ਸਰਬੱਤ  ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬੇਸਹਾਰਾ ਮਾਤਾ ਦੇ ਮਕਾਨ ਦੀ ਉਸਾਰੀ ਲਈ ₹1.25 ਲੱਖ ਦਾ ਫੰਡ ਜਾਰੀ

Spread the love
ਮੀਂਹ ਕਾਰਨ ਢਹਿ-ਢੇਰੀ ਹੋ ਚੁੱਕੀ ਸੀ ਛੱਤ, ਤਰਪਾਲ ਹੇਠ ਦਿਨ ਕੱਟਣ ਲਈ ਮਜਬੂਰ ਸੀ ਪਰਿਵਾਰ
ਪੱਟੀ ਸਦੀਕ, 9 ਜੂਨ (ਬਲਕਰਨ ਸਿੰਘ ਮਸ਼ਾਲ)- ਮਾਨਵਤਾ ਦੀ ਸੇਵਾ ਵਿੱਚ ਮੋਹਰੀ ਰਹਿਣ ਵਾਲੀ ਸੰਸਥਾ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਵੱਲੋਂ ਅੱਜ ਇੱਥੋਂ ਦੀ ਇੰਦਰਾ ਨਗਰੀ (ਗਲੀ ਨੰਬਰ 6) ਵਿਖੇ ਇੱਕ ਬੇਸਹਾਰਾ ਅਤੇ ਲੋੜਵੰਦ ਬਜ਼ੁਰਗ ਮਾਤਾ ਦੇ ਮਕਾਨ ਦੀ ਨਵੇਂ ਸਿਰੇ ਤੋਂ ਉਸਾਰੀ ਦਾ ਕਾਰਜ ਸ਼ੁਰੂ ਕਰਵਾਇਆ ਗਿਆ। ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਉਪ-ਪ੍ਰਧਾਨ ਗੁਰਵਿੰਦਰ ਸਿੰਘ ਵਿਪਨ ਵੱਲੋਂ ਅਰਦਾਸ ਅਰੰਭ ਕੇ, ਜ਼ਿਲ੍ਹਾ ਪ੍ਰਧਾਨ ਮਹਿੰਦਰ ਸਰਸਵਾ ਅਤੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਮਕਾਨ ਦੀ ਨੀਂਹ ਰੱਖੀ ਗਈ। ਤਰਸਯੋਗ ਹਾਲਤ ਦੇਖ ਟਰੱਸਟ ਨੇ ਲਿਆ ਫੈਸਲਾ: ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫਾਜ਼ਿਲਕਾ ਇਕਾਈ ਦੇ ਪ੍ਰਧਾਨ ਮਹਿੰਦਰ ਸਰਸਵਾ ਅਤੇ ਉਪ-ਪ੍ਰਧਾਨ ਗੁਰਵਿੰਦਰ ਸਿੰਘ ਵਿਪਨ ਨੇ ਦੱਸਿਆ ਕਿ ਪੀੜਤ ਬਜ਼ੁਰਗ ਮਾਤਾ ਪਰਮਜੀਤ ਕੌਰ ਨੂੰ ਟਰੱਸਟ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮਹੀਨਾਵਾਰ ਵਿੱਤੀ ਪੈਨਸ਼ਨ ਦਿੱਤੀ ਜਾ ਰਹੀ ਹੈ। ਬੀਤੇ ਦਿਨੀਂ ਪਏ ਭਾਰੀ ਮੀਂਹ ਕਾਰਨ ਮਾਤਾ ਦੇ ਘਰ ਦਾ ਕਮਰਾ ਨੀਵਾਂ ਹੋਣ ਕਰਕੇ ਪਾਣੀ ਨਾਲ ਭਰ ਗਿਆ ਸੀ। ਘਰ ਦੀ ਛੱਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਮਾਤਾ ਤਰਪਾਲ ਲਗਾ ਕੇ ਬੇਹੱਦ ਤਰਸਯੋਗ ਹਾਲਾਤ ਵਿੱਚ ਗੁਜ਼ਾਰਾ ਕਰਨ ਲਈ ਮਜਬੂਰ ਸੀ। “ਜਦੋਂ ਇਸ ਸਥਿਤੀ ਬਾਰੇ ਟਰੱਸਟ ਦੇ ਮੁੱਖ ਦਫ਼ਤਰ ਨੂੰ ਫਾਈਲ ਬਣਾ ਕੇ ਭੇਜੀ ਗਈ, ਤਾਂ ਡਾ. ਐੱਸ.ਪੀ. ਸਿੰਘ ਓਬਰਾਏ ਨੇ ਤੁਰੰਤ ਕਾਰਵਾਈ ਕਰਦਿਆਂ ਕਮਰੇ ਦੀ ਉਸਾਰੀ ਲਈ ₹1,25,000 (ਇੱਕ ਲੱਖ ਪੰਚੀ ਹਜ਼ਾਰ ਰੁਪਏ) ਦਾ ਵਿਸ਼ੇਸ਼ ਫੰਡ ਜਾਰੀ ਕਰ ਦਿੱਤਾ, ਜਿਸ ਸਦਕਾ ਅੱਜ ਇਹ ਸੇਵਾ ਆਰੰਭ ਹੋ ਸਕੀ ਹੈ। ਇਸ ਮੌਕੇ ਸ਼੍ਰੀ ਮਹਿੰਦਰ ਸਰਸਵਾ (ਜ਼ਿਲ੍ਹਾ ਪ੍ਰਧਾਨ) ਮਕਾਨ ਦੀ ਨੀਂਹ ਰੱਖਣ ਦੇ ਇਸ ਸ਼ੁਭ ਮੌਕੇ ‘ਤੇ ਮਾਤਾ ਪਰਮਜੀਤ ਕੌਰ ਦੇ ਚਿਹਰੇ ‘ਤੇ ਖੁਸ਼ੀ ਸਾਫ਼ ਮੁੜ ਆਈ। ਇਸ ਮੌਕੇ ਟਰੱਸਟ ਦੇ ਖ਼ਜ਼ਾਨਚੀ ਸਰਬਜੀਤ ਸਿੰਘ, ਜਨਰਲ ਸਕੱਤਰ ਜਤਿੰਦਰ ਪਾਲ ਸਿੰਘ ਰੋਮੀ, ਸਰਗਰਮ ਮੈਂਬਰ ਅਮਿਤ ਚਰਾਇਆ, ਵਿਪਨ ਸ਼ਰਮਾ, ਬਲਕਾਰ ਸਿੰਘ ਅਤੇ ਮਲਕੀਤ ਸਿੰਘ ਸਮੇਤ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਥਾਨਕ ਲੋਕਾਂ ਨੇ ਟਰੱਸਟ ਦੇ ਇਸ ਸ਼ਲਾਘਾਯੋਗ ਕਦਮ ਲਈ ਡਾ. ਓਬਰਾਏ ਅਤੇ ਸਮੁੱਚੀ ਟੀਮ ਦਾ ਦਿਲੋਂ ਧੰਨਵਾਦ ਕੀਤਾ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *