ਸਿਵਲ ਸੁਸਾਇਟੀ ਮੋਗਾ ਨੇ ਡੀ ਐਮ ਕਾਲਜ ਸੰਸਥਾਵਾਂ ਵਿੱਚ ਪੈੰਫਲਿਟ ਵੰਡਕੇ ਸੰਸਥਾਵਾਂ ਨੂੰ ਬਚਾਉਣ ਦਾ ਸੰਘਰਸ਼ ਵਿੱਢਿਆ

Spread the love
 ਰਾਏ ਬਹਾਦਰ ਮਥੁਰਾ ਦਾਸ ਦੀ ਵਿਰਾਸਤ ਬਚਾਉਣ ਲਈ ਸ਼ਹਿਰ ਵਾਸੀ ਅੱਗੇ ਆਉਣ – (ਗੋਰਾ ਸੂਦ)
 ਮੋਗਾ 31 ਮਾਰਚ (ਪ ਪ ) -ਸਿਵਲ ਸੁਸਾਇਟੀ ਮੋਗਾ ਵੱਲੋਂ ਡੀ ਐਮ ਕਾਲਜ ਮੈਨੇਜਿੰਗ ਕਮੇਟੀ ਅਧੀਨ ਚੱਲ ਰਹੀਆਂ ਸੰਸਥਾਵਾਂ ਨੂੰ ਧੜੇਬੰਦੀ ਮੁਕਤ ਕਰਵਾਉਣ ਲਈ ਸਬੰਧਤ ਤਿੰਨਾਂ ਧਿਰਾਂ ਨੂੰ ਮਿਲ ਬੈਠ ਕੇ ਆਪਣੇ ਅਦਾਲਤੀ ਝਗੜੇ ਨਿਬੇੜਨ ਲਈ ਪੱਤਰ ਜਾਰੀ ਕਰਨ ਤੋਂ ਇੱਕ ਹਫਤਾ ਬਾਅਦ ਅੱਜ ਮੋਗਾ ਸ਼ਹਿਰ ਦੇ ਲੋਕਾਂ ਨੂੰ ਇਨ੍ਹਾਂ ਸੰਸਥਾਵਾਂ ਨੂੰ ਬਚਾਉਣ ਦੇ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਣ ਲਈ ਮੋਗਾ ਸ਼ਹਿਰ ਵਿੱਚ ਪੈੰਫਲਿਟ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ। ਡੀ ਐਮ ਕਾਲਜ ਮੋਗਾ, ਡੀ ਐਮ ਕਾਲਜੀਏਟ ਸਕੂਲ, ਬੀ ਐਡ ਕਾਲਜ ਅਤੇ ਡੀ ਐਨ ਮਾਡਲ ਸਕੂਲ ਵਿੱਚ ਸਟਾਫ ਅਤੇ ਕਲਾਸਾਂ ਤੋਂ ਬਾਹਰ ਬੈਠੇ ਵਿਦਿਆਰਥੀਆਂ ਨੂੰ ਪੈੰਫਲਿਟ ਵੰਡਣ ਉਪਰੰਤ ਸਿਵਲ ਸੁਸਾਇਟੀ ਮੈੰਬਰਾਂ ਅਜੇ ਗੋਰਾ ਸੂਦ, ਮਹਿੰਦਰ ਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਬਲਵਿੰਦਰ ਸਿੰਘ ਰੋਡੇ, ਸ਼ਿਵਸ਼ਰਨ ਸਿੰਘ, ਪ੍ਰਿਤਪਾਲ ਸਿੰਘ ਲੱਕੀ ਅਤੇ ਦਿਆਲ ਸਿੰਘ ਨੇ ਦੱਸਿਆ ਕਿ ਕੁੱਝ ਲੋਕ ਸਿਰਫ ਆਪਣੇ ਨਿੱਜੀ ਲਾਭਾਂ ਦੀ ਖਾਤਰ ਇਨ੍ਹਾਂ ਸੰਸਥਾਵਾਂ ਨੂੰ ਗਰਕ ਕਰਨ ਤੇ ਤੁਲੇ ਹੋਏ ਹਨ। ਉਕਤ ਤਿੰਨੋਂ ਧਿਰਾਂ ਲੰਬੇ ਸਮੇਂ ਤੋਂ ਇਨਾਂ ਸੰਸਥਾਵਾਂ ਤੇ ਆਪਣਾ ਅਧਿਕਾਰ ਜਮਾਉਣ ਲਈ ਨੂਰਾ ਕੁਸ਼ਤੀ ਕਰ ਰਹੀਆਂ ਹਨ ਤੇ ਇਨ੍ਹਾਂ ਦੇ ਕੀ ਕੇਸ ਮਾਨਯੋਗ ਅਦਾਲਤਾਂ ਵਿੱਚ ਪੈੰਡਿੰਗ ਹਨ, ਜਿਸ ਦੀ ਵਜ੍ਹਾ ਨਾਲ ਇਨ੍ਹਾਂ ਸੰਸਥਾਵਾਂ ਦੇ ਬੈਂਕ ਖਾਤੇ ਫਰੀਜ ਪਏ ਹਨ ਤੇ ਸੰਸਥਾਵਾਂ ਦਾ ਵਿਕਾਸ ਰੁਕਿਆ ਹੋਇਆ ਹੈ। ਇਨ੍ਹਾਂ ਦਾ ਝਗੜਾ ਆਮ ਲੋਕਾਂ ਤੇ ਭਾਰੀ ਪੈ ਰਿਹਾ ਹੈ, ਜਿਸ ਕਾਰਨ ਸਿਵਲ ਸੁਸਾਇਟੀ ਮੋਗਾ ਨੇ ਸਮਾਜ ਦੇ ਭਲੇ ਦੀ ਖਾਤਰ ਇਹ ਮੁਹਿੰਮ ਵਿੱਢੀ ਹੈ ਜੋ ਸੰਸਥਾਵਾਂ ਅੰਦਰ ਧੜੇਬੰਦੀ ਖਤਮ ਕਰਵਾਉਣ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਤੋਂ ਮੋਗਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਅਤੇ ਲਾਮਬੰਦ ਕੀਤਾ ਜਾਵੇਗਾ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *