ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਨਮ ਜੰਯਤੀ ਦੇ ਮੌਕੇ ਕੱਢੀ ਗਈ ਪਦ ਯਾਤਰਾ 

Spread the love
ਅੰਮ੍ਰਿਤਸਰ 11 ਨਵੰਬਰ (ਮਨਜੀਤ ਸਿੰਘ ਸੇਰਗਿਲ ) ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਨਮ ਜੰਯਤੀ ਦੇ ਮੌਕੇ ‘ਤੇ, ਮੇਰਾ ਯੁਵਾ ਭਾਰਤ . ਅੰਮ੍ਰਿਤਸਰ , ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ , ਅਤੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੇ ਸਹਿਯੋਗ ਨਾਲ,ਓਪ ਨਿਦੇਸ਼ਕ ਜਸਲੀਨ ਕੌਰ ਦੀ ਅਗਵਾਈ ਹੇਠ “ਸਰਦਾਰ@150 – ਇਕਤਾ ਯਾਤਰਾ” (ਜ਼ਿਲ੍ਹਾ ਪੱਧਰੀ ਪਦ ਯਾਤਰਾ) ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕੰਪਨੀ ਬਾਗ ਤੋਂ ਹੋਈ, ਜਿੱਥੇ ਐਮ.ਵਾਈ. ਭਾਰਤ ਦੀ ਡਿਪਟੀ ਡਾਇਰੈਕਟਰ ਮੈਡਮ ਜਸਲੀਨ ਕੌਰ ਨੇ ਮੁੱਖ ਮਹਿਮਾਨ ਸ਼੍ਰੀ ਰੋਹਿਤ ਗੁਪਤਾ, ਪੀ.ਸੀ.ਐਸ., ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ), ਅੰਮ੍ਰਿਤਸਰ ਦਾ ਸਵਾਗਤ ਕੀਤਾ। ਇਸ ਮੌਕੇ ‘ਤੇ ਹੋਰ ਵਿਸ਼ੇਸ਼ ਮਹਿਮਾਨਾਂ ਵਿੱਚ ਡਾ. ਆਦਿਤਿਆ (ਐਨ.ਐੱਸ.ਐੱਸ. ਪ੍ਰੋਗਰਾਮ ਅਫਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ), ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਸ੍ਰੀ ਰਾਜੇਸ਼ ਸ਼ਰਮਾ, ਖੇਡ ਕੋਚ, ਅਤੇ ਏ.ਪੀ.ਆਰ.ਓ. ਸ਼੍ਰੀ ਯੋਗੇਸ਼ ਸ਼ਰਮਾ ਸ਼ਾਮਲ ਸਨ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ ਨੇ ਸਰਦਾਰ ਵੱਲਭਭਾਈ ਪਟੇਲ ਦੇ ਚਿੱਤਰ ‘ਤੇ ਫੁੱਲਾਂ ਦੀ ਮਾਲਾ ਅਰਪਿਤ ਕੀਤੀ ਅਤੇ ਕਿਹਾ ਕਿ ਸ: ਵੱਲਭਭਾਈ ਪਟੇਲ ਨੇ ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ 350 ਰਾਜਾਂ ਨੂੰ ਭਾਰਤ ਵਿੱਚ ਮਿਲਾ ਕੇ ਦੀ ਅਖੰਡ ਭਾਰਤ ਦੀ ਸਥਾਪਨਾ ਕੀਤੀ ਸੀ, ਜੋ ਕਿ ਏਕਤਾ ਦਾ ਪ੍ਰਤੀਕ ਹੈ। ਉਨਾਂ ਕਿਹਾ ਕਿ  ਸਾਡਾ ਦੇਸ਼ ਫੁੱਲਾਂ ਦਾ ਇਕ ਗੁਲਦਸਤਾ ਹੈ ਜਿਥੇ ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਮਿਲ ਕੇ ਰਹਿੰਦੇ ਹਨ ਅਤੇ ਭਾਰਤ ਦੀ ਏਕਤਾ ਨੂੰ ਮਜ਼ਬੂਤ ਕਰਦੇ ਹਨ।ਇਸ ਮੌਕੇ ‘ਤੇ ਮਾਣਯੋਗ ਕੇਂਦਰੀ ਮੰਤਰੀ, ਪੈਟਰੋਲੀਅਮ ਅਤੇ ਪ੍ਰਾਕ੍ਰਿਤਿਕ ਗੈਸ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਆਪਣੇ ਸ਼ੁਭਚਿੰਤਕ ਸੰਦੇਸ਼ ਰਾਹੀਂ ਕਿਹਾ ਕਿ “ਸਰਦਾਰ ਪਟੇਲ ਦੀ ਇਕਤਾ ਦੀ ਦ੍ਰਿਸ਼ਟੀ ਸਾਨੂੰ ਹਰ ਸਮੇਂ ਪ੍ਰੇਰਿਤ ਕਰਦੀ ਹੈ ਅਤੇ ਇਸ ਯਾਤਰਾ ਦਾ ਹਰ
ਕਦਮ ‘ਇਕ ਭਾਰਤ, ਸ਼੍ਰੇਸ਼ਠ ਭਾਰਤ’ ਦੇ ਸੁਪਨੇ ਨੂੰ ਮਜ਼ਬੂਤ ਕਰਦਾ ਹੈ।” ਇਸ ਤੋਂ ਬਾਅਦ ਆਜ਼ਾਦ ਭਗਤ ਸਿੰਘ ਮੰਚ ਵੱਲੋਂ ਨੁਕੜ ਨਾਟਕ ਪੇਸ਼ ਕੀਤਾ ਗਿਆ ਅਤੇ ਸਭ ਹਾਜ਼ਰ ਸ਼ਖਸੀਅਤਾਂ ਨੇ “ਆਤਮਨਿਰਭਰ ਭਾਰਤ” ਦੀ ਸਹੁੰ ਚੁੱਕੀ। ਮੁੱਖ ਮਹਿਮਾਨ ਸ਼੍ਰੀ ਰੋਹਿਤ ਗੁਪਤਾ ਵੱਲੋਂ ਪਦ ਯਾਤਰਾ ਨੂੰ ਹਰੀ ਝੰਡੀ ਦਿੱਤੀ ਗਈ, ਜੋ ਕੰਪਨੀ ਬਾਗ – ਬੀ.ਆਰ.ਟੀ.ਸੀ. – ਨਾਵੈਲਟੀ ਚੌਕ – ਗੁਰੂ ਨਾਨਕ ਸਟੇਡੀਅਮ ਤੱਕ ਨਿਕਲੀ, ਜਿੱਥੇ ਸਮਾਪਤੀ ਸਮਾਰੋਹ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ, ਐਨ.ਐੱਸ.ਐੱਸ./ਐਨ.ਸੀ.ਸੀ. ਸਵੈਸੇਵਕਾਂ ਅਤੇ ਯੁਵਾ ਕਲੱਬਾਂ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸ਼੍ਰੀ ਰੋਹਿਤ ਗੁਪਤਾ ਨੇ ਐਮ.ਵਾਈ. ਭਾਰਤ ਅੰਮ੍ਰਿਤਸਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਦੀ ਸਰਾਹਨਾ ਕੀਤੀ ਅਤੇ ਨੌਜਵਾਨਾਂ ਨੂੰ ਸਰਦਾਰ ਪਟੇਲ ਦੇ ਆਦਰਸ਼ਾਂ ‘ਤੇ ਚਲਣ ਲਈ ਪ੍ਰੇਰਿਤ ਕੀਤਾ।
  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *