ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਚੌੜਾ ਨੂੰ ਪੰਥ ਵਿੱਚੋਂ ਛੇਕੇ ਜਾਣ ਦੀ ਨਿਖੇਧੀ 

Spread the love

 ਰਾਮੇਆਣਾ,  10 ਦਸੰਬਰ  ( ਪੱਤਰ ਪ੍ਰੇਰਕ ) ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਭਾਈ ਮੇਜਰ ਸਿੰਘ ਤੇ  ਫੈਡਰੇਸ਼ਨ ਦੇ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਵੱਲੋਂ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋ ਛੇਕੇ ਜਾਣ ਸਬੰਧੀ ਲਿਆ ਗਿਆ ਫ਼ੈਸਲਾ ਸਿੱਖ ਪੰਥਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਵਾਲਾ ਹੈ। ਵਿਰੋਧੀਆਂ ਦੀ ਨੀਵੇਂ ਪੱਧਰ ਦੀ ਬੌਧਿਕਤਾ ਅਤੇ ਚਾਪਲੂਸੀ ਦੀ ਸਿਖਰ ਹੈ , ਜੋ ਬਾਦਲਾਂ ਦੀ ਤਰਾਂ ਸ਼੍ਰੋਮਣੀ ਕਮੇਟੀ ਨੂੰ ਵੀ ਲੈ ਡੁੱਬੇਗਾ।  ਜਦੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੇ ਪ੍ਰਕਰਮਾ ਦੇ ਅੰਦਰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤਲਵਾਰਾਂ ਲੈ ਕੇ 6 ਜੂਨ ਨੂੰ ਹਰੇਕ ਸਾਲ ਨੌਜਵਾਨਾਂ ਦੀ ਕੁੱਟਮਾਰ ਕਰਦੀ ਹੈ। ਇੱਥੋਂ ਤੱਕ ਕਿਸੇ ਨੂੰ  ਅੰਦਰ ਨਹੀਂ ਜਾਣ ਦਿੰਦੇ ਧੱਕਾ ਮੁੱਕੀ ਵੀ ਕਰਦੇ ਹਨ।  ਨੌਜਵਾਨਾਂ ਦੇ ਦੁਮਾਲਿਆਂ ਤੱਕ ਲਾਹ ਦਿੱਤੇ ਜਾਂਦੇ ਹਨ । ਅੰਮ੍ਰਿਤਧਾਰੀ ਸਿੱਖਾਂ ਦੀਆਂ ਦਸਤਾਰਾਂ ਉਤਾਰਦੀ ਹੈ ਤਾਂ ਕੀ ਉਸ ਸਮੇ ਸਿੱਖ ਹਿਰਦੇ ਨਹੀ ਵਲੂੰਧਰੇ ਜਾਂਦੇ ? ਉਸ ਵੇਲੇ ਸਿੱਖ ਭਾਵਨਾਵਾਂ ਨੂੰ ਠੇਸ ਨਹੀ ਪਹੁੰਚਦੀ ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਹਿਰਦੇ ਕਿਉਂ ਨਹੀਂ ਵਲੂੰਧਰੇ ਗਏ ,  ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦਾ ਇਨਸਾਫ ਮੰਗਦੇ ਸਿੱਖਾਂ ਤੇ ਗੋਲੀਆਂ ਚਲਾਈਆਂ ਗਈਆਂ ਲਾਠੀ ਚਾਰਜ ਕੀਤਾ ਗਿਆ ।  ਨੌਜਵਾਨਾਂ ਦੀਆਂ ਦਸਤਾਰਾਂ ਉਤਾਰੀਆਂ ਗਈਆਂ , ਸਿੱਖ ਪ੍ਰਚਾਰਕਾਂ ਦੀਆਂ ਦਸਤਾਰਾਂ ਲਾਈਆਂ ਗਈਆਂ ਗਈਆਂ , ਕੋਟਕਪੂਰਾ ਚੌਂਕ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦਾ ਵਿਰੋਧ ਕਰਦੇ  ਸਿੱਖ ਨੌਜਵਾਨ ਜਸਪਾਲ ਸਿੰਘ ਸੰਧਵਾਂ  ਤੇ ਗੋਲੀ ਚਲਾ ਕੇ

ਸ਼ਹੀਦ ਕੀਤਾ ਗਿਆ । ਆਸੂਤੋਸ਼ ਦੀ ਸੰਗਤ ਰੋਕਣ ਗਿਆਨ ਲੁਧਿਆਣੇ ਦੇ ਵਿੱਚ ਸਿੱਖਾਂ ਦੀਆਂ ਪੱਗਾਂ ਲਾਹੀਆਂ ਗਈਆਂ , ਭਾਈ ਦਰਸ਼ਨ ਸਿੰਘ ਲੁਹਾਰਾ ਨੂੰ ਸ਼ਹੀਦ ਕੀਤਾ ਗਿਆ ,  ਸੌਦਾ ਸਾਧ ਦੀਆਂ ਸੰਗਤਾਂ ਰੋਕਣ ਗਏ ਸਿੱਖਾਂ ਤੇ ਲਾਠੀ ਚਾਰਜ ਕੀਤੇ ਗਏ ।  ਦੇ ਵਿੱਚ ਫੈਡਰੇਸ਼ਨ ਇਸ ਫੈਸਲੇ ਦਾ ਸਖ਼ਤ ਸਬਦਾਂ ਨਾਲ ਵਿਰੋਧ ਕਰਦੀ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇਸ ਅਣਮਨੁੱਖੀ ਫੈਸਲੇ ਦਾ ਘੋਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਤੇ ਇਸ ਵਰਤਾਰੇ ਨੂੰ ਪੂਰੀ ਤਰ੍ਹਾਂ ਨਿਕਾਰਦੀ ਹੈ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *