ਮਾਝੇ ਵਿੱਚ ਸਥਾਪਤੀ ਤੋਂ ਬਾਅਦ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੂੰ ਮਾਲਵੇ ਵਿੱਚ ਮਿਲਣ ਲੱਗਾ ਭਰਵਾਂ ਸਮਰਥਨ 

Spread the love
 ਆਮ ਆਦਮੀ ਪਾਰਟੀ ਨੂੰ ਮਾਲਵਾ ਖੇਤਰ ‘ਚ ਵੱਡਾ ਝਟਕਾ
 ਮੋਗਾ /ਧਰਮਕੋਟ 30 ਮਾਰਚ (ਹਰਜੀਤ ਸਿੰਘ ਬਹਿਲ)  ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਿਆ ਜਦੋਂ ‘ਆਪ’ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਅਰਸ਼ ਉਮਰੀਆਣਾ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋ ਗਏ। ਫਰੀਦਕੋਟ ਤੋਂ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਨੇ ਅਰਸ਼ ਉਮਰੀਆਣਾ ਦੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋਣ ਮੌਕੇ ਉਨਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਅਰਸ਼ ਉਮਰੀਆਣਾ ਉਸ ਵੇਲੇ ਚਰਚਾ ਵਿੱਚ ਆਏ ਸਨ, ਜਦੋਂ ਉਨਾਂ ਨੇ ਪੰਜਾਬ ਦੇ ਕਰੀਬ 3500 ਪਿੰਡਾਂ ਦੀ ਸਾਈਕਲ ਯਾਤਰਾ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਦੀ ਮੁਹਿੰਮ ਵਿੱਢੀ ਸੀ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੂੰ ਮਾਝਾ ਖੇਤਰ ਵਿੱਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ, ਜਿਸ ਕਾਰਨ ਮਾਝੇ ਵਿੱਚ ਪਾਰਟੀ ਦਾ ਮਜਬੂਤ ਸਿਆਸੀ ਆਧਾਰ ਕਾਇਮ ਹੋਇਆ ਹੈ। ਹੁਣ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੂੰ ਜਿਸ ਢੰਗ ਨਾਲ ਮਾਲਵਾ ਖੇਤਰ ਵਿੱਚ ਜਨ-ਸਮਰਥਨ ਮਿਲਣ ਲੱਗਾ ਉਸ ਨਾਲ ਪਾਰਟੀ ਹੇਠਲੇ ਪੱਧਰ ਉੱਪਰ ਹੋਰ ਮਜਬੂਤ ਹੋਈ ਹੈ। ਪਾਰਟੀ ਆਗੂਆਂ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਾਲਵਾ ਖੇਤਰ ਵਿੱਚ ਵੱਡੇ ਸਿਆਸੀ ਧਮਾਕੇ ਕਰਕੇ ਪਾਰਟੀ ਨੂੰ ਸਿਆਸੀ ਪੱਧਰ ਉੱਪਰ ਹੋਰ ਬੁਲੰਦੀਆਂ ‘ਤੇ ਲਿਜਾਇਆ ਜਾਵੇਗਾ। ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨੇ ਵਿੱਚ ਮਾਲਵਾ ਖੇਤਰ ਵਿੱਚ ਕਈ ਵੱਡੇ ਆਗੂ ਦੂਸਰੀਆਂ ਪਾਰਟੀਆਂ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋ ਸਕਦੇ ਹਨ। ਅਰਸ਼ ਉਮਰੀਆਣਾ ਦੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋਣ ਮੌਕੇ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਮਾਝਾ ਖਿੱਤੇ ਵਿੱਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦਾ ਮਜ਼ਬੂਤ ਜਨ-ਅਧਾਰ ਕਾਇਮ ਹੋਣ ਤੋਂ ਬਾਅਦ ਹੁਣ ਪਾਰਟੀ ਨੂੰ ਮਾਲਵਾ ਖੇਤਰ ਵਿੱਚ ਭਰਵਾਂ ਸਮਰਥਨ ਮਿਲਣ ਲੱਗਾ ਹੈ। ਉਨਾਂ ਕਿਹਾ ਕਿ ਅਰਸ਼ ਉਮਰੀਆਣਾ ਜ਼ਮੀਨ ਨਾਲ ਜੁੜੇ ਹੋਏ ਆਗੂ ਹਨ ਅਤੇ ਉਨਾਂ ਦੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਮਾਲਵਾ ਖੇਤਰ ਵਿੱਚ ਵੱਡਾ ਸਿਆਸੀ ਬਲ ਮਿਲਿਆ ਹੈ। ਭਾਈ ਸਰਬਜੀਤ ਖਾਲਸਾ ਨੇ ਕਿਹਾ ਕਿ ਪੰਥਕ ਲਹਿਰ ਪੰਜਾਬ ਵਿੱਚ ਧੜੱਲੇ ਨਾਲ ਪੈਰ ਪਸਾਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੂੰ ਮਾਲਵਾ ਖਿੱਤੇ ਵਿੱਚ ਭਾਰੀ ਸਮਰਥਨ ਮਿਲਣ ਜਾ ਰਿਹਾ ਹੈ। ਉਨਾਂ ਕਿਹਾ ਕਿ ਨੌਜਵਾਨਾਂ ਅਤੇ ਖਾਸ ਕਰਕੇ ਔਰਤਾਂ ਦਾ ਰੁਝਾਨ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲ ਵਧਿਆ ਹੈ ਜੋ ਕਿ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਇੱਕ ਆਸ ਵੀ ਕਿਰਨ ਹੈ। ਇਸ ਮੌਕੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਲੰਘੇ ਦਿਨ ਲੋਕ ਸਭਾ ਵਿੱਚ ਉਨਾਂ ਵੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਹੋਈ ਗੁਫਤਗੂ ਦਾ ਮਾਮਲਾ ਅਸਲ ਵਿੱਚ ਇਹ ਹੈ ਕਿ ਉਨਾਂ ਨੇ ਕੇਂਦਰੀ ਮੰਤਰੀ ਬਿੱਟੂ ਕੋਲ ਜੈਤੋ ਅਤੇ ਘੱਲ ਕਲਾਂ ਵਿੱਚ ਪੜਨ ਵਾਲੇ ਰੇਲਵੇ ਪੁਲਾਂ ਦਾ ਮਾਮਲਾ ਉਠਾਇਆ ਸੀ। ਇਸ ਮੌਕੇ ਅਰਸ਼ ਉਮਰੀਆਣਾ ਨੇ ਕਿਹਾ ਕਿ ਉਹ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀਆਂ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਦਿਨ-ਰਾਤ ਕਰਨਗੇ। ਇਸ ਮੌਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪੀਏਸੀ ਮੈਂਬਰ ਬਾਬੂ ਸਿੰਘ ਬਰਾੜ, ਪੀਏਸੀ ਮੈਂਬਰ ਕਾਬਲ ਸਿੰਘ, ਐਮਪੀ ਸਰਬਜੀਤ ਸਿੰਘ ਖਾਲਸਾ ਦੇ ਪੀਏ ਦਲੇਰ ਸਿੰਘ ਡੋਡ, ਵਰਕਿੰਗ ਕਮੇਟੀ ਮੈਂਬਰ ਸਤਨਾਮ ਕੌਰ, ਹਲਕਾ ਮੋਗਾ ਤੇ ਇੰਚਾਰਜ ਭਾਈ ਰਛਪਾਲ ਸਿੰਘ ਸੋਸਣ, ਸਤਪਾਲ ਸਿੰਘ ਸੱਤਾ, ਡਾ. ਰਾਜਵਿੰਦਰ ਸਿੰਘ ਭਾਟੀਆ ਤੇ ਪਾਰਟੀ ਦੇ ਹੋਰ ਸੀਨੀਅਰ ਅਹੁਦੇਦਾਰ ਹਾਜ਼ਰ ਸਨ।
  • Related Posts

    ਕਿਸਾਨ ਆਗੂ ਗੋਰਾ ਸਿੰਘ ਢਿੱਲਵਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸਾਮਿਲ ,ਬਾਪੂ ਤਰਸੇਮ ਸਿੰਘ ਵੱਲੋਂ ਕੀਤਾ ਸਵਾਗਤ 

    Spread the love

    Spread the loveਤਪਾ ਮੰਡੀ,14 ਸਤੰਬਰ( ਗੋਲਡੀ ਵਿਆਸ) ਵਿਧਾਨ ਸਭਾ 2027 ਦੀਆਂ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵੱਖ ਵੱਖ ਪਾਰਟੀਆਂ ਵੱਲੋਂ ਸਰਗਰਮੀਆਂ ਨੂੰ ਤੇਜ ਕਰ ਦਿੱਤਾ ਗਿਆ ਹੈ ਇਸੇ…

    ਸ਼੍ਰੋਮਣੀ ਅਕਾਲੀ ਦਲ ਨੇ ਸੱਤਾ ਸੰਧੂ ਨੂੰ ਯੂਥ ਅਕਾਲੀ ਦਲ ਦੇ ਬਲਾਕ ਪ੍ਰਧਾਨ ਅਤੇ ਕਰਨਬੀਰ ਸਿੰਘ ਸਿੱਧੂ ਨੂੰ ਵਾਈਸ ਪ੍ਰਧਾਨ ਕੀਤਾ ਨਿਯੁਕਤ!

    Spread the love

    Spread the loveਮਮਦੋਟ 14ਸੰਤਬਰ (ਸ਼ਰਮਾ ) ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਅੰਦਰ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਮਿਹਨਤੀ ਅਤੇ ਲਗਨ ਵਾਲੇ ਪਾਰਟੀ ਵਰਕਰਾਂ…

    Leave a Reply

    Your email address will not be published. Required fields are marked *