ਝੋਨੇ ਦੇ ਕੱਟ ਤੋਂ ਅੱਕੇ ਕਿਸਾਨਾਂ ਨੇ ਗੁਰਦੁਆਰਾ ਸਾਹਿਬ ਵਿਚ ਕੀਤਾ ਭਾਰੀ ਇਕੱਠ 

Spread the love

 ਸਰਾਏ ਅਮਾਨਤ ਖਾਂ, 10 ਦਸੰਬਰ (ਗੁਰਸ਼ਰਨ ਸਿੰਘ ਔਲਖ)-ਜਮਹੂਰੀ ਕਿਸਾਨ ਸਭਾ ਜਥੇਬੰਦੀ ਵੱਲੋਂ ਪਿੰਡ ਚੀਮਾ ਕਲਾਂ ਦੇ ਗੁਰਦੁਆਰ ਸਹਿਬ ਵਿਖੇ ਕਿਸਾਨਾਂ ਦਾ ਭਾਰੀ ਇਕੱਠ ਹੋਇਆ। ਇਸ ਮੌਕੇ  ਗੱਲਬਾਤ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਹਰਦੀਪ ਸਿੰਘ ਰਸੂਲਪੁਰ ਅਤੇ ਤਹਿਸੀਲ ਆਗੂ ਅੰਮ੍ਰਿਤਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲਾਂ ਮੰਡੀਆ ਵਿਚ ਕਿਸਾਨਾਂ ਨੂੰ ਖੱਜਲ ਖੁਹਾਰ ਕੀਤਾ ਗਿਆ ਹੈਜਿਹੜੀਆ ਕਿਆਸ ਰਾਈਆ ਨੂੰ ਲੈ ਕੇ ਕਿਸਾਨਾਂ ਵਿਚ ਸਹਿਮ ਪਾਇਆ ਜਾ ਰਿਹਾ ਸੀ ਜਿਸ ਵਿਚ ਆੜ੍ਹਤੀਆ ਨੇ ਹਿਸਾਬ ਕਰਕੇ 100 ਰੁਪਏ ਤੋ ਲੈ ਕੈ 125 ਰੁਪਏ ਤੱਕੇ ਸੁੱਕੇ ਝੋਨੇ ਨੂੰ ਕੱਟ ਲਗਾ ਕਿ ਪਰਚੀਆ ਕਿਸਾਨਾਂ ਦੇ ਹੱਥ ਵਿਚ ਫੜਾ ਦਿੱਤੀਆ ਹਨ। ਪਿੰਡ ਚੀਮਾਂ ਕਲਾਂ ਤੇ ਚੀਮਾ ਖੁਰਦ ਅਤੇ ਰਸੂਲਪੁਰ ਤੋ ਕਿਸਾਨ ਇਕੱਤਰ ਹੋਏ, ਕਿਸਾਨਾ ਨੂੰ ਸੰਬੋਧਨ ਕਰਦਿਆ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਦੇ ਆਗੂ ਅੰਮ੍ਰਿਤਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀ ਆੜ੍ਹਤੀ ਭਾਈਚਾਰੇ ਨੂੰ ਗੁਰਦੁਆਰਾ ਸਾਹਿਬ ਆਉਣ ਦਾ ਸੱਦਾ ਦਿੱਤਾ ਸੀ ਤਾ ਜੋ ਪੁੱਛਿਆ ਜਾ ਸਕੇ ਕਿ ਕਿਸਾਨਾ ਦੇ ਝੋਨੇ ਦੀ ਫਸਲ ਉਤੇ ਜਿਹੜਾ ਕੱਟ ਲਗਾਇਆ ਜਾ ਰਿਹਾ ਹੈ। ਉਸ ਲਈ ਕੋਣ ਜਿਮੇਵਾਰ ਹੈ, ਪਰ ਦਰਜਨਾ ਕਿਸਾਨ ਗੁਰਦੁਆਰਾ ਸਾਹਿਬ ਵਿਚ ਆੜ੍ਹਤੀਆ ਨੂੰ ਉਡੀਕਦੇ ਰਹੇ ਪਰ ਕੋਈ ਵੀ ਆੜ੍ਹਤੀ ਗੁਰਦੁਆਰਾ ਸਾਹਿਬ ਵਿਚ ਨਹੀ ਪਹੁੰਚਿਆ। ਇਸ ਤੇ ਕਿਸਾਨਾ ਵਿਚ ਭਾਰੀ ਗੁੱਸਾ ਤੇ ਨਿਰਾਜਗੀ ਵੇਖਣ ਨੂੰ ਮਿਲੀ। ਉਨ੍ਹਾਂ ਨੇ ਆੜ੍ਹਤੀਆਂ ਨੂੰ ਦੋ ਦਿਨ ਦਾ ਟਾਇਮ ਹੋਰ ਦਿੱਤਾ ਜੇਕਰ ਅੜ੍ਹਤੀ ਲਗਾਏ ਜਾ ਰਹੇ ਕੱਟ ਬਾਰੇ ਆਪਣਾ ਸਪੱਸਟੀਕਰਨ ਨਹੀ ਦਿੰਦੇ ਤਾਂ ਫਿਰ ਆਉਣ ਵਾਲੇ ਦਿਨਾ ਵਿਚ ਅਸੀ ਡਿਪਟੀ ਕਮਿਸ਼ਨਰ ਤਰਨ ਤਾਰਨ ਵਿਖੇ ਰੋਸ ਪ੍ਰਦਰਸ਼ਨ ਕਰਾਗੇ ਇਸ ਦੀ ਜਿਮੇਵਾਰ ਪ੍ਰਸ਼ਾਸਨ ਦੀ ਹੋਵੇਗੀ। ਇਸ ਉਤੇ ਆਪਣਾ ਪ੍ਰਤੀਕਰਮ ਕਰਦੇ ਹੋਏ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਅਤੇ ਤਹਿਸੀਲ ਪ੍ਰਧਾਨ ਹਰਦੀਪ ਸਿੰਘ ਰਸੂਲਪੁਰ ਨੇ ਕਿਹਾ ਪੰਜਾਬ ਸਰਕਾਰ ਮੰਡੀਆ ਵਿਚ ਹੋਈ ਕਿਸਾਨਾ ਦੀ ਲੁੱਟ ਤੇ ਬਿਲਕੁਲ ਚੁੱਪ ਧਾਰ ਕੇ ਬੈਠੀ ਹੋਈ ਹੈ। ਹੁਣ ਜਦੋ ਕਿਸਾਨਾ ਦੀ ਪੈਮੇਟ ਦਾ ਟਾਇਮ ਆਇਆ ਹੈ ਆੜ੍ਹਤੀਆ ਵਲੋ ਹਰ ਕਿਸਾਨ ਦੀ ਰਕਮ ਵਿਚੋ ਮਨ ਮਰਜੀ ਦੀ ਕਟੌਤੀ ਕੀਤੀ ਜਾ ਰਹੀ ਹੈ। ਜੋ ਕਿ ਬੇਹੱਦ ਨਿੰਦਨਯੋਗ ਹੈ। ਆਗੂਆ ਨੇ ਕਿਹਾ ਕਿ ਜੇਕਰ ਜਿਲ੍ਹਾ ਪ੍ਰਸ਼ਾਸਨ ਨੇ ਆੜ੍ਹਤੀਆ/ਸੈਲਰ ਮਾਲਕਾ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਤਾ ਆਉਣ ਵਾਲੇ ਦਿਨਾ ਵਿਚ ਜਥੇਬੰਦੀ ਵਲੋਂ ਇਸ ਵਿਰੁੱਧ

ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਜਸਪਾਲ ਸਿੰਘ,ਹਰਪਾਲ ਸਿੰਘ,ਬਚਿੱਤਰ ਸਿੰਘ,ਗੁਰਜੰਟ ਸਿੰਘ,ਬਲਜਿੰਦਰ ਸਿੰਘ, ਗੁਰਜਤਿੰਦਰ ਸਿੰਘ, ਦਿਲਬਾਗ ਸਿੰਘ ਫੌਜੀ,ਕੁਲਦੀਪ ਸਿੰਘ ਪੰਚ,ਸਰਬਜੀਤ ਸਿੰਘ ਪੰਚ, ਸਤਨਾਮ ਸਿੰਘ ਪੰਚ, ਪਾਲ ਸਿੰਘ ਪੰਚ, ਪਲਜਿੰਦਰ ਸਿੰਘ, ਹਰਪਾਲ ਸਿੰਘ,ਅੰਗਰੇਜ ਸਿੰਘ, ਮਨਦੀਪ ਸਿੰਘ, ਵਤਨਪ੍ਰੀਤ ਸਿੰਘ, ਗੁਰਦੇਵ ਸਿੰਘ,ਗੁਰਮੇਲ ਸਿੰਘ, ਗੁਰਨਾਮ ਸਿੰਘ, ਭੁਪਿੰਦਰ ਸਿੰਘ, ਕਰਮਦੀਪ ਸਿੰਘ, ਹਰਭਜਨ ਸਿੰਘ, ਪੂਰਨ ਸਿੰਘ, ਰਾਜਬੀਰ ਸਿੰਘ, ਮਨਪ੍ਰੀਤ ਸਿੰਘ, ਲਖਦੀਪ ਸਿੰਘ, ਮਲੂਕ ਸਿੰਘ, ਬਚਿੱਤਰ ਸਿੰਘ ਖੁਰਦ, ਸਖਦੇਵ ਸਿੰਘ, ਬੇਅੰਤ ਸਿੰਘ, ਗੁਰਚਰਨ ਸਿੰਘ, ਹਰਪਾਲ ਸਿੰਘ, ਅਵਤਾਰ ਸਿੰਘ, ਮਨਬੀਰ ਸਿੰਘ, ਹਰਪਾਲ ਸਿੰਘ, ਸਿਮਰਜੀਤ ਸਿੰਘ ਰਸੂਲਪੁਰ ਆਦਿ ਹਾਜਰ।

  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *