ਨਗਰ ਨਿਗਮ ਫਗਵਾੜਾ ਵਲੋਂ 4479.10 ਲੱਖ ਦਾ ਬਜਟ ਪਾਸ

Spread the love
 ਫਗਵਾੜਾ, 1 ਅਪ੍ਰੈਲ (ਪ੍ਰੀਤੀ)-ਨਗਰ ਨਿਗਮ ਫਗਵਾੜਾ ਨੇ ਵਿੱਤੀ ਸਾਲ 2026–27 ਲਈ 4479.10 ਲੱਖ ਦਾ ਬਜਟ ਮਨਜ਼ੂਰ ਕਰ ਲਿਆ ਹੈ, ਜਿਸ ‘ਚ ਪ੍ਰਸ਼ਾਸਨਿਕ ਖ਼ਰਚਿਆਂ ‘ਤੇ ਵੱਡਾ ਧਿਆਨ ਦਿੱਤਾ ਗਿਆ ਹੈ ਜਦਕਿ 32.4 ਫ਼ੀਸਦੀ ਰਕਮ ਵਿਕਾਸ ਕਾਰਜਾਂ ਲਈ ਰਾਖਵੀਂ ਕੀਤੀ ਗਈ ਹੈ | ਅੱਜ ਮੇਅਰ ਰਾਮਪਾਲ ਉੱਪਲ ਦੀ ਅਗਵਾਈ ਹੇਠ ਕਮਿਸ਼ਨਰ ਸ਼ਿਖਾ ਭਗਤ ਤੇ ਕੌਂਸਲਰਾਂ ਦੀ ਹਾਜ਼ਰੀ ‘ਚ ਹੋਈ ਮੀਟਿੰਗ ਦੌਰਾਨ ਇਹ ਬਜਟ ਪਾਸ ਕੀਤਾ ਗਿਆ | ਬਜਟ ‘ਚ ਆਮਦਨ ਤੇ ਖ਼ਰਚ ਨੂੰ ਸੰਤੁਲਿਤ ਰੱਖਿਆ ਗਿਆ ਹੈ | ਜਿੱਥੇ ਵੱਡਾ ਹਿੱਸਾ ਤਨਖ਼ਾਹਾਂ ਤੇ ਪ੍ਰਸ਼ਾਸਨਿਕ ਖ਼ਰਚਾਂ ਲਈ ਰੱਖਿਆ ਗਿਆ ਹੈ, ਉੱਥੇ 1452 ਲੱਖ ਦੀ ਵਿਕਾਸ ਲਈ ਰਕਮ ਸ਼ਹਿਰੀ ਢਾਂਚੇ ਤੇ ਸੇਵਾਵਾਂ ‘ਚ ਸੁਧਾਰ ਲਈ ਨਿਯਤ ਕੀਤੀ ਗਈ ਹੈ | ਬਜਟ ਮੁਤਾਬਿਕ ਆਮਦਨ ਤੇ ਖ਼ਰਚ ਦੋਵੇਂ 4479.10 ਲੱਖ ਅੰਦਾਜ਼ੇ ਲਗਾਏ ਗਏ ਹਨ | ਆਮਦਨ ਵੱਲੋਂ ਪ੍ਰਾਪਰਟੀ ਟੈਕਸ ਤੋਂ 750 ਲੱਖ ਤੇ ਵੈਟ-ਜੀ.ਐਸ.ਟੀ ਤੋਂ 2500 ਲੱਖ ਪ੍ਰਾਪਤ ਹੋਣ ਦੀ ਉਮੀਦ ਹੈ | ਇਸ ਤੋਂ ਇਲਾਵਾ ਵਿਗਿਆਪਨ ਟੈਕਸ ਤੋਂ 60 ਲੱਖ, ਬਿਲਡਿੰਗ ਫ਼ੀਸ ਤੇ ਰੈਗੂਲਰਾਈਜ਼ੇਸ਼ਨ ਤੋਂ 620 ਲੱਖ, ਲੀਜ਼ ਆਮਦਨ ਤੋਂ 55 ਲੱਖ ਤੇ ਰਿਕਵਰੀ ਤੋਂ 494.10 ਲੱਖ ਆਮਦਨ ਦਰਜ ਕੀਤੀ ਗਈ ਹੈ | ਇਹ ਅੰਕੜੇ ਦਰਸਾਉਂਦੇ ਹਨ ਕਿ ਨਗਰ ਅਜੇ ਵੀ ਟੈਕਸ ਤੇ ਸਰਕਾਰੀ ਹਿੱਸੇਦਾਰੀ ‘ਤੇ ਹੀ ਵੱਧ ਨਿਰਭਰ ਹੈ | ਖ਼ਰਚ ਵਲੋਂ ਸਭ ਤੋਂ ਵੱਡਾ ਹਿੱਸਾ 2812 ਲੱਖ ਤਨਖ਼ਾਹਾਂ ਤੇ ਪ੍ਰਸ਼ਾਸਨਿਕ ਖ਼ਰਚਾਂ ਲਈ ਰੱਖਿਆ ਗਿਆ ਹੈ, ਜਦਕਿ 215.10 ਲੱਖ ਕੰਟੀਜੈਂਸੀ ਖ਼ਰਚਾਂ ਲਈ ਰੱਖੇ ਗਏ ਹਨ | ਵਿਕਾਸ ਖੇਤਰ ‘ਚ ਸੜਕਾਂ ਦੀ ਨਿਰਮਾਣ ਤੇ ਮੁਰੰਮਤ, ਸੀਵਰੇਜ ਤੇ ਡਰੇਨੇਜ ਪ੍ਰਣਾਲੀ ਸੁਧਾਰ, ਸਟਰੀਟ ਲਾਈਟਾਂ ਦੀ ਮੁਰੰਮਤ, ਪਾਣੀ ਸਪਲਾਈ ਮਜ਼ਬੂਤੀ, ਪਾਰਕ ਵਿਕਾਸ ਤੇ ਪਿਛੜੇ ਇਲਾਕਿਆਂ ‘ਚ ਬੁਨਿਆਦੀ ਢਾਂਚੇ ‘ਤੇ ਖ਼ਰਚ ਕੀਤਾ ਜਾਵੇਗਾ | ਇਹ ਰਕਮ ਸ਼ਹਿਰ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ | ਇਸ ਦੇ ਬਾਵਜੂਦ ਬਜਟ ਮੀਟਿੰਗ ਦੌਰਾਨ ਕਈ ਗੰਭੀਰ ਮਸਲੇ ਵੀ ਸਾਹਮਣੇ ਆਏ | ਕਾਂਗਰਸ ਕੌਂਸਲਰ ਸੰਜੀਵ ਬੱਗਾ ਨੇ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਪਿਛਲੇ ਸਾਲਾਂ ‘ਚ ਫ਼ੰਡ ਦੇ ਬਾਵਜੂਦ ਬੁਨਿਆਦੀ ਸਹੂਲਤਾਂ ‘ਚ ਸੁਧਾਰ ਨਹੀਂ ਆਇਆ | ਉਨ੍ਹਾਂ ਦੋਸ਼ ਲਗਾਇਆ ਕਿ ਸ਼ਹਿਰ ‘ਚ ਕਈ ਸਟਰੀਟ ਲਾਈਟਾਂ ਬੰਦ ਪਈਆਂ ਹਨ ਜਿਸ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਡਰੇਨੇਜ ਪ੍ਰਣਾਲੀ ਦੀ ਖ਼ਰਾਬ ਹਾਲਤ ਕਾਰਨ ਮੀਂਹ ਦੇ ਦੌਰਾਨ ਪਾਣੀ ਖੜ੍ਹਾ ਹੋ ਜਾਂਦਾ ਹੈ ਤੇ ਸਫ਼ਾਈ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ | ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਕੂੜੇ ਦੇ ਢੇਰ ਵੀ ਲੱਗੇ ਰਹਿੰਦੇ ਹਨ |
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *