ਫਰੀਦਕੋਟ ਪੁਲਿਸ ਵੱਲੋਂ 05 ਅਪ੍ਰੈਲ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਜੈਤੋ ਆਮਦ ਦੇ ਮੱਦੇਨਜਰ ਟ੍ਰੈਫਿਕ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਟ੍ਰੈਫਿਕ ਰੂਟ ਪਲਾਨ ਜਾਰੀ

Spread the love
ਫਰੀਦਕੋਟ, 04 ਅਪ੍ਰੈਲ (ਗੁਰਦੀਪ ਸਿੰਘ ਢਿੱਲੋਂ ) ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋ ਮਿਤੀ 05 ਅਪ੍ਰੈਲ ਦਿਨ ਐਤਵਾਰ ਨੂੰ ਜੈਤੋ (ਜਿਲ੍ਹਾ ਫਰੀਦਕੋਟ) ਵਿਖੇ ਸਮਾਗਮ ਦੌਰਾਨ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋ ਸਪੈਸ਼ਲ ਟ੍ਰੈਫਿਕ ਡਾਇਵਰਜਨ ਰੂਟ ਬਣਾਏ ਗਏ ਹਨ ਤਾਂ ਜੋ ਪਬਲਿਕ ਨੂੰ ਟ੍ਰੈਫਿਕ ਸਬੰਧੀ ਕੋਈ ਦਿੱਕਤ ਨਾ ਆ ਸਕੇ। ਜਿਸਦੇ ਤਹਿਤ ਹੇਠ ਲਿਖੋ ਅਨੁਸਾਰ ਇੰਨਰ ਅਤੇ ਆਊਟਰ ਟ੍ਰੈਫਿਕ ਡਾਇਵਰਜਨ ਕੀਤੀ ਗਈ ਹੈ।

*ਬਠਿੰਡਾ ਸਾਈਡ ਤੋ ਆਉਣ ਵਾਲੀ ਟ੍ਰੈਫਿਕ:*

ਬਠਿੰਡਾ ਤੋ ਕੋਟਕਪੂਰਾ ਜਾਣ ਵਾਲੀ ਟ੍ਰੈਫਿਕ ਤਨੇਜਾ ਹੋਟਲ ਪਾਸ ਦੀ ਹੋ ਕੇ ਦਬੜੀਖਾਨਾ ਰੋਡ ਤੋ ਹੁੰਦੇ ਹੋਏ ਜੈਤੋ-ਬਾਜਾਖਾਨਾ ਰੋਡ ਰਾਹੀ ਨੈਸ਼ਨਲ ਹਾਈਵੇਅ-54 (ਬਾਜਾਖਾਨਾ) ਦਾ ਇਸਤੇਮਾਲ ਕਰ ਸਕਦੇ ਹਨ।

*ਕੋਟਕਪੂਰਾ ਤੋ ਬਠਿੰਡਾ ਸਾਈਡ ਤੋ ਜਾਣ ਵਾਲੀ ਟ੍ਰੈਫਿਕ:*

ਕੋਟਕਪੂਰਾ ਤੋ ਬਠਿੰਡਾ ਜਾਣ ਵਾਲੀ ਟ੍ਰੈਫਿਕ ਬਾਜਾਖਾਨਾ ਵਿੱਚ ਦੀ ਜਾ ਸਕਦੇ ਹਨ।

*ਸ਼੍ਰੀ ਮੁਕਤਸਰ ਸਾਹਿਬ ਤੋ ਆਉਣ ਵਾਲੀ ਟ੍ਰੈਫਿਕ:*

ਸ਼੍ਰੀ ਮੁਕਤਸਰ ਸਾਹਿਬ ਤੋ ਬਾਜਾਖਾਨਾ, ਭਗਤਾ, ਬਰਨਾਲਾ ਜਾਣ ਵਾਲੀ ਟ੍ਰੈਫਿਕ ਡੇਲਿਆਵਾਲਾ, ਚੈਨਾਂ, ਭਗਤੂਆਣਾ, ਸੇਵੇਵਾਲਾ, ਦਬੜੀਖਾਨਾ ਪਿੰਡਾ ਵਿੱਚ ਦੀ ਹੁੰਦੇ ਹੋਏ ਬਾਜਖਾਨਾ ਰੂਟ ਦਾ ਇਸਤੇਮਾਲ ਕਰ ਸਕਦੇ ਹਨ।
ਫਰੀਦਕੋਟ ਪੁਲਿਸ ਨਿਰਵਿਘਨ ਸੁਰੱਖਿਆਂ ਅਤੇ ਟ੍ਰੈਫਿਕ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਸਾਡੀ ਜਨਤਾ ਨੂੰ ਅਪੀਲ ਹੈ ਕਿ ਉਹ ਆਪਣੀ ਯਾਤਰਾ ਨੂੰ ਨਿਰਵਿਘਨ ਯਕੀਨੀ ਬਣਾਉਣ ਲਈ ਉਕਤ ਰੂਟਾ ਦੀ ਵਰਤੋ ਕਰਨ ਤਾਂ ਜੋ ਉਹਨਾਂ ਨੂੰ ਟ੍ਰੈਫਿਕ ਸਬੰਧੀ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *