ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦਾ ਸੁੱਖ ਮੱਲ੍ਹੀ ਕਪੂਰਥਲਾ ਵੱਲੋਂ ਸਿਕੰਦਰਂ ਘੋੜੇ ਨਾਲ ਵਿਸ਼ੇਸ਼ ਸਨਮਾਨ

Spread the love
 ਧਰਮਕੋਟ,ਮੋਗਾ  25  ਮਾਰਚ (      ਰਣਜੀਤ ਸਿੰਘ ਚੰਦੀ     ) ਅੱਜ ਸੁੱਖ ਗਿੱਲ ਸੂਬਾ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਨੂੰ ਸੁੱਖ ਮੱਲ੍ਹੀ ਵੱਲੋਂ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਇਹ ਸਮਾਗਮ ਬੀਬੜੀ ਕਪੂਰਥਲਾ ਵਿੱਚ ਆਯੋਜਿਤ ਕੀਤਾ ਗਿਆ, ਜਿੱਥੇ ਕਿਸਾਨ ਆਗੂਆਂ ਅਤੇ ਸਥਾਨਕ ਵਾਸੀਆਂ ਦੀ ਵੱਡੀ ਗਿਣਤੀ ਹਾਜ਼ਰ ਰਹੀ,ਸਮਾਗਮ ਦੌਰਾਨ ਸੁੱਖ ਗਿੱਲ ਨੂੰ “ਸਿਕੰਦਰ” ਨਾਮ ਦੇ ਘੋੜੇ ਨਾਲ ਸਨਮਾਨਿਤ ਕੀਤਾ ਗਿਆ,ਜੋ ਕਿ ਪੁਰਾਤਨ ਰਿਵਾਇਤਾਂ ਅਤੇ ਸ਼ੂਰਵੀਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਮੌਕੇ ਉੱਤੇ ਬੋਲਦੇ ਹੋਏ ਸੁੱਖ ਮੱਲ੍ਹੀ ਨੇ ਕਿਹਾ ਕਿ ਸੁੱਖ ਗਿੱਲ ਨੇ ਕਿਸਾਨਾਂ ਦੇ ਹੱਕਾਂ ਲਈ ਹਮੇਸ਼ਾ ਅੱਗੇ ਰਹਿ ਕੇ ਆਵਾਜ਼ ਉਠਾਈ ਹੈ ਅਤੇ ਉਹ ਇਸ ਸਨਮਾਨ ਦੇ ਪੂਰੇ ਹੱਕਦਾਰ ਹਨ,ਸੁੱਖ ਗਿੱਲ ਨੇ ਇਸ ਸਨਮਾਨ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਮਾਣ ਸਿਰਫ਼ ਉਨ੍ਹਾਂ ਦਾ ਨਹੀਂ, ਸਗੋਂ ਹਰ ਉਸ ਕਿਸਾਨ ਦਾ ਹੈ ਜੋ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਨੇ ਭਵਿੱਖ ਵਿੱਚ ਵੀ ਕਿਸਾਨੀ ਮਸਲਿਆਂ ਲਈ ਡਟ ਕੇ ਖੜ੍ਹੇ ਰਹਿਣ ਦਾ ਵਿਸ਼ਵਾਸ ਦਿਵਾਇਆ। ਸਮਾਗਮ ਦੇ ਅੰਤ ਵਿੱਚ ਸਾਰਿਆਂ ਨੇ ਮਿਲ ਕੇ ਕਿਸਾਨ ਇਕਤਾ ਅਤੇ ਹੱਕਾਂ ਦੀ ਲੜਾਈ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ,ਇਸ ਮੌਕੇ ਪਿੱਪਲ ਸਿੰਘ ਕੋਟ ਸਦਰ ਖਾਂ,ਬਲਵਿੰਦਰ ਸਿੰਘ ਮੂਸੇਵਾਲਾ,ਕੁਲਜੀਤ ਸਿੰਘ ਰੌਂਤਾ,ਚੰਦਨਦੀਪ ਰੌਂਤਾ,ਕੁਲਬੀਰ ਕੰਗ ਹਰਦਾਸਾ,ਸੂਖਮਨ ਹਰਾਜ,ਪੋਪਲ ਮੁਦਕੀ,ਤਲਵਿੰਦਰ ਗਿੱਲ ਤੋਤੇਵਾਲ,ਹੈਰੀ ਗਿੱਲ,ਪੂਰਨ ਸਿੰਘ ਗਿੱਲ,ਰੇਸ਼ਮ ਸਿੰਘ ਦਾਨੇਵਾਲ ਹਾਜ਼ਰ ਸਨ ।
  • Related Posts

    *ਵਾਲੀਬਾਲ ਮੁਕਾਬਲੇ: ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੀਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ* *ਰੂੜੇਕੇ ਕਲਾਂ ਅਤੇ ਬਡਬਰ ਟੀਮਾਂ ਨੇ ਵੱਖ ਵੱਖ ਸ਼੍ਰੇਣੀਆਂ ਵਿਚ ਬਾਜ਼ੀ ਮਾਰੀ*

    Spread the love

    Spread the loveਤਪਾ ਮੰਡੀ, 14 ਸਤੰਬਰ( ਗੋਲਡੀ ਵਿਆਸ)=ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ਦੇ ਬਲਾਕ ਬਰਨਾਲਾ ਦੇ ਮੁਕਾਬਲਿਆਂ ਦੇ ਅੱਜ ਪਹਿਲੇ ਦਿਨ ਵਾਲੀਬਾਲ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂੜੇਕੇ…

    ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬੰਗਾ ਬਲਾਕ ਵਿੱਚ ਖੇਡਾਂ ਦਾ ਸ਼ਾਨਦਾਰ ਆਗਾਜ਼

    Spread the love

    Spread the loveਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, 14 ਸਤੰਬਰ(ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ…

    Leave a Reply

    Your email address will not be published. Required fields are marked *