ਸੰਘਰਸ਼ੀ ਅਧਿਆਪਕਾਂ ਨੇ ਰਹਿੰਦੀਆਂ ਮੰਗਾਂ ਲਾਗੂ ਕਰਵਾਉਣ ਲਈ ਮਾਪਿਆਂ ਨਾਲ ਕੀਤੀਆਂ ਨੁੱਕੜ ਮੀਟਿੰਗਾਂ 

Spread the love
ਸਟਾਫ ਨੂੰ ਸਬਕ ਸਿਖਾਉਣ ਦੇ ਮਨਸੂਬੇ ਵਜੋਂ ਇੱਕ ਸਾਲ ਤੋ ਨਹੀ ਦਿੱਤੀਆਂ ਤਨਖਾਹਾਂ
 ਬਠਿੰਡਾ 26 ਮਾਰਚ (ਸੁਰਿੰਦਰਪਾਲ ਸਿੰਘ):ਆਦਰਸ਼ ਸਕੂਲ ਚਾਉਕੇ ਦਾ ਮਸਲਾ  ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ ਜੋ ਕਿ ਤਕਰੀਬਨ ਦੋ ਸਾਲ ਪਹਿਲਾ ਸਾਬਕਾ ਪ੍ਰਿੰਸੀਪਲ ਤੇ ਲੇਡੀਜ ਅਧਿਆਪਕਾਂ ਵਲੋਂ ਸੈਕਸੁਅਲ ਹਿਰਾਰਸਮੈਂਟ ਕਰਨ ਦੇ ਇਲਾਜਮ ਲੱਗੇ ਪਰ ਮੈਨਜਮੈਂਟ ਨੇ ਪ੍ਰਿੰਸੀਪਲ ਤੇ ਕਾਰਵਾਈ ਕਰਨ ਦੀ ਥਾਂ ਉਸਦਾ ਸਾਥ ਦਿੱਤਾ ਬਾਅਦ ਵਿੱਚ ਲੋਕਾਂ ਦੇ ਦਬਾਅ ਸਦਕਾ  ਪ੍ਰਿੰਸੀਪਲ ਮਾਫੀ ਮੰਗ ਕੇ ਸਕੂਲ ਛੱਡ ਗਿਆ ਇਸ ਤੋਂ ਮਗਰੋਂ ਅਧਿਆਪਕਾਂ ਨੇ ਸਾਬਕਾ ਪ੍ਰਿੰਸੀਪਲ ਅਤੇ ਮੈਨਜਮੈਂਟ ਵੱਲੋਂ ਅੰਦਰ ਖਾਤੇ ਰਲ ਮਿਲ ਕੇ ਕੀਤੇ ਭ੍ਰਿਸ਼ਟਾਚਾਰ ਦਾ ਪਰਦਾ ਫਾਸ ਕੀਤਾ ਗਿਆ ਜਿਸਦੀ ਇਨਕੁਇਰੀ ਡੀ ਸੀ ਬਠਿੰਡਾ ਵੱਲੋਂ ਕੀਤੀ ਗਈ ਜਿਸ ਵਿੱਚ ਮੈਨਜਮੈਂਟ ਤੇ ਬੱਚਿਆਂ ਤੋਂ ਗਲਤ ਤਰੀਕੇ ਨਾਲ ਭਰਾਈਆਂ ਫੀਸਾਂ , ਕਿਤਾਬਾਂ ,ਕਾਪੀਆਂ ,ਵਰਦੀਆਂ ਆਦਿ ਨਾ ਦੇਣ ਦੇ ਦੋਸ਼ ਸਿੱਧ ਹੋਏ ਪਰ ਅਜੇ ਤੱਕ ਇਸ ਮੈਨਜਮੈਂਟ ਤੇ ਕੋਈ ਕਾਰਵਾਈ ਨਹੀ ਹੋਈ ਜਿਸਤੋ ਬਾਅਦ ਮਾਪਿਆ ਅਧਿਆਪਕਾਂ ਨੇ ਧਰਨਾ ਲਾ ਕੇ ਸੰਘਰਸ਼ ਸ਼ੁਰੂ ਕਰ ਦਿੱਤਾ ਸੰਘਰਸ਼ ਕਰ ਰਹੇ ਮਾਪਿਆ ਅਤੇ ਅਧਿਆਪਕਾਂ ਤੇ ਲਾਠੀਚਾਰਜ ਕਰਕੇ ਜੇਲਾਂ ਚ ਸੁੱਟਿਆ ਗਿਆ ਅਤੇ ਝੂਠੇ ਪਰਚੇ ਪਾਏ ਗਏ।ਲਗਾਤਾਰ ਸਕੂਲ ਵਿੱਚ ਕੰਮ ਕਰ ਰਹੇ ਇਹਨਾ ਅਧਿਆਪਕਾਂ ਨੂੰ ਸਬਕ ਸਿਖਾਉਣ ਲਈ ਤਕਰੀਬਨ ਇੱਕ ਸਾਲ ਤੋਂ ਤਨਖਾਹ ਨਹੀ ਦਿੱਤੀ ਗਈ । ਗੱਲਬਾਤ ਦੌਰਾਨ ਅਧਿਆਪਕਾ ਪਵਨਦੀਪ ਕੌਰ ਤੇ ਸੰਦੀਪ ਸਿੰਘ ਨੇ  ਦੱਸਿਆਂ ਕਿ ਬਠਿੰਡਾ ਪ੍ਰਸ਼ਾਸਨ ਨੇ 16 ਜੂਨ ਨੂੰ ਏ ਡੀ ਸੀ ਮੈਡਮ ਪੂਨਮ ਦੀ ਅਗਵਾਈ ਦੌਰਾਨ ਹੋਈ ਮੀਟਿੰਗ ਵਿੱਚ ਮੰਨੀਆਂ ਮੰਗਾਂ ਜਿਸ ਵਿੱਚ ਬੱਚਿਆਂ ਦੀ ਫੀਸਾ ਵਾਪਸ ਕਰਵਾਉਣ, ਇੱਕ ਸਾਲ ਤੋ ਰਹਿੰਦੀਆਂ ਤਨਖਾਹਾਂ ਜਾਰੀ ਕਰਨ , ਮੈਨਜਮੈਂਟ ਅਤੇ ਮੈਨਜਮੈਂਟ ਵੱਲੋਂ ਨਵੀ ਰੱਖੀ ਪ੍ਰਿੰਸੀਪਲ ਗੁਰਜੀਤ ਕੌਰ ਤੇ ਕਾਰਵਾਈ ਕਰਨ ਆਦਿ ਤੋ ਵਾਅਦਾ ਕਰਕੇ ਭੱਜ ਗਿਆ ਹੈ  ਓਹਨਾ ਦੱਸਿਆ ਕਿ ਪ੍ਰਿੰਸੀਪਲ ਗੁਰਜੀਤ ਕੌਰ ਬਠਿੰਡਾ ਪ੍ਰਸ਼ਾਸਨ ਦੀ ਸਹਿ ਤੇ ਸੰਘਰਸੀ ਸਟਾਫ ਨੂੰ ਜਾਣਬੁੱਝ ਕੇ ਤੰਗ ਕਰਦੀ ਹੈ ਜਿਸ ਵਿੱਚ ਸਾਡੇ ਡੀ ਪੀ ਅਧਿਆਪਕ ਬਲਜੀਤ ਸਿੰਘ ਤੇ ਬੱਚਿਆਂ ਵੱਲੋਂ ਮਾਰਕੁੱਟ ਦਾ ਝੂਠਾ ਇਲਜਾਮ ਲਗਵਾ ਕੇ ਸਸਪੈਂਡ ਕਰ ਦਿੱਤਾ ਹੈ ਇਸ ਤੋ ਇਲਾਵਾ ਸਾਡੇ ਕੋਲ ਡਿਗਰੀਆਂ ਹੋਣ ਦੇ ਬਾਵਜੂਦ ਪ੍ਰਿੰਸੀਪਲ ਵੱਲੋਂ ਸਾਡੇ ਰਿਕਾਰਡ ਨਾਲ ਛੇੜਛਾੜ ਕਰਕੇ  15 ਸਾਲ ਤੋਂ ਤਜਰਬੇਕਾਰ ਅਧਿਆਪਕਾਂ ਨੂੰ ਅਯੋਗ ਦੱਸਕੇ ਉਹਨਾਂ  ਖ਼ਿਲਾਫ਼ ਗਲਤ ਰਿਪੋਰਟ ਤਿਆਰ  ਕਾਰਵਾਈ ਗਈ ਅਤੇ ਮੈਨੇਜਮੈਂਟ ਦੁਆਰਾ ਆਰਜੀ ਤੌਰ ਤੇ ਭਰਤੀ ਕੀਤੇ ਵਲੰਟੀਅਰਜ਼ ਨੂੰ ਪ੍ਰਿੰਸੀਪਲ ਤੇ ਪ੍ਰਸਾਸ਼ਨ ਸਕੂਲ ਵਿੱਚ ਪੱਕੇ
ਕਰਕੇ ਸੰਘਰਸ਼ੀ ਅਧਿਆਪਕਂ ਕੱਢਣ ਦੇ ਨਿੱਤ ਨਵੇ ਯਤਨ ਕਰਦਾ ਰਹਿੰਦਾ ਹੈ । ਅਧਿਆਪਕਾ ਕਰਮਜੀਤ ਕੌਰ ਨੇ ਦੋਸ਼ ਲਾਇਆ ਕਿ ਅਸੀਂ ntt ਕਰਕੇ ਨਰਸਰੀ ਕਲਾਸ ਨੂੰ ਪੜਾ ਰਹੇ ਹਾਂ ਕਿਓਂ ਕਿ ਆਦਰਸ਼ ਸਕੂਲਾਂ ਵਿਚ ਨਰਸਰੀ ਜਮਾਤਾਂ ਲਈ Ntt ਹੀ ਜਰੂਰੀ ਹੁੰਦੀ ਹੈ ਪਰ ਸਾਨੂੰ ਬਦਲੇ ਦੀ ਭਾਵਨਾ ਨਾਲ ਪੰਜਾਬ ਸਰਕਾਰ ਦੇ ਲੋਕਲ ਐਮਐਲਏ ਸਾਨੂੰ ਬੇਰੁਜ਼ਗਾਰ ਇਸ ਕਰਕੇ ਕਰਨਾ ਚਾਹੁੰਦੇ ਹਨ ਕਿ ਅਸੀਂ ਭਰਾਤਰੀ ਜਥੇਬੰਦੀਆਂ ਨਾਲ ਰਲ ਕੇ ਭਰਿਸ਼ਟਾਚਾਰ ਦੇ ਖਿਲਾਫ ਵੱਡਾ ਸੰਘਰਸ਼ ਲੜਿਆ ਹੈ। ਉਹਨਾਂ ਇਹ ਵੀ ਕਿਹਾ ਜਿਵੇਂ ਕਿ ਪਿਛਲੇ ਦਿਨੀ ਵੇਅਰ ਹਾਊਸ ਦੇ ਮੈਨੇਜਰ ਨੇ ਇਸ ਨਿਕੰਮੀ ਸਰਕਾਰ ਦੇ ਮੰਤਰੀ ਤੋਂ ਤੰਗ ਹੋ ਕੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ । ਸਰਕਾਰ ਸਾਡੀ ਬਲੀ ਲੈਣਾ ਚਾਹੁੰਦੀ ਹੈ। ਕਿਉਂਕਿ ਅਸੀਂ ਆਪਣੀ ਯੋਗਤਾ ਪੂਰੀ ਕਰਦੇ ਹਾਂ। ਗਲਤ ਰਿਪੋਰਟਾਂ ਬਣਾ ਕੇ ਸਿਰਫ ਮਾਪਿਆਂ ਅਤੇ ਲੋਕਾਂ ਨੂੰ ਗੁਮਰਾਹ ਕਰਕੇ ਸਾਡੇ ਖਿਲਾਫ ਸਾਜ਼ਿਸ਼ਾਂ ਘੜੀਆਂ ਜਾ ਰਹੀਆ ਹਨ ਜਿਸਦਾ  ਅਸੀਂ ਵਿਰੋਧ ਕਰਦੇ ਹਾਂ ਇਸ ਸਬੰਧੀ ਰਹਿੰਦੀਆਂ ਮੰਗਾਂ ਮਨਵਾਉਣ ਲਈ ਅਸੀ ਫਿਰ ਤੋਂ ਸੰਘਰਸ ਸ਼ੁਰੂ ਕਰਨਾ ਹੈ ਜਿਸ ਦੇ ਸੰਬੰਧ ਵਿੱਚ ਮਾਪਿਆ ਨਾਲ ਲਗਾਤਾਰ ਨੁੱਕੜ ਮੀਟਿੰਗਾਂ ਘਰ ਘਰ ਜਾ ਕੇ ਕਰ ਰਹੇ ਹਾਂ ਮਾਪੇ ਪਹਿਲਾਂ ਵਾਂਗ ਵੱਧ ਚੜ ਕੇ ਸੰਘਰਸ਼ ਦਾ ਹਿੱਸਾ ਬਣਨ ਦੀ ਹਾਮੀ ਭਰ ਰਹੇ ਹਨ ।
  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *