ਲਾਇਨ ਗੁਰਦੀਪ ਸਿੰਘ ਕੰਗ ਨੇ ਡਿਸਟ੍ਰਿਕਟ 321-ਡੀ ਦੀ ਚੋਣ ਸਬੰਧੀ ਲਾਇਨ ਰਾਜੀਵ ਵਿਗ ਨਾਲ ਕੀਤੀ ਮੁਲਾਕਾਤ

Spread the love
 ਬਟਾਲਾ ਵਿਖੇ ਲਾਇਨਜ ਕਲੱਬਾਂ ਨੇ ਲਾਇਨ ਕੰਗ ਨੂੰ ਕੀਤਾ ਸਨਮਾਨਤ
ਫਗਵਾੜਾ 29 ਮਾਰਚ ( ਪ੍ਰੀਤ ਕੌਰ ਪ੍ਰੀਤੀ         ) ਲਾਇਨਜ ਕਲੱਬ ਫਗਵਾੜਾ ਪ੍ਰਾਈਡ ਦੇ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਨੇ ਬਟਾਲਾ ਵਿਖੇ ਲਾਇਨਜ ਇੰਟਰਨੈਸ਼ਨਲ 321-ਡੀ ਦੇ ਜੀ.ਐਮ.ਟੀ. ਕੋਆਰਡੀਨੇਟਰ ਲਾਇਨ ਰਾਜੀਵ ਵਿਗ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਸਾਲ 2026-27 ਲਈ ਡਿਸਟ੍ਰਿਕਟ ਗਵਰਨਰਾਂ ਦੀ ਹੋਣ ਵਾਲੀ ਚੋਣ ਸਬੰਧੀ ਵਿਚਾਰ ਵਟਾਂਦਰਾ ਕੀਤਾ। ਮੁਲਾਕਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਡਿਸਟ੍ਰਿਕਟ ਗਵਰਨਰਾਂ ਦੀ ਚੋਣ ਸਬੰਧੀ ਮੀਟਿੰਗ 8 ਤੇ 9 ਅਪ੍ਰੈਲ ਨੂੰ ਰਾਮ ਨਗਰ (ਉਤਰਾਖੰਡ) ਵਿਖੇ ਹੋਣ ਜਾ ਰਹੀ ਹੈ। ਜਿਸ ਵਿਚ ਲਾਇਨ ਰਾਜੀਵ ਵਿਗ ਵਾਈਸ ਡਿਸਟ੍ਰਿਕਟ-2 ਗਵਰਨਰ ਦੇ ਕੈਂਡੀਡੇਟ ਹੋਣਗੇ। ਇਸੇ ਚੋਣ ਸਬੰਧੀ ਵਿਚਾਰ ਵਟਾਂਦਰਾ ਕਰਨ ਦੇ ਲਈ ਉਹਨਾਂ ਦੀ ਇਹ ਮੁਲਾਕਾਤ ਹੋਈ ਹੈ। ਲਾਇਨ ਗੁਰਦੀਪ ਸਿੰਘ ਕੰਗ ਨੇ ਭਰੋਸਾ ਜਤਾਇਆ ਕਿ ਲਾਇਨ ਰਾਜੀਵ ਵਿਗ ਇਸ ਚੋਣ ਵਿੱਚ ਜਿੱਤ ਹਾਸਲ ਕਰਕੇ ਵੀ.ਡੀ.ਜੀ.-2 ਵਜੋਂ ਆਪਣੀਆਂ ਉੱਤਮ ਸੇਵਾਵਾਂ ਨਿਭਾਉਣਗੇ। ਇਸ ਦੌਰਾਨ ਲਾਈਨ ਰਾਜੀਵ ਵਿਗ ਤੋਂ ਇਲਾਵਾ ਲਾਇਨ ਹਰਵੰਤ ਮਹਾਜਨ ਪ੍ਰਧਾਨ ਲਾਇਨਜ ਕਲੱਬ ਬਟਾਲਾ ਪਿ੍ਰੰਸ, ਲਾਇਨ ਜਸਵੰਤ ਪਠਾਨੀਆ ਲਾਇਨਜ ਕਲੱਬ ਬਟਾਲਾ ਸਮਾਈਲ ਅਤੇ ਲਾਇਨ ਦੀਪਕ ਪਠਾਰੀਆ ਲਾਇਨਜ ਕਲੱਬ ਬਟਾਲਾ ਸੇਵਾ ਵਲੋਂ ਲਾਇਨ ਗੁਰਦੀਪ ਸਿੰਘ ਕੰਗ ਨੂੰ ਉਹਨਾਂ ਵਲੋਂ ਲਾਇਨਜ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਅਤੇ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਦੇ ਚਾਰਟਰ ਪ੍ਰਧਾਨ ਵਜੋਂ ਸਮਾਜ ਸੇਵਾ ਪ੍ਰਤੀ ਨਿਭਾਈਆਂ ਜਾ ਰਹੀਆਂ ਵਧੀਆ ਸੇਵਾਵਾਂ ਲਈ ਸਨਮਾਨਤ ਕਰਦਿਆਂ ਹੌਸਲਾ ਅਫਜਾਈ ਕੀਤੀ ਗਈ। ਲਾਇਨ ਕੰਗ ਦੇ ਨਾਲ ਇਸ ਫੇਰੀ ਦੌਰਾਨ ਐਨ.ਆਰ.ਆਈ. ਗੁਰਿੰਦਰ ਸਿੰਘ ਕੰਗ ਅਤੇ ਐਨ.ਆਰ.ਆਈ. ਸੁਖਦੇਵ ਰਾਜ ਮਨੀਲਾ ਵੀ ਉਚੇਰੇ ਤੌਰ ਤੇ ਮੋਜੂਦ ਸਨ।
  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *