12 ਸਾਲ ਦੀ ਲੜਕੀ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਨੌਜਵਾਨ ਦੇ ਖਿਲਾਫ ਮਾਮਲਾ ਦਰਜ 

Spread the love
 ਬਠਿੰਡਾ 2 ਅਪ੍ਰੈਲ (ਸੁਰਿੰਦਰਪਾਲ ਸਿੰਘ): ਬਠਿੰਡਾ ਜ਼ਿਲੇ ਦੇ ਅਧੀਨ ਪੈਂਦੇ ਪਿੰਡ ਵਿਰਕ ਖੁਰਦ ਵਿਖੇ 12 ਸਾਲ ਦੀ ਲੜਕੀ ਨੂੰ ਤੰਗ ਕਰਨ ਵਾਲੇ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਲੜਕੀ ਦੀ ਮਾਤਾ ਅਮਨਦੀਪ ਕੌਰ ਨੇ ਦੱਸਿਆ ਕਿ ਪਿਛਲੇ 2 ਮਹੀਨਿਆਂ ਤੋਂ ਉਸ ਦੀ ਬੇਟੀ ਨੂੰ ਗੁਆਂਢ ਵਿੱਚ ਰਹਿੰਦਾ ਮੁੰਡਾ ਅਰਸ਼ਵੀਰ ਸਿੰਘ ਪੁੱਤਰ ਰਾਜਾ ਸਿੰਘ ਤੰਗ ਪਰੇਸ਼ਾਨ ਕਰਦਾ ਸੀ,ਜਦੋਂ ਉਸਦੀ ਬੇਟੀ ਸਕੂਲ ਜਾਂਦੀ ਤਾਂ ਉਸਦਾ ਪਿੱਛਾ ਕਰਦਾ ਸੀ,ਗਲਤ ਇਸ਼ਾਰੇ ਕਰਦਾ ਸੀ, ਜਿਸ ਕਰਕੇ ਲੜਕੀ ਸਕੂਲ ਜਾਣ ਤੋਂ ਇਨਕਾਰੀ ਹੋ ਗਈ ਤੇ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਰਹਿਣ ਲੱਗ ਪਈ।ਜਦੋਂ ਇਸ ਸਬੰਧੀ ਅਰਸ਼ ਵੀਰ ਸਿੰਘ ਦੇ ਪਰਿਵਾਰ ਨੂੰ ਉਲਾਂਭਾ ਦਿੱਤਾ ਤਾਂ ਉਹਨਾਂ ਨੇ ਕਿਸੇ ਗੱਲ ਨੂੰ ਗੌਲਿਆ ਨਹੀਂ ਤੇ ਉਸ ਤੋਂ ਬਾਅਦ ਅਰਸ਼ ਵੀਰ ਨੇ ਆਪਣੇ ਮਕਾਨ ‘ਤੇ ਚੜ ਕੇ ਜੂਮ ਕਰਕੇ ਵੀਡੀਓ ਵਿੱਚ ਮੇਰੀ ਲੜਕੀ ਦੀ ਵੀਡਿਉ ਬਣਾ ਦਿੱਤੀ ਅਤੇ ਉਸਨੂੰ ਨੈਟ ‘ਤੇ ਪਾ ਦਿੱਤਾ।ਇਸ ਸਬੰਧੀ ਪੁਲਿਸ ਚੌਂਕੀ ਬੱਲੂਆਣਾ ਵਿਖੇ ਸ਼ਿਕਾਇਤ ਕੀਤੀ ਗਈ। ਪੁਲਿਸ ਵੱਲੋਂ ਅਰਸ਼ ਵੀਰ ਸਿੰਘ ਪੁੱਤਰ ਰਾਜਾ ਸਿੰਘ ਦੇ ਖਿਲਾਫ ਪੋਸਕੋ ਧਾਰਾ 12 ਤੇ ਦੀ ਭਾਰਤੀ ਨਿਆਂ ਸੰਥਿਤਾ 2023 ਧਾਰਾ 78 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਦੇ ਇੱਕ ਆਗੂ ਵੱਲੋਂ 12 ਸਾਲ ਦੀ ਲੜਕੀ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਅਰਸ਼ ਵੀਰ ਸਿੰਘ ਦਾ ਪੂਰਾ ਸਾਥ ਦਿੱਤਾ, ਜ਼ੋਰ ਲਾਇਆ ਕਿ ਅਰਸ਼ਦੀਪ ਸਿੰਘ ਦੇ ਖਿਲਾਫ ਮਾਮਲਾ ਦਰਜ ਨਾ ਹੋ ਸਕੇ ਪਰ ਉਸ ਦੀ ਦਾਲ ਨਹੀਂ ਗਲ ਸਕੀ।
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *