ਮੋਬਾਇਲ ਤੇ ਵੀਡੀਓ ਗੇਮਾਂ ਵੇਖਦੀ-ਵੇਖਦੀ ਘਰ ਤੋ ਜਾਣ ਵਾਲੀ ਲੜਕੀ ਗਾਜੀਆਬਾਦ ਤੋ ਬਰਾਮਦ। ਮਮਦੋਟ ਪੁਲਿਸ ਵੱਲੋਂ ਤਕਨੀਕ ਦੀ ਵਰਤੋਂ ਅਤੇ ਵਿਸ਼ੇਸ਼ ਟੀਮ ਦਾ ਗਠਨ ਕਰਕੇ ਲੜਕੀ ਨੂੰ ਸੁਰੱਖਿਅਤ ਵਾਪਸ ਲਿਆਉਣ ਵਿੱਚ ਕੀਤੀ ਸਫਲਤਾ ਹਾਸਲ : ਡੀ.ਐੱਸ.ਪੀ.ਕਰਨ ਸ਼ਰਮਾ 

Spread the love

 ਮਮਦੋਟ, 11 ਦਸੰਬਰ ( ਸ਼ਰਮਾਂ ) ਨਗਰ ਪੰਚਾਇਤ ਮਮਦੋਟ ਦੇ ਵਾਰਡ ਨੰ:13 ਵਿਚ ਆਉਦੀ ਬਸਤੀ ਸਾਹਨਕੇ ਅਤੇ ਜੱਲੋ ਕੇ ਨੇੜੇ ਖੇਤਾਂ ਵਿਚ ਰਹਿੰਦੇ ਸੁਖਵਿੰਦਰ ਸਿੰਘ ਦੀ 14 ਸਾਲਾਂ ਲੜਕੀ ਅੰਜੂ ਬਾਲਾ ਜੋ ਕਿ ਅੱਠਵੀ ਜਮਾਤ ਦੀ ਵਿਦਿਆਰਥਣ ਸੀ, ਅਤੇ 22 ਨਵੰਬਰ ਨੂੰ ਸਵੇਰੇ ਮੂੰਹ ਹਨੇਰੇ ਘਰ ਤੋ ਉੱਠ ਕੇ ਪੈਦਲ ਚਲੀ ਗਈ ਸੀ ਜਦੋ ਪਰਿਵਾਰ ਨੂੰ ਪਤਾ ਚੱਲਿਆਂ ਦਾ ਉਹਨਾਂ ਨੇ ਭਾਲ ਸ਼ੁਰੂ ਕਰਦਿਆਂ ਜਦੋ ਇਲਾਕੇ ਦੇ ਸੀ. ਸੀ ਟੀ ਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਾਇਆ ਗਿਆ ਕਿ ਲੜਕੀ ਘਰ ਤੋ ਪੈਦਲ ਚੱਲ ਕੇ ਕੋਈ 2 ਕਿਲੋਮੀਟਰ ਦੂਰ ਮਮਦੋਟ ਦੇ ਬੱਸ ਅੱਡੇ ਤੱਕ ਪਹੁੰਚ ਗਈ,ਅਤੇ ਅੱਗੇ ਪਤਾ ਚੱਲਿਆਂ ਕਿ ਉਹ ਸਵੇਰੇ 6 ਵਜੇ ਵਾਲੀ ਬੱਸ ਵਿਚ ਬੈਠ ਕੇ ਫਿਰੋਜਪੁਰ ਨੂੰ ਰਵਾਨਾਂ ਹੋ ਗਈ।ਲੜਕੀ ਦੀ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆਂ ਕਿ ਉਸੇ ਦਿਨ ਹੀ ਉਹਨਾਂ ਵੱਲੋ ਪੁਲਿਸ ਥਾਨਾ ਮਮਦੋਟ ਵਿਖੇ ਲੜਕੀ ਦੇ ਗੁੰਮ ਹੋਣ ਸਬੰਧੀ ਦਰਖਾਸਤ ਦੇ ਦਿੱਤੀ ਸੀ ਤੇ ਪਰਿਵਾਰ ਵੱਲੋ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਤੋਂ ਹੋਰ ਅਹਿਮ ਥਾਵਾਂ ਤੇ ਲੜਕੀ ਦੀ ਬਹੁਤ ਭਾਲ ਕੀਤੀ ਪਰੰਤੂ ਉਸਦਾ ਕੋਈ ਪਤਾ ਨਹੀ ਚੱਲਿਆ । ਜਦਕਿ ਦੂਜੇ ਪਾਸੇ ਥਾਨਾ ਮਮਦੋਟ ਦੀ ਪੁਲਿਸ ਵੱਲੋਂ ਪਰਿਵਾਰ ਦੀ ਸ਼ਿਕਾਇਤ ਦੇ ਅਧਾਰ ਤੇ ਮੁਕੱਦਮਾਂ ਦਰਜ ਕਰਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ । ਜਿਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡੀ ਐਸ ਪੀ ਫਿਰੋਜਪੁਰ ਦਿਹਾਤੀ ਕਰਨ ਸ਼ਰਮਾਂ ਅਤੇ ਥੲਨਾ ਮੁਖੀ ਇੰਸਪੈਕਟਰ ਅਭਿਨਵ ਚੌਹਾਨ ਨੇ ਦੱਸਿਆਂ ਕਿ ਲੜਕੀ ਮੋਬਾਇਲ ਫੋਨ ਤੇ ਪੱਬਜੀ , ਫਰੀ ਫਾਇਰ ਗੇਮਾਂ ਖੇਡਦੀ ਸੀ ਜਿਸ ਦੌਰਾਨ ਗਾਜੀਆਬਾਦ ਦੇ ਰਹਿਣ ਵਾਲੇ ਰਾਹੁਲ ਨਾਲ ਦੇ ਲੜਕੇ ਨਾਲ ਉਸਦੀ ਦੋਸਤੀ ਹੋ ਗਈ , ਜਿਸਤੋ ਬਾਅਦ ਲੜਕੀ ਤੜਕਸਾਰ ਘਰ ਤੋਂ ਉੱਠ ਕੇ ਫਿਰੋਜਪੁਰ ਚਲੀ ਗਈ ਤੇ ਉਹ ਲੜਕਾ ਗਾਜੀਆਬਾਦ ਤੋ ਫਿਰੋਜਪੁਰ ਆ ਗਿਆ ਜਿੱਥੋਂ ਇਹ ਦੋਵੇਂ ਬੱਸ ਰਾਂਹੀ ਗਾਜੀਆਬਾਦ ਚਲੇ ਗਏ। ਉਹਨਾਂ ਦੱਸਿਆ ਕਿ ਪੁਲਿਸ ਵੱਲੋ ਲੜਕੀ ਦੀ ਭਾਲ ਲਈ 4 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਤੇ ਤਕਨੀਕ ਦਾ ਸਹਾਰਾ ਲੈੰਦਿਆਂ ਲੜਕੀ ਦੇ ਮੋਬਾਇਲ ਫੋਨ ਦਾ ਪਤਾ ਲਗਾਉਂਦਿਆਂ ਲੁਕੇਸ਼ਨ ਨੂੰ ਟਰੇਸ ਕਰ ਉਸਦਾ ਪਿੱਛਾ ਕਰਦਿਆਂ ਚਾਰ ਮੈਂਬਰੀ ਟੀਮ ਵੱਲੋਂ ਗਾਜੀਆਬਾਦ ਪਹੁੰਚ ਲੜਕੀ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ , ਜਦਕਿ ਉਸਨੂੰ ਵਰਗਲਾਉਣ ਵਾਲਾ ਰਾਹੁਲ ਨਾਮਕ ਲੜਕਾ ਮੌਕੇ ਤੋਂ ਫਰਾਰ ਹੋ ਗਿਆ ।ਡੀ ਐਸ ਪੀ ਨੇ ਦੱਸਿਆ ਕਿ ਲੜਕੀ ਨੂੰ ਉਸਦੇ ਮਾਪਿਆ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।

ਉਧਰ ਲੜਕੀ ਦੇ ਪਿਤਾ ਸੁਖਵਿੰਦਰ ਸਿੰਘ ਨੇ ਪੁਲਿਸ ਅਫਸਰਾਂ ਤੇ ਮੁਲਾਜਮਾਂ ਦਾ ਧੰਨਵਾਦ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਤੋ ਮੋਬਾਇਲ ਫੋਨਾਂ ਤੇ ਚਲਦੀਆਂ ਬੱਚਿਆਂ ਲਈ ਘਾਤਕ ਸਿੱਧ ਹੋ ਰਹੀਆਂ ਵੀਡੀਓ ਗੇਮਾਂ ਅਤੇ ਐਪਾਂ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਇਸ ਘਟਨਾਂ ਤੋ ਪਰੇਸਾਨ ਹੋਏ ਹੋਰ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਹੁਣ ਜਦੋ ਬੱਚੇ ਸਕੂਲਾਂ ਵਿਚ ਜਾ ਕੇ ਕਲਾਸਾ ਲਗਾ ਰਹੇ ਹਨ ਤਾਂ ਸਕੂਲਾਂ ਵਾਲੇ ਅਜੇ ਵੀ ਬੱਚਿਆਂ ਨੂੰ ਮੋਬਾਇਲ ਫੋਨਾਂ ਤੇ ਕੰਮ ਭੇਜ ਰਹੇ ਹਨ, ਜਿਸ ਕਾਰਨ ਮਜਬੂਰੀ ਵੱਸ ਮਾਪਿਆਂ ਵੱਲੋਂ ਬੱਚਿਆਂ ਨੂੰ ਮੋਬਾੲਲ ਦੇਣੇ ਪੈਂਦੇ ਹਨ, ਬੱਚਿਆਂ ਦੇ ਮਾਪਿਆਂ ਨੇ ਸਕੂਲਾਂ ਵੱਲੋਂ ਮੋਬਾਇਲ ਫੋਨ ਤੇ ਕੰਮ ਭੇਜਣ ਤੇ ਪੂਰਨ ਪਾਬੰਦੀ ਦੀ ਮੰਗ ਕੀਤੀ ਹੈ,ਤਾਂ ਜੋ ਮੋਬਾਇਲਾਂ ਵਿਚ ਨਿਘਰਦੀ ਜਾ ਰਹੀ ਨੌਜਵਾਨੀ ਨੂੰ ਬਚਾਇਆ ਜਾ ਸਕੇ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *