ਮਹਾਨ ਕਰਮਯੋਗੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜੈਮਲ ਸਿੰਘ ਦੀ ਪਹਿਲੀ ਬਰਸੀ ਅੱਜ 

Spread the love
 ਅੰਮ੍ਰਿਤਸਰ 5 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ)  ਸੰਸਾਰ ਵਿੱਚ ਲੋਕ ਆਉਂਦੇ ਹਨ ਅਤੇ ਚਲੇ ਜਾਂਦੇ ਹਨ। ਹਾਲਾਂਕਿ ਆਉਣ ਵਾਲਿਆ ਦੀ ਗਿਣਤੀ ਤਾਂ ਦੱਸੀਂ ਜਾ ਸਕਦੀ ਹੈ ਲੇਕਿਨ ਜਾਣ ਵਾਲਿਆ ਦੀ ਗਿਣਤੀ ਦਾ ਅੰਦਾਜਾ ਲਗਾਉਣਾ ਮੁਸ਼ਕਿਲ ਹੀ ਨਹੀਂ ਬਲਕਿ ਨਾਂ ਮੁਮਕਿਨ ਹੈ। ਕੁਝ ਲੋਕ ਆਪਣੇ ਜੀਵਨ ਵਿੱਚ ਐਸੇ ਕਰਮ ਕਰ ਜਾਂਦੇ ਹਨ ਜਿਸ ਨੂੰ ਰਹਿੰਦੀ ਦੁਨੀਆਂ ਤੱਕ ਕਦੇ ਭੁਲਾਇਆ ਨਹੀਂ ਜਾ ਸਕਦਾ। ਇੰਨਾ ਵਿਚੋਂ ਹੀ ਇਕ ਸਨ ਗੁਰੂ ਘਰ ਦੇ ਅਨਿਨ ਸੇਵਕ, ਗੁਰੂ ਆਸ਼ੇ ਅਨੁਸਾਰ ਭੈ ਅਤੇ ਭੌ ਵਿਚ ਜੀਵਨ ਜੀਊਣ ਵਾਲੇ ਬਹੁਪੱਖੀ ਮਾਇਆ ਨਾਜ਼ ਸ਼ਖ਼ਸੀਅਤ ਸਚਖੰਡ ਵਾਸੀ ਜਥੇਦਾਰ ਜੈਮਲ ਸਿੰਘ ਜੀ ਸਾਬਕਾ ਅਗਜੈਕਟਿਵ ਮੈਂਬਰ ਸਿੱਖ ਕੌਮ ਦੀ ਸਿਰਮੌਰ ਸੰਸਥਾ ਅਤੇ ਸਿੱਖ਼ਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀਂ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸਾ੍ਬਕਾ ਪ੍ਰਧਾਨ ਨਗਰ ਕੌਂਸਲ ਸੁਲਤਾਨ ਪੁਰ ਲੋਧੀ ਜੋ ਬੀਤੇ ਵਰ੍ਹੇ 86 ਬਸੰਤ ਬਹਾਰਾਂ ਦਾ ਆਨੰਦ ਮਾਣਦਿਆਂ ਆਪਣੇ ਪਰਿਵਾਰ ਸਕੇ ਸਬੰਧੀਆਂ ਨੂੰ ਰੋਂਦਿਆਂ ਕੁਰਲਾਉਂਦਿਆਂ ਇਕੱਲਿਆਂ ਛੱਡ ਕੇ ਹਮੇਸ਼ਾ ਹਮੇਸ਼ਾ ਲਈ ਸਾਥੋਂ ਵਿਛੜ ਗਏ। ਉਨ੍ਹਾਂ ਦੀ ਸਲਾਨਾ ਮਿਠੀ ਯਾਦ ਨੂੰ ਸਦੀਵੀ ਕਾਲ ਹਿਰਦਿਆਂ ਵਿਚ ਵਸਾਈ ਰੱਖਣ ਲਈ ਪਹਿਲੀ ਬਰਸੀ 6 ਅਪਰੈਲ ਸੋਮਵਾਰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਸੁਲਤਾਨ ਪੁਰ ਲੋਧੀ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ।ਗੁਰਪੁਰ ਵਾਸੀ ਜਥੇਦਾਰ ਜੈਮਲ ਸਿੰਘ ਦਾ ਜਨਮ 15 ਅਗਸਤ 1939 ਪਾਕਿਸਤਾਨ ਦੇ ਜ਼ਿਲ੍ਹਾ ਸਰਗੋਧਾ ਵਿਖੇ ਪਿਤਾ ਸ੍ਰ ਸਤਨਾਮ ਸਿੰਘ ਦੇ ਘਰ ਮਾਤਾ ਸਰਦਾਰਨੀ ਰਾਮ ਕੌਰ ਦੀ ਕੁੱਖੋਂ ਹੋਇਆ।ਅੱਠ ਸਾਲ ਦੀ ਉਮਰ ਵਿੱਚ ਹੀ ਦੇਸ਼ ਦੇ ਬਟਵਾਰੇ ਸਮੇਂ ਇਸ ਪਾਵਨ ਨਗਰੀ ਸੁਲਤਾਨ ਪੁਰ ਲੋਧੀ ਆ ਗਏ। ਮੁੱਢਲੀ ਸਿੱਖਿਆ ਪਾਕਿਸਤਾਨ ਤੋਂ ਪ੍ਰਾਪਤ ਕਰਨ ਉਪਰੰਤ ਨਨਕਾਣਾ ਸਾਹਿਬ ਖਾਲਸਾ ਹਾਈ ਸਕੂਲ ਸੁਲਤਾਨਪੁਰ ਲੋਧੀ ਵਿਚ ਕਰਨ ਉਪਰੰਤ ਉਚ ਵਿਦਿਆ ਪ੍ਰਾਪਤ ਕਰਨ ਲਈ ਕਪੂਰਥਲਾ ਦੇ ਸਰਕਾਰੀ ਰਣਬੀਰ ਕਾਲਜ ਵਿੱਚ ਦਾਖਲਾ ਲਿਆ ਲੇਕਿਨ ਆਪਣੀ ਮਾਤਾ ਦੇ‌ ਬੀਮਾਰ ਕਾਰਨ ਪੜ੍ਹਾਈ ਨੂੰ ਅਧਵਾਟੇ ਹੀ ਛੱਡਣਾਂ ਪਿਆ। ਆਪ ਜੀ ਦਾ ਆਨੰਦ ਕਾਰਜ 1959 ਵਿਚ ਬੀਬਾ ਸੁਰਜੀਤ ਕੌਰ ਨਾਲ ਹੋਇਆ। ਵਿਆਹ ਤੋਂ ਇਕ ਸਾਲ ਬਾਅਦ ਹੀ ਸਿਆਸਤ ਵਿੱਚ ਕਦਮ ਧਰਦਿਆਂ ਪੰਜਾਬੀ ਸੂਬੇ ਦੇ ਮੋਰਚੇ ਲਈ ਪਹਿਲੀ ਵਾਰ ਅਕਾਲੀ ਦਲ ਸੁਪਰੀਮੋ ਸ੍ ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ ਨਾਲ ਛੇ ਮਹੀਨੇ ਜੇਲ ਵਿਚ ਰਹੇਂ।ਰਿਹਾਅ ਹੋਣ ਉਪਰੰਤ ਸਰਗਰਮ ਸਿਆਸਤ ਵਿੱਚ ਪੈਰ ਧਰਦਿਆਂ ਹੀ ਜੀਵਨ ਵਿਚ ਅਨੇਕਾਂ ਤਰ੍ਹਾਂ ਦੀਆਂ ਮੰਜ਼ਿਲਾਂ ਨੂੰ ਸਰ ਕਰਦਿਆ ਹੀ ਲਗਾਤਾਰ ਤਿੰਨ ਵਾਰ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਂਨ ਹੋਣ ਦਾ ਮਾਣ ਪ੍ਰਾਪਤ ਕੀਤਾ। ਹਲਕਾ ਸੁਲਤਾਨਪੁਰ ਦੀ ਰੀੜ੍ਹ ਦੀ ਹੱਡੀ ਵਜੋਂ ਜਾਣੇ ਜਾਂਦੇ ਲੋਹ ਪੁਰਸ਼ ਅਤੇ ਕਰਮਯੋਗੀ ਜਥੇਦਾਰ ਜੈਮਲ ਸਿੰਘ ਨੇ ਇਲਾਕ਼ਾ ਨਿਵਾਸੀਆਂ ਅਤੇ ਆਪਣੀ ਪਾਰਟੀ ਦੀਆਂ ਜ਼ਿੰਮੇਵਾਰੀਆਂ ਨੂੰ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅੰਤਿਮ ਸਵਾਸਾਂ ਸੰਗ ਨਿਭਾ ਕੇ ਹਰੇਕ ਵਿਅਕਤੀ ਦੇ ਮਨ ਅੰਦਰ ਇਕ ਵਿਲੱਖਣ ਪਹਿਚਾਣ ਬਣਾਈ। ਪੰਥਕ ਸਫਾਂ ਵਿੱਚ ਜਦੋਂ ਵੀ ਕਿਤੇ ਹਲਕਾ‌ ਸੁਲਤਾਨਪੁਰ ਲੋਧੀ ਦੇ ਵਿਕਾਸ ਦੀ ਚਰਚਾ ਚਲੇਗੀ ਤਾਂ ਜਥੇਦਾਰ ਸਾਹਿਬ ਨੂੰ ਚੇਤੇ ਕਰਦਿਆਂ ਇੰਨਾ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।ਐਸੇ ਮਿਠ ਬੋਲੜੇ ਮਿਲਣਸਾਰ,ਸੁੱਖ ਦੁੱਖ ਦੇ ਭਾਈਵਾਲ,ਨੇਕ ਆਤਮਾ ਅਤੇ ਰੱਬੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਧਾਰਮਿਕ, ਸਮਾਜਿਕ, ਰਾਜਨੀਤਕ, ਸਿੱਖ ਸੰਸਥਾਵਾਂ ,ਵਿਦਿਅਕ ਅਦਾਰਿਆਂ ਦੇ ਮੁੱਖੀ, ਨਿਹੰਗ ਸਿੰਘ ਜਥੇਬੰਦੀਆਂ, ਸਿੰਘ ਸਹਿਬਾਨ ਪਹੁੰਚ ਰਹੇ ਹਨ। ਪਰਿਵਾਰ ਵੱਲੋਂ ਵੱਡੇ ਸਪੁੱਤਰ” ਸ੍ ਦਲਜੀਤ ਸਿੰ‌ਘ ਐਗਜ਼ੀਕਿਊਟਿਵ ਡਾਇਰੈਕਟਰ ਫੂਡ ਕਾਰਪੋਰੇਸ਼ਨ ਆਫ ਇੰਡੀਆ ਭਾਰਤ ਸਰਕਾਰ (ਨਵੀਂ ਦਿੱਲੀ) ਛੋਟਾ ਬੇਟਾ ਰਾਜਾ ਸ੍ ਗੁਰਪ੍ਰੀਤ ਸਿੰਘ ਸਾਬਕਾ ਕੌਂਸਲਰ ਵੱਲੋਂ ਆਪ ਸਭ ਨੂੰ ਪਹਿਲੀ ਬਰਸੀ ਸਮਾਗਮ ਮੌਕੇ ਦਰਸ਼ਨ ਦੇਣ ਲਈ ਬੇਨਤੀ ਹੈ’। “ਆਪ ਸਭ ਇਹ ਅਰਦਾਸ ਕਰ ਕੇ ਜਾਇਓ” ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ।।੩।।
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *