ਨੌਕਰੀ ਵਿੱਚ 23 ਸਾਲ ਪੂਰੇ ਹੋਣ’ਤੇ ਸਕੂਲ ਨੂੰ ਸਪੀਕਰ ਭੇੰਟ ਕੀਤਾ
ਸ੍ਰੀ ਮੁਕਤਸਰ ਸਾਹਿਬ, 11 ਦਸੰਬਰ ( ਮਨਪ੍ਰੀਤ ਮੋਨੂੰ ) ਸਰਕਾਰੀ ਪ੍ਰਾਇਮਰੀ ਸਕੂਲ ਥਾਂਦੇਵਾਲਾ ਬਰਾਂਚ ਦੇ ਸਕੂਲ ਮੁਖੀ ਨਵਦੀਪ ਸਿੰਘ ਸੁੱਖੀ ਦੇ ਸਿੱਖਿਆ ਵਿਭਾਗ ਵਿੱਚ ਸੇਵਾ ਦੇ 23 ਸਾਲ ਪੂਰੇ ਹੋਣ’ਤੇ ਸਕੂਲ ਵਿੱਚ ਸਵੇਰ ਦੀ ਸਭਾ ਲਈ ਵਧੀਆ ਕੰਪਨੀ ਦਾ ਬਲਿਯੂਟੁੱਥ ਸਪੀਕਰ ਭੇੰਟ ਕੀਤਾ। ਸੁੱਖੀ ਨੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਨਾਲ ਉਹ ਲਗਭਗ 21 22 ਕੁ ਸਾਲ ਦੀ ਉਮਰ ਵਿੱਚ ਨੌਕਰੀ ਲੱਗ ਗਏ ਸਨ। ਅੱਜ ਸਿੱਖਿਆ ਵਿਭਾਗ ਵਿੱਚ 23 ਸਾਲ ਪੂਰੇ ਹੋਣ’ਤੇ ਉਨਾਂ ਵੱਲੋਂ ਇਹ ਸਪੀਕਰ ਭੇੰਟ ਕੀਤਾ ਗਿਆ। ਇਸ ਮੌਕੇ’ਤੇ ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, 

ਸ਼ਕੁੰਤਲਾ ਦੇਵੀ ਵੀ ਮੌਜੂਦ ਸਨ।






