ਅੱਖਰ ਮੰਚ ਵੱਲੋਂ ਸੇਵਾ ਮੁਕਤੀ ਮੌਕੇ ਮੁੱਖ ਅਧਿਆਪਕ ਹਰੁਪਿੰਦਰ ਸਿੰਘ ਬਾਜਵਾ ਦਾ ਸਨਮਾਨ 

Spread the love
ਕਪੂਰਥਲਾ, 4 ਅਪ੍ਰੈਲ ( ਕੌੜਾ )- ਅੱਖਰ ਮੰਚ ਦੇ ਸਰਗਰਮ ਮੈਂਬਰ ਹਰਪਿੰਦਰ ਸਿੰਘ ਬਾਜਵਾ ਦੀ ਸੇਵਾ ਮੁਕਤੀ ਦੇ ਸ਼ੁਭ ਮੌਕੇ ਅੱਖਰ ਮੰਚ ਵੱਲੋਂ ਭਾਵਪੂਰਤ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੇ ਆਰੰਭ ਵਿੱਚ ਅੱਖਰ ਮੰਚ ਦੇ ਪ੍ਰਧਾਨ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਨੇ ਹਰਪਿੰਦਰ ਸਿੰਘ ਬਾਜਵਾ ਨੂੰ ਸਿੱਖਿਆ ਵਿਭਾਗ ਦਾ ਸਿਆਣਾ ਤੇ ਸਫਲ ਮੁੱਖ ਅਧਿਆਪਕ ਦੱਸਿਆ। ਜਿਸ ਨੇ ਵਿਦਿਅਕ ਸੇਵਾ ਦੇ ਨਾਲ ਨਾਲ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰ ਫਰੰਟ ਅਤੇ ਸਾਹਿਤਕ ਸੰਸਥਾ ਅੱਖਰ ਮੰਚ ਨਾਲ ਜੁੜ ਕੇ ਮੋਢੀ ਜਿੰਮੇਵਾਰੀਆਂ ਨਿਭਾਈਆਂ। ਚੰਗੇ ਇਨਸਾਨ ਚੰਗੇ ਅਧਿਆਪਕ ਤੇ ਚੰਗੇ ਸੁਖਨ ਸਾਜ ਵਜੋ ਹਰਪਿੰਦਰ ਸਿੰਘ ਬਾਜਵਾ ਦਾ ਸਨਮਾਨ ਅਸਲ ਵਿੱਚ ਅੱਖਰ ਮੰਚ ਦਾ ਹੀ ਸਨਮਾਨ ਹੈ। ਇਸ ਮੌਕੇ ਬੋਲਦਿਆਂ ਐਡਵੋਕੇਟ ਪਰਮਜੀਤ ਸਿੰਘ ਨੇ ਹਰਪਿੰਦਰ ਸਿੰਘ ਬਾਜਵਾ ਨੂੰ ਆਪਣਾ ਬਹੁਤ ਪਿਆਰਾ ਮਿੱਤਰ ਦੱਸਿਆ। ਜੋ ਹਰ ਦੁੱਖ ਸੁੱਖ ਵਿੱਚ ਉਹਨਾਂ ਦੇ ਨਾਲ ਸੀ। ਜਸਵਿੰਦਰ ਸਿੰਘ ਚਾਹਲ ਨੇ ਹਰਪਿੰਦਰ ਸਿੰਘ ਬਾਜਵਾ ਨੂੰ ਬਹੁਤ ਚੰਗੀ ਸ਼ਖਸ਼ੀਅਤ ਦਾ ਮਾਲਕ ਦੱਸਿਆ। ਇਸ ਮੌਕੇ ਤੇ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਨੇ ਸੇਵਾ ਮੁਕਤੀ ਬਾਰੇ ਵਿਸਰਤ ਚਰਚਾ ਕਰਦੇ ਹੋਏ ਅਜੋਕੇ ਸਮੇਂ ਬਾਰੇ ਕਵਿਤਾ ਪੜ੍ਹੀ।
 ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ ਦੇ ਕਵਿਤਾ ਦੇ ਨਾਲ ਨਾਲ ਹਰਪਿੰਦਰ ਸਿੰਘ ਬਾਜਵਾ ਇਹ ਵਿਚਾਰ ਸਾਂਝੇ ਕੀਤੇ। ਪ੍ਰਸਿੱਧ ਸਾਹਿਤਕਾਰ ਸਰਦੂਲ ਸਿੰਘ ਔਜਲਾ ਨੇ ਬਾਜਵਾ ਨੂੰ ਕਰਮਸ਼ੀਲ ਮਨੁੱਖ ਆਖਿਆ।
 ਅੰਤ ਵਿੱਚ ਸਮਾਗਮ ਦੇ ਪ੍ਰਧਾਨ ਸੇਵਾ ਮੁਕਤ ਜਿਲਾ ਸਿੱਖਿਆ ਅਧਿਕਾਰੀ ਗੁਰਭਜਨ ਸਿੰਘ ਲਸਾਨੀ ਨੇ ਹਰਪਿੰਦਰ ਸਿੰਘ ਬਾਜਵਾ ਨੂੰ ਸ਼ੁਭ ਸ਼ਾਵਾਂ ਦਿੰਦੇ ਹੋਏ ਸੇਵਾ ਮੁਕਤੀ ਨੂੰ ਜੀਵਨ ਸਫਰ ਦਾ ਕੀਮਤੀ ਪੜਾਅ ਆਖਿਆ। ਉਪਰੰਤ ਉਹਨਾਂ ਨੇ ਆਪਣੀ ਕਵਿਤਾ ਨਾਲ ਮਾਹੌਲ ਵਿੱਚ ਸ਼ਹਿਰਾਨਾ ਰੰਗਤ ਭਰ ਦਿੱਤੀ।
 ਇਸ ਮੌਕੇ ਤੇ ਸਰਦੂਲ ਸਿੰਘ ਔਜਲਾ ਨੈਸ਼ਨਲ ਕਬੱਡੀ ਮੰਗਲ ਸਿੰਘ ਭੰਡਾਲ, ਆਰਟਿਸਟ ਜਸਬੀਰ ਸਿੰਘ ਸੰਧੂ,ਐਡਵੋਕੇਟ ਪਰਮਜੀਤ ਸਿੰਘ, ਜਸਵਿੰਦਰ ਸਿੰਘ ਚਾਹਲ,ਸੁਖਜਿੰਦਰ ਸਿੰਘ ਬਾਜਵਾ, ਬਾਬਾ ਨਿਰਮਲ ਸਿੰਘ ਸਪੇਨ ਨੇ ਹਰਪਿੰਦਰ ਸਿੰਘ ਬਾਜਵਾ ਦਾ ਅੱਖਰ ਮੰਚ ਵੱਲੋਂ ਸਨਮਾਨ ਕੀਤਾ। ਇਸ ਮੌਕੇ ਹਰਪਿੰਦਰ ਸਿੰਘ ਬਾਜਵਾ ਨੇ ਸਨਮਾਨ ਕਰਨ ਲਈ ਅੱਖਰ ਮੰਚ ਦਾ ਧੰਨਵਾਦ ਕੀਤਾ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *