46ਵੀਂ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ

Spread the love
 ਉਤੱਰੀ ਰੇਲਵੇ ਨੇ ਜਿੱਤਿਆ ਚੈਂਪੀਅਨਸ਼ਿਪ ਦਾ ਖਿਤਾਬ
ਕਪੂਰਥਲਾ, 25 ਮਾਰਚ (ਕੌੜਾ )-  ਰੇਲ ਕੋਚ ਫੈਕਟਰੀ (ਆਰ ਸੀ ਐਫ), ਕਪੂਰਥਲਾ ਵਿਖੇ ਆਯੋਜਿਤ 46ਵੀਂ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ ਅੱਜ ਸਫਲਤਾਪੂਰਵਕ ਸਮਾਪਤ ਹੋ ਗਈ। ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਉਤੱਰੀ ਰੇਲਵੇ ਨੇ ਸੈਂਟਰਲ ਰੇਲਵੇ ਨੂੰ 2–0 ਨਾਲ ਹਰਾਕੇ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਵੱਡੀ ਟੱਕਰ ਵਾਲੇ ਫਾਈਨਲ ਵਿੱਚ ਉਤੱਰੀ ਰੇਲਵੇ ਨੇ 14ਵੇਂ ਮਿੰਟ ਵਿੱਚ ਬੜਤ ਬਣਾਈ ਜਦੋਂ ਕਨਿਕਾ ਸਿਵਾਚ ਨੇ ਫੀਲਡ ਗੋਲ ਕੀਤਾ। ਇਸ ਤੋਂ ਬਾਅਦ 49ਵੇਂ ਮਿੰਟ ਵਿੱਚ ਮੰਜੂ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਟੀਮ ਨੂੰ 2–0 ਦੀ ਨਿਰਣਾਇਕ ਬੜਤ ਦਿਵਾਈ। ਸੈਂਟਰਲ ਰੇਲਵੇ ਦੀ ਦਿਵਿਆ ਥੇਪੇ ਨੂੰ ਫਾਈਨਲ ਮੈਚ ਦੀ ਸਰਵੋਤਮ ਖਿਡਾਰਨ ਘੋਸ਼ਿਤ ਕੀਤਾ ਗਿਆ।ਇਸ ਤੋਂ ਪਹਿਲਾਂ ਤੀਜੇ ਸਥਾਨ ਲਈ ਖੇਡੇ ਗਏ ਮੈਚ ਵਿੱਚ ਮੇਜ਼ਬਾਨ ਆਰ ਸੀ ਐਫ ਕਪੂਰਥਲਾ ਨੇ ਸਾਊਥ ਈਸਟਰਨ ਰੇਲਵੇ ਕੋਲਕਾਤਾ ਨੂੰ 1–0 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਮੈਚ ਦੇ 54ਵੇਂ ਮਿੰਟ ਵਿੱਚ ਅੰਨੂ ਨੇ ਪੈਨਲਟੀ ਸਟਰੋਕ ਰਾਹੀਂ ਫੈਸਲਾਕੁੰਨ ਗੋਲ ਕੀਤਾ। ਇਸ ਪ੍ਰਤਿਸ਼ਠਿਤ ਚੈਂਪੀਅਨਸ਼ਿਪ ਵਿੱਚ ਜੋਨਲ ਰੇਲਵੇ ਅਤੇ ਪ੍ਰੋਡਕਸ਼ਨ ਯੂਨਿਟਾਂ ਦੀਆਂ ਕੁੱਲ ਨੌਂ ਟੀਮਾਂ ਨੇ ਭਾਗ ਲਿਆ। ਮੁਕਾਬਲੇ ਨੂੰ ਹੋਰ ਰੋਮਾਂਚਕ ਬਣਾਉਣ ਲਈ ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ। ਪੂਲ–ਏ ਵਿੱਚ ਸੈਂਟਰਲ ਰੇਲਵੇ ਮੁੰਬਈ, ਸਾਊਥ ਈਸਟਰਨ ਰੇਲਵੇ ਕੋਲਕਾਤਾ, ਵੈਸਟਰਨ ਰੇਲਵੇ ਮੁੰਬਈ, ਨਾਰਥ ਈਸਟਰਨ ਰੇਲਵੇ ਗੋਰਖਪੁਰ ਅਤੇ ਈਸਟ ਸੈਂਟਰਲ ਰੇਲਵੇ ਹਾਜੀਪੁਰ ਸ਼ਾਮਲ ਸਨ, ਜਦਕਿ ਪੂਲ–ਬੀ ਵਿੱਚ ਮੇਜ਼ਬਾਨ ਰੇਲ ਕੋਚ ਫੈਕਟਰੀ ਕਪੂਰਥਲਾ, ਨਾਰਥ ਸੈਂਟਰਲ ਰੇਲਵੇ ਪ੍ਰਯਾਗਰਾਜ, ਨਾਰਦਰਨ ਰੇਲਵੇ ਨਵੀਂ ਦਿੱਲੀ ਅਤੇ ਵੈਸਟ ਸੈਂਟਰਲ ਰੇਲਵੇ ਜਬਲਪੁਰ ਦੀਆਂ ਟੀਮਾਂ ਸ਼ਾਮਲ ਸਨ। ਪੂਲ–ਏ ਤੋਂ ਸੈਂਟਰਲ ਰੇਲਵੇ ਮੁੰਬਈ ਅਤੇ ਸਾਊਥ ਈਸਟਰਨ ਰੇਲਵੇ ਕੋਲਕਾਤਾ ਅਤੇ ਪੂਲ–ਬੀ ਤੋਂ ਨਾਰਦਰਨ ਰੇਲਵੇ ਨਵੀਂ ਦਿੱਲੀ ਅਤੇ ਆਰ ਸੀ ਐਫ ਕਪੂਰਥਲਾ ਸੈਮੀਫਾਈਨਲ ਵਿੱਚ ਪਹੁੰਚੇ, ਜਿੱਥੇ ਸੈਂਟਰਲ ਰੇਲਵੇ ਅਤੇ ਨਾਰਦਰਨ ਰੇਲਵੇ ਜਿੱਤ ਪ੍ਰਾਪਤ ਕਰਕੇ ਫਾਈਨਲ ਵਿੱਚ ਪਹੁੰਚੇ। ਫਾਈਨਲ ਮੈਚ ਤੋਂ ਬਾਅਦ ਹੋਏ ਇਨਾਮ ਵੰਡ ਸਮਾਰੋਹ ਵਿੱਚ ਪ੍ਰਸਿੱਧ ਹਾਕੀ ਖਿਡਾਰਨ ਰਾਜਬੀਰ ਕੌਰ, ਜਿਨ੍ਹਾਂ ਨੂੰ “ਗੋਲਡਨ ਗਰਲ” ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੇ
ਜੇਤੂ ਅਤੇ ਉਪਵਿਜੇਤਾ ਟੀਮਾਂ ਅਤੇ ਖਿਡਾਰੀਆਂ ਨੂੰ ਇਨਾਮ ਪ੍ਰਦਾਨ ਕੀਤੇ। ਇਸ ਮੌਕੇ ਆਰ ਸੀ ਐਫ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਕੇ. ਐਸ. ਅਸਲਾ, ਜਨਰਲ ਸਕੱਤਰ ਸ਼੍ਰੀ ਸੁਖਰਾਜ ਸਿੰਘ, ਸ਼੍ਰੀ ਬਲਵਿੰਦਰ ਸਿੰਘ ਸ਼ੰਮੀ, ਸ੍ਰੀਮਤੀ ਸੁਖਜੀਤ ਕੌਰ, ਸ਼੍ਰੀ ਬਿਕਰਮਜੀਤ ਸਿੰਘ ਕਾਹਲੋਂ, ਸ਼੍ਰੀ ਜਗਮੋਹਨ ਸਿੰਘ, ਸ਼੍ਰੀ ਸੰਜੈ ਬੀਰ , ਸਪੋਰਟਸ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਦਰਸ਼ਕ ਮੌਜੂਦ ਸਨ। ਆਰ ਸੀ ਐਫ ਦੀ ਲਾਲ ਥਾਂਤ ਲੁਆਂਗੀ ਨੂੰ ਚੈਂਪੀਅਨਸ਼ਿਪ ਦੀ ਸਰਵੋਤਮ ਖਿਡਾਰਨ ਘੋਸ਼ਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਓਲੰਪਿਅਨ ਬਲਵਿੰਦਰ ਸਿੰਘ ਸ਼ੰਮੀ ਵੱਲੋਂ ਪ੍ਰਾਯੋਜਿਤ ਵਿਸ਼ੇਸ਼ ਟ੍ਰਾਫੀ ਦੇ ਨਾਲ ₹11,000/- ਦੀ ਨਕਦ ਰਕਮ ਪ੍ਰਦਾਨ ਕੀਤੀ ਗਈ। ਕਈ ਓਲੰਪਿਅਨ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਮਹਿਲਾ ਹਾਕੀ ਖਿਡਾਰਨਾਂ ਦੀ ਭਾਗੀਦਾਰੀ ਨੇ ਚੈਂਪੀਅਨਸ਼ਿਪ ਦਾ ਮਿਆਰ ਹੋਰ ਉੱਚਾ ਕੀਤਾ, ਜਿਸ ਨਾਲ ਮੁਕਾਬਲਾ ਬਹੁਤ ਹੀ ਰੋਮਾਂਚਕ ਅਤੇ ਉੱਚ ਦਰਜੇ ਦਾ ਬਣਿਆ ਅਤੇ ਦਰਸ਼ਕਾਂ ਨੂੰ ਸ਼ਾਨਦਾਰ ਹਾਕੀ ਦੇਖਣ ਨੂੰ ਮਿਲੀ।
  • Related Posts

    ਸਾਲ 2026-27 ਦੇ ਸ਼ੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲ 14, 17, 19 ਸਾਲ ਦੇ ਖਿਡਾਰੀਆਂ ਦੇ ਟਰਾਇਲ ਕੱਲ 

    Spread the love

    Spread the loveਅੰਮ੍ਰਿਤਸਰ 4 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ) ਖੇਡ ਵਿਭਾਗ ਪੰਜਾਬ ਵੱਲੋ ਸਾਲ 2026-2027 ਦੇ ਸ਼ੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲਜ (ਡੇ-ਸਕਾਲਰ) ਵਿੱਚ ਅੰਡਰ-14, 17 ਅਤੇ 19 ਸਾਲ ਦੇ ਹੋਣਹਾਰ ਖਿਡਾਰੀਆਂ…

    4 ਅਪ੍ਰੈਲ 2026 ਨੂੰ ਹੋਵੇਗੀ ਬਠਿੰਡੇ ਜਿਲ੍ਹੇ ਦੀ ਰਗਬੀ ਚੈਂਪੀਅਨਸ਼ਿਪ 

    Spread the love

    Spread the love ਰਾਮੇਆਣਾ  2 ਅਪ੍ਰੈਲ ( ਮਾਸਟਰ ਸਰਬਜੀਤ ਸਿੰਘ ਮਲਹੋਤਰਾ ) ਰਗਬੀ ਐਸੋਸੀਏਸ਼ਨ ਬਠਿੰਡਾ ਦੇ ਜਨਰਲ ਸੈਕਟਰੀ ਜਸ਼ਨਦੀਪ ਸਿੰਘ ਨਾਲ ਗੱਲ ਕਰਦੇ ਹੋਏ, ਉਹਨਾਂ ਨੇ ਦੱਸਿਆ ਕਿ ਰਗਬੀ ਖੇਡ ਨੂੰ…

    Leave a Reply

    Your email address will not be published. Required fields are marked *