ਐੱਸ ਐੱਸ ਡੀ ਸਰਕਾਰੀ ਸਕੂਲ ਵਿਖੇ ਹੋਇਆ ਇਨਾਮ ਵੰਡ ਸਮਾਗਮ

Spread the love
ਮਾਛੀਵਾੜਾ ਸਾਹਿਬ,10 ਅਪ੍ਰੈਲ (ਸੁੱਚਾ ਬੰਗੜ ): ਵਿਦਿਆਰਥੀਆਂ ਦੇ ਬੌਧਿਕ  ਅਤੇ ਸਰਵਪੱਖੀ ਵਿਕਾਸ ਲਈ ਸਮੇਂ ਸਮੇਂ ਤੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣੀ ਬੇਹੱਦ ਲਾਜ਼ਮੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਨਿਰੰਜਨ ਕੁਮਾਰ ਨੇ ਅੱਜ ਸਵੇਰ ਦੀ ਸਭਾ ਵਿੱਚ ਇਨਾਮ ਵੰਡ ਸਮਾਗਮ ਦੌਰਾਨ ਕੀਤਾ। ਸਲਾਨਾ ਨਾਨ ਬੋਰਡ ਪ੍ਰੀਖਿਆਵਾਂ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਮਾਗਮ ਦੇ ਵਿਸ਼ੇਸ਼ ਮਹਿਮਾਨ ਨੰਦ ਕਿਸ਼ੋਰ ਕੌਸਲ ਪ੍ਰਧਾਨ ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਮਾਛੀਵਾੜਾ ਨੇ ਇਨਾਮ ਤਕਸੀਮ ਕੀਤੇ। ਸਮੂਹ ਸਟਾਫ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰ ਪਰਸਨ ਕੁਲਦੀਪ ਕੌਰ ਮੈਂਬਰ ਜਗਮੀਤ ਸਿੰਘ ਮੱਕੜ, ਮਲਕੀਤ ਕੌਰ, ਸੁਮਨ ਰਾਣੀ, ਜਸਵਿੰਦਰ ਕੌਰ, ਐਸ ਐਮ ਸੀ ਇੰਚਾਰਜ ਰਾਕੇਸ਼ ਨਾਗਪਾਲ ਮੈਂਬਰ ਮਨਪ੍ਰੀਤ ਕੌਰ ਬਖਸ਼ੀ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਮੌਜੂ਼ਦਗੀ ਵਿੱਚ ਛੇਵੀਂ ਸੱਤਵੀਂ ਨੌਵੀਂ ਅਤੇ ਗਿਆਰਵੀਂ ਜਮਾਤਾਂ ਦੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਵੱਖ ਵੱਖ ਸ਼੍ਰੇਣੀਆਂ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਈਸ਼ਵਰ ਸਿੰਘ ਗੁਰਵਿੰਦਰ ਸਿੰਘ ਜਗਰਾਜ ਸਿੰਘ ਸਿਂਟੁਸ ਕੁਮਾਰ ਸੂਰਜ ਕੁਮਾਰ ਕੁਲਦੀਪ ਕੁਮਾਰ ਪ੍ਰਭਜੋਤ ਸਿੰਘ ਮਾਨ ਹਰਲੀਨ ਕੌਰ ਨੈਤਿਕ ਕੁਮਾਰ ਅਤੇ ਅਸੀਸ ਦੀਪ ਸਿੰਘ ਨੂੰ ਮੋਮੈਂਟੋ ਅਤੇ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸੇ ਤਰ੍ਹਾਂ ਦੂਜਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਮੋਮੈਂਟੋ ਅਤੇ ਸਰਟੀਫਿਕੇਟ ਵੰਡੇ ਗਏ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਨਿਰੰਜਨ ਕੁਮਾਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦਿਆਂ ਵਿਦਿਆਰਥੀਆਂ ਨਾਲ਼ ਜ਼ਿੰਦਗੀ ਵਿੱਚ ਮੰਜ਼ਿਲਾਂ ਦਰ ਮੰਜ਼ਿਲਾਂ ਸਰ ਕਰਨ ਲਈ ਗੁਰਮੰਤਰ ਸਾਂਝੇ ਕੀਤੇ। ਸਮਾਗਮ ਨੂੰ ਵਿਸ਼ੇਸ਼ ਮਹਿਮਾਨ ਨੰਦ ਕਿਸ਼ੋਰ ਕੌਸ਼ਲ ਚੇਅਰ ਪਰਸਨ ਕੁਲਦੀਪ ਕੌਰ ਅਤੇ ਆਪ ਆਗੂ ਜਗਮੀਤ ਸਿੰਘ ਮੱਕੜ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਪ੍ਰਦੀਪ ਕੁਮਾਰ ਹਾਊਸ ਇਨਚਾਰਜ ਲੈਕਚਰਾਰ ਰੀਨਾ ਸ਼ਰਮਾ,ਲੈਕ ਕੰਵਲਜੀਤ ਵਰਮਾ, ਲੈਕਚਰਾਰ ਮਨਪ੍ਰੀਤ ਬਖਸ਼ੀ,ਲੈਕ ਰੇਨੂ ਸ਼ਰਮਾ ਲੈਕ ਅਮਰਜੀਤ ਕੌਰ ਲੈਕ ਸੰਜੇ ਕੁਮਾਰ ਨਿਰਮਲ ਸਿੰਘ ਸੁਖਬੀਰ ਕੌਰ ਔਰ ਵਸ਼ੀਨਾਇਕ ਰਾਜਵੰਤ ਕੌਰ ਮਨੋਜ ਜੋਸ਼ੀ ਅਮਰਜੀਤ ਸਿੰਘ ਗੁਰਪ੍ਰੀਤ ਕੌਰ ਕਮਲਜੀਤ ਕੌਰ ਲਾਇਬ੍ਰੇਰੀਅਨ ਅਮਨਪ੍ਰੀਤ ਕੌਰ ਮੀਨਾਕਸ਼ੀ ਸ਼ਰਮਾ ਹੰਨਦੀਪ ਕੌਰ ਸੁਮਰਜੀਤ ਕੌਰ ਸੰਗੀਤਾ ਰਾਣੀ ਹਰਮਨਜੀਤ ਸਿੰਘ ਹਰਜੀਤ ਸਿੰਘ ਅਤੇ ਹਰੀ ਕ੍ਰਿਸ਼ਨ ਹਾਜ਼ਰ ਸਨ। ਸਟੇਜ ਸੰਚਾਲਨ ਦੀ ਭੂਮਿਕਾ ਮੈਡਮ ਮੀਨਾਕਸ਼ੀ ਸ਼ਰਮਾ ਨੇ ਬਾਖੂਬੀ ਨਿਭਾਈ।
  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *