ਦਿਨ ਦਿਹਾੜੇ ਪੀਆਰਟੀਸੀ ਬੱਸ ‘ਚ ਦਾਤਰ ਦੀ ਨੋਕ ‘ਤੇ ਲੁੱਟ, 800-900 ਰੁਪਏ ਖੋਹ ਕੇ ਦੋਸ਼ੀ ਫਰਾਰ

Spread the love
ਕੁਲਾਰਾਂ ਨੇੜੇ ਚਿੱਟੀ ਹੋਂਡਾ ਸਿਟੀ ‘ਚ ਆਏ 3-4 ਵਿਅਕਤੀਆਂ ਵੱਲੋਂ ਵਾਰਦਾਤ, ਪੁਲਿਸ ਚੌਂਕੀ ਮੋਠਾਂਵਾਲਾ ‘ਚ ਸ਼ਿਕਾਇਤ ਦਰਜ।
ਸੁਲਤਾਨਪੁਰ ਲੋਧੀ/ਡਡਵਿੰਡੀ, 03 ਅਪ੍ਰੈਲ (ਪਰਮਜੀਤ ਸਿੰਘ/ਰਣਜੀਤ ਸਿੰਘ ਚੰਦੀ) ਅੱਜ ਦਿਨ ਦਿਹਾੜੇ ਤਕਰੀਬਨ 12:30 ਵਜੇ ਪੀਆਰਟੀਸੀ ਦੀ ਇੱਕ ਬੱਸ, ਜੋ ਰੋਜ਼ਾਨਾ ਜਲੰਧਰ ਤੋਂ ਸੁਲਤਾਨਪੁਰ ਲੋਧੀ ਵਾਇਆ ਸਿੱਧਵਾਂ ਦੋਨਾ-ਮੋਠਾਂਵਾਲਾ ਰੂਟ ‘ਤੇ ਚੱਲਦੀ ਹੈ, ਨੂੰ ਦਾਤਰ ਦੀ ਨੋਕ ‘ਤੇ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ।
ਪੀਆਰਟੀਸੀ ਬੱਸ ਨੰਬਰ ਪੀਬੀ ਜ਼ੀਰੋ ਏਟ ਡੀ – ਜੀ 5859 ਦੇ ਡਰਾਇਵਰ ਪਵਿੱਤਰ ਸਿੰਘ ਅਤੇ ਕੰਡਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੱਸ ਦੇ 6-7 ਗੇੜੇ ਲਗਾ ਰਹੇ ਸਨ। ਜਦੋਂ ਬੱਸ ਕੁਲਾਰਾਂ ਦੇ ਨੇੜੇ ਪਹੁੰਚੀ ਤਾਂ ਇੱਕ ਚਿੱਟੀ ਪੁਰਾਣੀ ਹੋਂਡਾ ਸਿਟੀ ਕਾਰ, ਜਿਸ ਵਿੱਚ 3-4 ਵਿਅਕਤੀ ਸਵਾਰ ਸਨ, ਨੇ ਬੱਸ ਦਾ ਰਸਤਾ ਰੋਕ ਲਿਆ।

ਵਾਰਦਾਤ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਬੱਸ ਸਟਾਫ ਵੱਲੋਂ ਤੁਰੰਤ ਬੱਸ ਨੂੰ ਪੁਲਿਸ ਚੌਂਕੀ ਮੋਠਾਂਵਾਲਾ ਲਿਜਾ ਕੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਏਐਸਆਈ ਸੁਰਜੀਤ ਸਿੰਘ ਚੌਂਕੀ ਇੰਚਾਰਜ ਮੋਠਾਂਵਾਲਾ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਬੱਸ ਦੇ ਡਰਾਈਵਰ ਅਤੇ ਕੰਡਕਟਰ ਵੱਲੋਂ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੱਡੀ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *