ਕੁਲਾਰਾਂ ਨੇੜੇ ਚਿੱਟੀ ਹੋਂਡਾ ਸਿਟੀ ‘ਚ ਆਏ 3-4 ਵਿਅਕਤੀਆਂ ਵੱਲੋਂ ਵਾਰਦਾਤ, ਪੁਲਿਸ ਚੌਂਕੀ ਮੋਠਾਂਵਾਲਾ ‘ਚ ਸ਼ਿਕਾਇਤ ਦਰਜ।
ਸੁਲਤਾਨਪੁਰ ਲੋਧੀ/ਡਡਵਿੰਡੀ, 03 ਅਪ੍ਰੈਲ (ਪਰਮਜੀਤ ਸਿੰਘ/ਰਣਜੀਤ ਸਿੰਘ ਚੰਦੀ) ਅੱਜ ਦਿਨ ਦਿਹਾੜੇ ਤਕਰੀਬਨ 12:30 ਵਜੇ ਪੀਆਰਟੀਸੀ ਦੀ ਇੱਕ ਬੱਸ, ਜੋ ਰੋਜ਼ਾਨਾ ਜਲੰਧਰ ਤੋਂ ਸੁਲਤਾਨਪੁਰ ਲੋਧੀ ਵਾਇਆ ਸਿੱਧਵਾਂ ਦੋਨਾ-ਮੋਠਾਂਵਾਲਾ ਰੂਟ ‘ਤੇ ਚੱਲਦੀ ਹੈ, ਨੂੰ ਦਾਤਰ ਦੀ ਨੋਕ ‘ਤੇ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ।
ਪੀਆਰਟੀਸੀ ਬੱਸ ਨੰਬਰ ਪੀਬੀ ਜ਼ੀਰੋ ਏਟ ਡੀ – ਜੀ 5859 ਦੇ ਡਰਾਇਵਰ ਪਵਿੱਤਰ ਸਿੰਘ ਅਤੇ ਕੰਡਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੱਸ ਦੇ 6-7 ਗੇੜੇ ਲਗਾ ਰਹੇ ਸਨ। ਜਦੋਂ ਬੱਸ ਕੁਲਾਰਾਂ ਦੇ ਨੇੜੇ ਪਹੁੰਚੀ ਤਾਂ ਇੱਕ ਚਿੱਟੀ ਪੁਰਾਣੀ ਹੋਂਡਾ ਸਿਟੀ ਕਾਰ, ਜਿਸ ਵਿੱਚ 3-4 ਵਿਅਕਤੀ ਸਵਾਰ ਸਨ, ਨੇ ਬੱਸ ਦਾ ਰਸਤਾ ਰੋਕ ਲਿਆ।
ਵਾਰਦਾਤ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਬੱਸ ਸਟਾਫ ਵੱਲੋਂ ਤੁਰੰਤ ਬੱਸ ਨੂੰ ਪੁਲਿਸ ਚੌਂਕੀ ਮੋਠਾਂਵਾਲਾ ਲਿਜਾ ਕੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ।






