਲ ਮੈਨਰੋ, ਹਰੀਸ਼ ਕੁਮਾਰ ਥਰੇਜਾ ਆਦਿ ਹਾਜ਼ਰ ਸਨ।
  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *