ਮਾਮਲਾ ਸਹਿਕਾਰੀ ਖੇਤੀਬਾੜੀ ਸੁਸਾਇਟੀਆਂ ਦੀ ਚੋਣ ਦਾ…ਆਪ ਪਾਰਟੀ ਫਾਡੀ 

Spread the love
 ਬਹਿਮਣ ਦੀਵਾਨਾ ਤੋਂ ਬਾਅਦ ਬੀੜ ਬਹਿਮਣ ਵਿੱਚ ਵੀ ਕਾਂਗਰਸੀਆਂ ਦਾ ਕਬਜ਼ਾ
ਬਠਿੰਡਾ 30 ਮਾਰਚ (ਸੁਰਿੰਦਰਪਾਲ ਸਿੰਘ):ਵੈਸੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਸ ਪਾਰਟੀ ਦੀ ਵੀ ਸਰਕਾਰ ਹੁੰਦੀ ਹੈ, ਛੋਟੇ ਪੱਧਰ ਦੀ ਹਰ ਚੋਣ ਵਿੱਚ ਸੱਤਾਧਾਰੀ ਧਿਰ ਦਾ ਹੱਥ ਉੱਪਰ ਰਹਿੰਦਾ ਹੈ ਪਰ ਮੌਜੂਦਾ ਸਮੇਂ ਆਪ ਸਰਕਾਰ ਦਾ ਸਾਰਾ ਕੁਝ ਇਧਰ ਉਧਰ ਹੋ ਰਿਹਾ ਹੈ ਕਿਉਂਕਿ ਪਿਛਲੇ ਸਮੇਂ ਜਦੋਂ ਜਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਹੋਈਆਂ ਤਾਂ ਨਤੀਜੇ ਕਾਫੀ ਬਦਲ ਗਏ ਸਨ ਤੇ ਹੁਣ ਫਿਰ ਦਾ ਕੋਆਪਰੇਟ ਸੁਸਾਇਟੀਆਂ ਦੀ ਚੋਣ ਵਿੱਚ ਵੀ ਆਮ ਆਦਮੀ ਪਾਰਟੀ ਪਾਰਟੀ ਦਾ ਗਰਾਫ ਥੱਲੇ ਆ ਰਿਹਾ ਹੈ ਜਾਂ ਫਿਰ ਬਹੁਤ ਹੀ ਇਮਾਨਦਾਰੀ ਨਾਲ ਵੋਟਾਂ ਹੋ ਰਹੀਆਂ ਹਨ। ਸਹਿਕਾਰੀ ਖੇਤੀਬਾੜੀ ਸੁਸਾਇਟੀ ਬਹਿਮਣ ਦੀਵਾਨਾ ਦੀ ਚੋਣ ਹੋਈ ਤਾਂ ਕਾਂਗਰਸੀਆਂ ਦੇ 11 ਤੇ ਅਕਾਲੀ ਦਲ ਦੇ 4 ਉਮੀਦਵਾਰ ਚੋਣ ਜਿੱਤ ਗਏ।ਇਸ ਮੌਕੇ ਆਪ ਵਾਲਿਆਂ ਨੇ ਕੋਸ਼ਿਸ਼ ਤਾਂ ਕੀਤੀ ਪਰ ਹਲਕਾ ਇੰਚਾਰਜ ਦਾ ਸਾਥ ਨਾ ਮਿਲਣ ਕਰਕੇ ਕਾਮਯਾਬੀ ਨਹੀਂ ਮਿਲੀ।ਇਸੇ ਤਰ੍ਹਾਂ ਹੀ ਸਹਿਕਾਰੀ ਖੇਤੀਬਾੜੀ ਸੇਵਾ ਸੁਸਾਇਟੀ ਬੀੜ ਬਹਿਮਣ ਵਿੱਚ ਵੀ ਕਾਂਗਰਸੀ ਕਬਜ਼ਾ ਕਰਨ ਵਿੱਚ ਸਫਲ ਰਹੇ। ਇਥੇ ਆਪ ਪਾਰਟੀ ਦੇ ਇੱਕਾ ਦੁੱਕਾ ਬੰਦੇ ਚੋਣ ਲੜੇ ਪਰ ਸਫਲ ਨਹੀਂ ਹੋ ਸਕੇ।ਇਥੇ 6 ਕਾਂਗਰਸੀ,3 ਅਕਾਲੀ ਦਲ ਤੇ 1 ਆਜ਼ਾਦ ਉਮੀਦਵਾਰ ਸੁਸਾਇਟੀ ਦੇ ਮੈਂਬਰ ਬਣੇ। ਇੱਥੇ ਇਹ ਵੀ ਜ਼ਿਕਰ ਕਰਨਾ ਬਹੁਤ ਜਰੂਰੀ ਹੈ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਢਾਂਚੇ ਦੀਆਂ ਅਨੇਕਾਂ ਖਾਮੀਆਂ ਹਨ, ਉਥੇ ਹੀ ਦਾਅ ਪੇਚ ਖੇਡਣ ਵਿੱਚ ਮਾਹਰ ਹਨ,ਜਿੱਥੇ ਕਾਂਗਰਸੀ ਆਪ ਵਾਲੇ ਅਜੇ ਅਨਾੜੀ ਹਨ।
  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *