ਭਾਜਪਾ ਆਗੂ ਸੁਸ਼ੀਲ ਸਿਆਗ ਨੇ ਹੜ੍ਹ ਪ੍ਰਭਾਵਿਤ ਖੇਤ ਮਜ਼ਦੂਰਾਂ ਦੇ ਹਰੇਕ ਪਰਿਵਾਰ ਨੂੰ 50,000 ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ

Spread the love
ਪੱਟੀ ਸਦੀਕ, 10 ਨਵੰਬਰ (ਬਲਕਰਨ ਸਿੰਘ ਮਸ਼ਾਲ)- ਭਾਜਪਾ ਨੇਤਾ ਅਤੇ ਖੇਤਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਜਦੋਜਹਿਦ ਕਰਨ ਵਾਲੇ ਸੁਸ਼ੀਲ ਸਿਆਗ ਢੀਂਗਾ ਵਾਲੀ ਨੇ ਪੰਜਾਬ ਸਰਕਾਰ ਤੋਂ ਅਬੋਹਰ ਦੇ ਬੱਲੂਆਣਾ ਖੇਤਰ ਵਿੱਚ ਹੜ੍ਹ ਪ੍ਰਭਾਵਿਤ ਖੇਤ ਮਜ਼ਦੂਰਾਂ ਦੇ ਹਰੇਕ ਪਰਿਵਾਰ ਨੂੰ ਪੰਜਾਹ ਪੰਜਾਹ ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ। ਸਿਆਗ ਨੇ ਕਿਹਾ ਕਿ ਖੇਤ ਮਜ਼ਦੂਰ ਖੇਤੀ ਬਾੜੀ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਖੇਤ ਮਜ਼ਦੂਰਾਂ ਦੀ ਛੇ ਮਹੀਨਿਆਂ ਤੋਂ ਮਜ਼ਦੂਰੀ ਖੁੱਸ ਗਈ ਹੈ ਕਿਉਂਕਿ ਕਪਾਹ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ ਅਤੇ ਉਹ ਕਪਾਹ ਚੁਗਣ ਦੀ ਮਜ਼ਦੂਰੀ ਤੋਂ ਵਾਂਝੇ ਰਹਿ ਗਏ ਹਨ। ਮਜ਼ਦੂਰ ਪਰਿਵਾਰ ਛੇ ਮਹੀਨਿਆਂ ਤੋਂ ਕਪਾਹ ਚੁਗਾਈ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਬਾਗਾਂ ਵਿੱਚ ਲੰਬੇ ਸਮੇਂ ਤੋਂ ਮੀਂਹ ਦਾ ਪਾਣੀ ਖੜ੍ਹਾ ਰਹਿਣ ਕਾਰਨ, ਖੇਤ ਮਜ਼ਦੂਰਾਂ ਨੂੰ ਗੋਡੀ ਕਰਨ ਦਾ ਕੰਮ ਨਹੀਂ ਮਿਲਿਆ।ਇਸ ਲਈ ਉਹ ਪਿਛਲੇ ਛੇ ਮਹੀਨਿਆਂ ਤੋਂ ਵਿਹਲੇ ਬੈਠੇ ਹਨ। ਉਨ੍ਹਾਂ ਦੀ ਦੀਵਾਲੀ ਵੀ ਆਰਥਿਕ ਤੰਗੀ ਵਿੱਚ ਫਿੱਕੀ ਰਹੀ।ਸਿਆਗ ਨੇ ਫ਼ਿਕਰਮੰਦ ਹੁੰਦਿਆਂ ਕਿਹਾ ਕਿ ਪਰ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਦੇ ਕਿਸੇ ਵੀ ਅਧਿਕਾਰੀ ਜਾਂ ਪ੍ਰਤੀਨਿਧੀ ਨੇ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਕਿ ਖੇਤ ਮਜ਼ਦੂਰ ਖਾਲੀ ਪੇਟ ਅਤੇ ਬੇਰੁਜ਼ਗਾਰੀ ਵਿੱਚ ਆਪਣੇ ਪਰਿਵਾਰਾਂ ਦਾ ਪੇਟ ਕਿਵੇਂ ਪਾਲਣਗੇ।ਜ਼ਿਆਦਾ ਬਾਰਿਸ਼ ਨੇ ਮਜ਼ਦੂਰਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਜਿਸ ਨਾਲ ਬਹੁਤ ਸਾਰੇ ਗਰੀਬ ਲੋਕ ਬੇਘਰ ਹੋ ਗਏ ਹਨ।ਸਿਆਗ ਨੇ ਦੋਸ਼ ਲਗਾਇਆ ਕਿ ਢਹਿ-ਢੇਰੀ ਹੋਏ ਘਰਾਂ ਲਈ ਮੁਆਵਜ਼ਾ ਦੇਣ ਲਈ ਕੀਤਾ ਗਿਆ ਸਰਕਾਰੀ ਸਰਵੇਖਣ ਬਹੁਤ ਪੱਖਪਾਤੀ ਸੀ ਅਤੇ ਘਰਾਂ ਦਾ ਸਰਵੇਖਣ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਸਰਵੇਖਣ ਅਧਿਕਾਰੀ ਸਾਰੇ ਪ੍ਰਭਾਵਿਤ ਘਰਾਂ ਤੱਕ ਪਹੁੰਚਣ ਵਿੱਚ ਅਸਫਲ ਰਹੇ ਕਿਉਕਿ ਸਰਵੇਖਣ ਤੋਂ ਪਹਿਲਾਂ ਪਿੰਡਾਂ ਵਿੱਚ ਕੋਈ ਵੀ ਪਬਲਿਕ ਮੁਨਾਦੀ
ਨਹੀਂ ਕਰਵਾਈ ਗਈ ਅਤੇ ਪ੍ਰਭਾਵਿਤ ਘਰਾਂ ਦੀ ਸਰਵੇਖਣ ਸੂਚੀ ਵੀ ਜਨਤਕ ਨਹੀਂ ਕੀਤੀ ਗਈ ਸੀ। ਇਹ ਗਰੀਬਾਂ ਨਾਲ ਇੱਕ ਘੋਰ ਬੇਇਨਸਾਫ਼ੀ ਅਤੇ ਕੌਝਾ ਮਜ਼ਾਕ ਹੈ।ਸਿਆਗ ਨੇ ਆਪਣੇ ਪਿੰਡ ਢੀਂਗਾ ਵਾਲੀ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿੰਡ ਪੀਡਬਲਯੂਡੀ ਜੇਈ ਮੋਹਿਤ ਕੁਮਾਰ ਦੀ ਡਿਊਟੀ ਸੀ। ਜਿਸ ਨੇ ਨੁਕਸਾਨੇ ਘਰਾਂ ਦੇ ਸਰਵੇਖਣ ਅਤੇ ਸੂਚੀ ਵਿੱਚ ਵੱਡੀ ਗਲਤੀਆਂ ਕੀਤੀਆਂ ਹਨ ਅਤੇ ਸਾਰੇ ਨੁਕਸਾਨੇ ਮਕਾਨਾਂ ਤਕ ਪਹੁੰਚ ਨਹੀਂ ਕੀਤੀ ਅਤੇ ਪ੍ਰਭਾਵਿਤ ਲੋਕਾਂ ਨੂੰ ਸਰਵੇਖਣ ਸੂਚੀ ਵਿੱਚ ਸ਼ਾਮਿਲ ਨਹੀਂ ਕੀਤਾ।ਸਿਆਗ ਨੇ ਮਹਿਤ ਕੁਮਾਰ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸੁਸ਼ੀਲ ਸਿਆਗ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਯਾਦ ਦਿਵਾਇਆ ਕਿ 2015 ਵਿੱਚ, ਜਦੋਂ ਕਪਾਹ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਸੀ, ਤਾਂ ਕਪਾਹ ਚੁਗਾਈ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਕਿਸਾਨਾਂ ਦੇ ਨਾਲ-ਨਾਲ ਮੁਆਵਜ਼ਾ ਮਿਲਿਆ ਸੀ।
  • Related Posts

    ਸਿੱਖਿਆ ਹੀ ਤਰੱਕੀ ਦਾ ਅਸਲੀ ਰਾਹ ਹੈ, ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਨਾਲ ਬੱਚੇ ਦੁਨੀਆਂ ਭਰ ‘ਚ ਰੌਸ਼ਨ ਕਰਨਗੇ ਪੰਜਾਬ ਦਾ ਨਾਮ: ਬ੍ਰਿਗੇਡੀਅਰ ਰਾਜ ਕੁਮਾਰ

    Spread the love

    Spread the love ਨਵਾਂਸ਼ਹਿਰ , 16 ਸਤੰਬਰ (ਜਤਿੰਦਰਪਾਲ ਸਿੰਘ ਕਲੇਰ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਮਾਨ ਸਰਕਾਰ ਦੀਆਂ…

    ਭਾਜਪਾ ਨੇ ਬੱਸੀਆਂ ਸਰਕਲ ਦੀ ਕਮਾਨ ਅਮਨਦੀਪ ਕੌਰ ਨੂੰ ਸੌਂਪੀ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਨਵੇਂ ਲੋਕਾਂ ਨੂੰ ਪਾਰਟੀ ਨਾਲ ਜੋੜਨ ’ਤੇ ਦਿੱਤਾ ਜ਼ੋਰ

    Spread the love

    Spread the love ਜਗਰਾਓਂ 16 ਸਤੰਬਰ ( ਜਸਵਿੰਦਰ ਸਿੰਘ ਡਾਂਗੀਆ) ਭਾਰਤੀ ਜਨਤਾ ਪਾਰਟੀ ਵੱਲੋਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਨਵੇਂ ਵਿਅਕਤੀਆਂ ਨੂੰ ਪਾਰਟੀ ਨਾਲ ਜੋੜਨ ਲਈ ਚਲਾਈ ਜਾ ਰਹੀ ਮੁਹਿੰਮ…

    Leave a Reply

    Your email address will not be published. Required fields are marked *