ਸਪਕੀਰ ਸੰਧਵਾਂ ਵੱਲੋਂ ਨਿਊ ਗਰੇਨ ਮਾਰਕੀਟ ਤੋਂ ਸਮਾਧ ਬਾਬਾ ਜੋਧ ਸਿੰਘ ਸੜਕ ਦਾ ਉਦਘਾਟਨ

Spread the love
 ਕੋਟਕਪੂਰਾ, 9 ਅਪ੍ਰੈਲ:(ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਨਿਊ ਗਰੇਨ ਮਾਰਕੀਟ ਤੋਂ ਸਮਾਧ ਬਾਬਾ ਜੋਧ ਸਿੰਘ ਸੜਕ ਦਾ ਉਦਘਾਟਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਨੂੰ ਤਰਜੀਹ ਦਿੰਦਿਆਂ ਪਹਿਲੇ ਚਾਰ ਸਾਲਾਂ ਵਿੱਚ ਹੀ ਮਹੱਤਵਪੂਰਨ ਪ੍ਰਾਜੈਕਟ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਾਬਾ ਜੋਧ ਸਿੰਘ ਸੜਕ ਦੀ ਕੁੱਲ ਲੰਬਾਈ 2.07 ਕਿਲੋਮੀਟਰ ਹੈ ਅਤੇ ਇਹ 68.29 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ ਹੋਰ ਦੱਸਿਆ ਕਿ ਆੜ੍ਹਤੀ ਐਸੋਸੀਏਸ਼ਨ ਵੱਲੋਂ ਪਿਛਲੇ ਕਰੀਬ 35 ਸਾਲਾਂ ਤੋਂ ਇਸ ਸੜਕ ਦੀ ਮੰਗ ਕੀਤੀ ਜਾ ਰਹੀ ਸੀ, ਪਰ ਪਿਛਲੀਆਂ ਸਰਕਾਰਾਂ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਹੁਣ ਪੰਜਾਬ ਸਰਕਾਰ ਵੱਲੋਂ ਇਹ ਮੰਗ ਪੂਰੀ ਕੀਤੀ ਗਈ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਅਤੇ ਵਪਾਰੀਆਂ ਨੂੰ ਵੱਡੀ ਰਾਹਤ ਮਿਲੇਗੀ। ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਸੜਕ ਦਾ ਮੁੱਖ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਜਲਦ ਹੀ ਇਸ ਦੇ ਦੋਵਾਂ ਪਾਸਿਆਂ ਇੰਟਰਲਾਕ ਟਾਇਲਾਂ ਵੀ ਲਗਾਈਆਂ ਜਾਣਗੀਆਂ, ਜਿਸ ਨਾਲ ਸੜਕ ਦੀ ਸੁੰਦਰਤਾ ਅਤੇ ਮਜ਼ਬੂਤੀ ਹੋਰ ਵਧੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਲਾਕੇ ਦੇ ਵਿਕਾਸ ਲਈ ਇਸੇ ਤਰ੍ਹਾਂ ਦੇ ਕਾਰਜ ਜਾਰੀ ਰਹਿਣਗੇ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਸ. ਗੁਰਮੀਤ ਸਿੰਘ ਆਰੇਵਾਲਾ, ਐਸ.ਡੀ.ਓ. ਨਰਿੰਦਰ ਸਿੰਘ,  ਸ੍ਰੀ ਹਰੀ ਕ੍ਰਿਸ਼ਨ ਗੋਇਲ, ਸ੍ਰੀ ਮਹਿੰਦਰ ਕੁਮਾਰ ਐਰਨ, ਸ੍ਰੀ ਮਹੇਸ਼ ਕਟਾਰੀਆ, ਸ. ਸੁਖਦੇਵ ਸਿੰਘ ਸੰਧੂ ਹਾਜ਼ਰ  ਸਨ।
 
  • Related Posts

    ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਰਗਰਮ ਕਰਨ ਲਈ ਡਾ ਚੀਮਾ ਵੱਲੋਂ ਵਰਕਰਾਂ ਨਾਲ ਮੀਟਿੰਗ  ਭਲਕੇ ਤੋਂ ਅਕਾਲੀ ਦਲ ਰੂਪਨਗਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਸ਼ੁਰੂ ਕਰੇਗਾ ਘਰ ਘਰ ਮੁਹਿੰਮ:ਚੀਮਾ 

    Spread the love

    Spread the love ਨੂਰਪੁਰ ਬੇਦੀ, 4 ਅਕਤੂਬਰ ਦਲਜੀਤ ਚਨੋਲੀ=ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਅੱਜ…

    ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਸ਼ਿਰਕਤ ਮੋਜੋਵਾਲ ਵਿਖੇ ਪ੍ਰਭੂ ਚਰਨਾਂ ’ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਕੀਤੀ ਅਰਦਾਸ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਹੂਲਤਾਂ ਹਰ ਨਾਗਰਿਕ ਤੱਕ ਪਹੁੰਚਾਉਣਾ ਸਰਕਾਰ ਦੀ ਮੁੱਖ ਤਰਜੀਹ- ਹਰਜੋਤ ਸਿੰਘ ਬੈਂਸ

    Spread the love

    Spread the love ਕਾਹਨਪੁਰ ਖੂਹੀ  04 ਅਕਤੂਬਰ (ਜਗਤਾਰ ਜੱਗੀ )= ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਮੋਜੋਵਾਲ, ਵਾਰਡ ਨੰਬਰ 15, ਨੰਗਲ ਵਿਖੇ ਕਰਵਾਏ ਗਏ ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ…

    Leave a Reply

    Your email address will not be published. Required fields are marked *